02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਅਤੇ ਜਲ ਸਪਲਾਈ ਤੇ ਸੀਵਰੇਜ ਵਿਭਾਗ ਵਸੂਲੀ ਤੋਂ ਪਛੜਿਆ

ਅੰਮ੍ਰਿਤਸਰ, 1 ਅਕਤੂਬਰ (ਹਰਮਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਵਿਚ 30 ਸਤੰਬਰ ਤੱਕ 10 ਫ਼ੀਸਦੀ ਦੀ ਵਿਸ਼ੇਸ਼ ਰਿਆਇਤ ਦਿੱਤੀ ਗਈ ਸੀ। ਇਹ ਰਿਆਇਤ ਬੀਤੇ ਕਈ ਸਾਲਾਂ ਤੋਂ ਦਿੱਤੀ ਜਾਂਦੀ ਰਹੀ ਹੈ।

Ad Position 21
No active advertisement
ਅਜੀਤ ਡੈਸਕ 02-10-2026
ਅੰਮ੍ਰਿਤਸਰ, 1 ਅਕਤੂਬਰ (ਹਰਮਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਵਿਚ 30 ਸਤੰਬਰ ਤੱਕ 10 ਫ਼ੀਸਦੀ ਦੀ ਵਿਸ਼ੇਸ਼ ਰਿਆਇਤ ਦਿੱਤੀ ਗਈ ਸੀ। ਇਹ ਰਿਆਇਤ ਬੀਤੇ ਕਈ ਸਾਲਾਂ ਤੋਂ ਦਿੱਤੀ ਜਾਂਦੀ ਰਹੀ ਹੈ। ਇਸ ਦਾ ਲਾਭ ਲੈਣ ਲਈ ਬਹੁਤ ਸਾਰੇ ਲੋਕ 30 ਸਤੰਬਰ ਤੋਂ ਪਹਿਲਾਂ ਹੀ ਪ੍ਰਾਪਰਟੀ ਟੈਕਸ ਜਮਾਂ ਕਰਵਾ ਦਿੰਦੇ ਹਨ। ਜਿਸ ਕਾਰਨ ਪ੍ਰਾਪਰਟੀ ਵਿਭਾਗ ਨੂੰ ਇਸ ਅਰਸੇ ਦੌਰਾਨ ਆਪਣੇ ਟੀਚੇ ਦਾ ਵੱਡਾ ਹਿੱਸਾ ਪ੍ਰਾਪਤ ਹੋ ਜਾਂਦਾ ਹੈ ਅਤੇ ਬਾਕੀ ਦਾ ਟੀਚਾ ਦੋ ਵੱਖ ਵੱਖ ਪੜਾਵਾਂ 31 ਦਸੰਬਰ ਅਤੇ 31 ਮਾਰਚ ਤੱਕ ਪੂਰਾ ਕਰਨ ਵੱਲ ਜ਼ੋਰ ਦਿੰਦੇ ਹਨ। ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਦੀ ਵਸੂਲੀ ਕਰਨ ’ਚ ਵਿਭਾਗ ਪਛੜ ਗਿਆ ਹੈ। ਜਿਸ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪ੍ਰਾਪਰਟੀ ਟੈਕਸ ਵਿਭਾਗ ਨੂੰ ਸਾਲ 2026-27 ਦਾ ਪ੍ਰਾਪਰਟੀ ਟੈਕਸ 30 ਸਤੰਬਰ ਤੱਕ 32 ਕਰੋੜ 87 ਲੱਖ ਰੁਪਏ ਜਮਾਂ ਹੋਇਆ ਹੈ। ਜਦੋਂ ਕਿ ਪਿਛਲੇ ਸਾਲ 2025 -26 ਦਾ ਸਤੰਬਰ ਮਹੀਨੇ ਤੱਕ ਪ੍ਰਾਪਰਟੀ ਟੈਕਸ 35 ਕਰੋੜ 80 ਰੁਪਏ ਜਮਾਂ ਹੋਇਆ ਸੀ। ਇਸ ਤਰ੍ਹਾਂ ਪ੍ਰਾਪਰਟੀ ਟੈਕਸ ਵਿਭਾਗ ਪਿਛਲੇ ਸਾਲ ਦੇ ਮੁਕਾਬਲੇ 2 ਕਰੋੜ 93 ਲੱਖ ਰੁਪਏ ਪਿੱਛੇ ਰਿਹਾ। ਇਸੇ ਤਰ੍ਹਾਂ ਹੀ ਜਲ ਸਪਲਾਈ ਅਤੇ ਸੀਵਰੇਜ ਬਿੱਲਾਂ ਦੀ ਵਸੂਲੀ ’ਚ ਵੀ ਨਿਗਮ ਪਿਛਲੇ ਸਾਲ ਦੇ ਮੁਕਾਬਲੇ ਪਛੜ ਕੇ ਰਿਹਾ। ਪਿਛਲੇ ਟੀਚੇ ਤੋਂ ਪਛੜ ਕੇ ਚੱਲਣ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ। ਸਭ ਤੋਂ ਵੱਡਾ ਕਾਰਨ ਪਿਛਲੇ ਸਾਲ ਜਿਸ ਤਰ੍ਹਾਂ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ’ਚ ਵੰਨ ਟਾਈਮ ਸੈਟਲਮੈਂਟ ਯੋਜਨਾ ਲਿਆਂਦੀ ਸੀ ਜਿਸ ਦੌਰਾਨ ਵੱਡੀ ਗਿਣਤੀ ਵਿਚ ਲਈ ਲਾਭਪਾਤਰੀਆਂ ਨੇ ਆਪਣਾ ਪਿਛਲੇ ਕਈ ਸਾਲਾਂ ਦਾ ਪ੍ਰਾਪਰਟੀ ਟੈਕਸ ਵੀ ਜਮਾਂ ਕਰਵਾਇਆ ਸੀ ਪਰ ਇਸ ਸਾਲ ਸਰਕਾਰ ਦੀ ਅਜਿਹੀ ਯੋਜਨਾਂ ਦਾ ਇੰਤਜ਼ਾਰ ਹੀ ਰਿਹਾ। ਇਸ ਤੋਂ ਇਲਾਵਾ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਡਿਊਟੀਆਂ ਪਹਿਲਾਂ ਮਰਦਮਸ਼ੁਮਾਰੀ ਦੇ ਕੰਮ ’ਚ ਲਗਾਈ ਗਈ ਅਤੇ ਉਨ੍ਹਾਂ ਦਾ ਧਿਆਨ ਆਪਣੇ ਕੰਮ ਤੋਂ ਹਟ ਕੇ ਉਸ ਪਾਸੇ ਲੱਗਾ ਰਿਹਾ ਅਤੇ ਫਿਰ ਐੱਸ. ਆਈ. ਆਰ. ਦੇ ਕੰਮ ’ਚ ਵੀ ਪ੍ਰਾਪਰਟੀ ਟੈਕਸ ਵਿਭਾਗ ਦੇ ਮੁਲਾਜ਼ਮਾਂ ਨੂੰ ਲਗਾਇਆ ਗਿਆ ਹੈ। ਅਜਿਹੇ ਵਿਚ ਪ੍ਰਾਪਰਟੀ ਟੈਕਸ ਵਿਭਾਗ ਦੇ ਮੁਲਾਜ਼ਮ ਟੈਕਸ ਵਸੂਲੀ ਦੇ ਕੰਮ ਲਈ ਨਹੀਂ ਨਿਕਲ ਸਕੇ। ਜਿਸ ਵੀ ਪ੍ਰਾਪਰਟੀ ਟੈਕਸ ਦੀ ਵਸੂਲੀ ਤੋਂ ਪਛੜ ਦਾ ਕਾਰਨ ਮੰਨਿਆ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੰਤ ਰਾਜਿੰਦਰ ਸਿੰਘ ਦਾ ਅੰਮ੍ਰਿਤਸਰ ਦੌਰਾ 7 ਨੂੰ ਅਗਲੀ ਖ਼ਬਰ ਅੰਮ੍ਰਿਤਸਰ ’ਚ ਏ.ਡੀ.ਸੀ.ਪੀ. ਤੇ ਏ.ਸੀ.ਪੀ. ਸਣੇ 13 ਪੁਲਿਸ ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾ ਮੁਕਤ
Ad Position 24