01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ : ਕਾਮਰੇਡਾਂ ਫੂਕਿਆ ਪੁਤਲਾ

ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੱਜ ਅੰਮ੍ਰਿਤਸਰ ਸ਼ਹਿਰ ਵਿਖੇ ਖੱਬੇ ਪੱਖੀਆਂ ਧਿਰਾਂ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੁਤਲਾ ਫੂਕਦਿਆਂ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕੀਤੀ। ਸੀ.

Ad Position 21
No active advertisement
ਖੱਬੇ ਪੱਖੀਆਂ ਧਿਰਾਂ ਦੇ ਆਗੂ ਤੇ ਵਰਕਰ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ 01-10-2026
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੱਜ ਅੰਮ੍ਰਿਤਸਰ ਸ਼ਹਿਰ ਵਿਖੇ ਖੱਬੇ ਪੱਖੀਆਂ ਧਿਰਾਂ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੁਤਲਾ ਫੂਕਦਿਆਂ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕੀਤੀ। ਸੀ.ਪੀ.ਆਈ.ਐੱਮ., ਸੀ.ਪੀ.ਆਈ. -ਸੀ.ਪੀ.ਆਈ.ਐੱਮ.ਐੱਲ ਅਤੇ ਆਰ. ਐੱਮ.ਪੀ ਖੱਬੀਆ ਪਾਰਟੀਆਂ ਨੇ ਇਕ ਸੁਰ ਹੁੰਦਿਆਂ ਕਿਹਾ ਕਿ ਮੁੱਖ ਚੋਣ ਕਮਿਸ਼ਨ ਗਿਆਨੇਸ ਕੁਮਾਰ ਵਲੋਂ ਲਗਭਗ 13 ਕਰੋੜ ਵੋਟਾਂ ਨੂੰ ਕੱਟ ਕੇ ਦੇਸ਼ ਨਾਗਰਿਕਾਂ ਨਾਲ ਧੱਕਾ ਕੀਤਾ ਹੈ। ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਅਧਿਕਾਰ ਦੇਂਦਾ ਹੈ ਕਿ ਉਹ ਆਪਣੀ ਵੋਟ ਬਣਾ ਕੇ ਆਪਨੀ ਮਰਜ਼ੀ ਨਾਲ ਸਰਕਾਰ ਬਣਾਉਣ ਵਿਚ ਹਿਸਾ ਪਾ ਸਕਦੇ ਹਨ। ਇਸ ਸਮੇਂ ਕਾ: ਚਰਨਜੀਤ ਮਜੀਠਾ, ਕਾ: ਸੁੱਚਾ ਸਿੰਘ ਅਜਨਾਲਾ, ਜਗਤਾਰ ਕਰਮਪੁਰਾ, ਰਤਨ ਸਿੰਘ ਰੰਧਾਵਾ, ਅਮਰਜੀਤ ਸਿੰਘ ਆਂਸਲ, ਸੀ.ਪੀ.ਆਈ. ਦੇ ਸੁਬਾਈ ਆਗੂ ਵਿਜੇ ਕੁਮਾਰ ਛੇਹਰਟਾ ਨੇ ਸੰਬੋਧਨ ਕਰਦਿਆਂ ਭਾਜਪਾ ਦੀ ਕੇਂਦਰੀ ਸਰਕਾਰ ਦੀ ਮੁਖਾਲਫ਼ਤ ਕੀਤੀ ਤੇ ਮੁੱਖ ਚੋਣ ਕਮਿਸ਼ਨਰ ਤੋਂ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਕਾਮਰੇਡ ਵਰਕਰਾਂ ਨੇ ਪੁਤਲੀਘਰ ਚੌਂਕ ਤੱਕ ਰੋਸ ਮਾਰਚ ਕਰਕੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਬਲਬੀਰ ਸਿੰਘ ਮੂਧੱਲ, ਸਵਿੰਦਰ ਸਿੰਘ ਮੀਰਾਂਕੋਟ, ਕਿਰਪਾ ਰਾਮ, ਜਸਬੀਰ ਸਿੰਘ ਝਬਾਲ, ਨਰਿੰਦਰ ਧੰਜਲ, ਰਣਜੀਤ ਬੱਲ, ਭੈਣ ਕਵੰਲਜੀਤ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਸ਼ਮਸ਼ੇਰ ਸਿੰਘ ਹੇਅਰ, ਬਿਟੂ ਵੇਰਕਾ, ਸਵਿੰਦਰ ਸਿੰਘ ਸਿਧੂ, ਮੰਗਲ ਸਿੰਘ ਧਰਮਕੋਟ, ਬਾਬਾ ਅਰਜਨ ਸਿੰਘ, ਹਰਭਜਨ ਸਿੰਘ ਟਰਪਈ, ਸੁਰਜੀਤ ਸਿੰਘ, ਵਿਰਸਾ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਗਸ਼ਤ ਦੌਰਾਨ ਕੀਤੀ ਕਾਰਵਾਈ, ਅਦਾਲਤ ਤੋਂ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਅਗਲੀ ਖ਼ਬਰ 58 ਕਿਲੋਗ੍ਰਾਮ ਹੈਰੋਇਨ, 3 ਕੁਇੰਟਲ ਨਸ਼ੀਲਾ ਪਾਊਡਰ, 12 ਕਿਲੋ ਭੁੱਕੀ ਤੇ ਹੋਰ ਨਸ਼ੀਲੇ ਪਦਾਰਥ ਵੱਡੀ ਤਾਦਾਦ ’ਚ ਪੁਲਿਸ ਨੇ ਸ...
Ad Position 24