02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੰਤ ਰਾਜਿੰਦਰ ਸਿੰਘ ਦਾ ਅੰਮ੍ਰਿਤਸਰ ਦੌਰਾ 7 ਨੂੰ

ਅੰਮ੍ਰਿਤਸਰ, 1 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਵਿਸ਼ਵ ਪ੍ਰਸਿੱਧ ਅਧਿਆਤਮਿਕ ਗੁਰੂ ਅਤੇ ਸਾਵਣ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਅੰਮ੍ਰਿਤਸਰ ਦੌਰੇ ’ਤੇ ਪਹੁੰਚ ਰਹੇ ਹਨ। ਇਸ ਸੰਬੰਧੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੀਡੀਆ ਇੰਚਾਰਜ ਸੌਰਭ ਨਰੂਲਾ ਨੇ ਦੱਸਿਆ ਕਿ ਸੰਤ ਰਾਜਿੰਦਰ ਸਿੰਘ ਮਹਾਰਾਜ 7 ਅਕਤੂਬਰ 2026 ਨੂੰ ਇਕ ਸਤਿਸੰਗ ਅਤੇ ਅਧਿਆਤਮਿਕ ਦੀਖਿਆ ਪ੍ਰੋਗਰਾਮ ਲਈ 15 ਸਾਲਾਂ ਬਾਅਦ ਅੰਮ੍ਰਿਤਸਰ ਪਹੁੰਚ ਰਹੇ ਹਨ।

Ad Position 21
No active advertisement
ਅਜੀਤ ਡੈਸਕ 02-10-2026
ਅੰਮ੍ਰਿਤਸਰ, 1 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਵਿਸ਼ਵ ਪ੍ਰਸਿੱਧ ਅਧਿਆਤਮਿਕ ਗੁਰੂ ਅਤੇ ਸਾਵਣ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਅੰਮ੍ਰਿਤਸਰ ਦੌਰੇ ’ਤੇ ਪਹੁੰਚ ਰਹੇ ਹਨ। ਇਸ ਸੰਬੰਧੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੀਡੀਆ ਇੰਚਾਰਜ ਸੌਰਭ ਨਰੂਲਾ ਨੇ ਦੱਸਿਆ ਕਿ ਸੰਤ ਰਾਜਿੰਦਰ ਸਿੰਘ ਮਹਾਰਾਜ 7 ਅਕਤੂਬਰ 2026 ਨੂੰ ਇਕ ਸਤਿਸੰਗ ਅਤੇ ਅਧਿਆਤਮਿਕ ਦੀਖਿਆ ਪ੍ਰੋਗਰਾਮ ਲਈ 15 ਸਾਲਾਂ ਬਾਅਦ ਅੰਮ੍ਰਿਤਸਰ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਤ ਰਾਜਿੰਦਰ ਸਿੰਘ ਮਹਾਰਾਜ 7 ਅਕਤੂਬਰ 2026 ਨੂੰ ਸ਼ਾਮ 7 ਵਜੇ ਰਣਜੀਤ ਐਵੀਨਿਊ ਦੇ ਦੁਸਹਿਰਾ ਗਰਾਊਂਡ ਵਿਖੇ ਆਪਣੇ ਦਰਸ਼ਨ ਨਾਲ ਇਕੱਠ ਦੀ ਸ਼ੋਭਾ ਵਧਾਉਣਗੇ ਅਤੇ 8 ਅਕਤੂਬਰ 2026 ਨੂੰ ਸ਼ਾਮ 7 ਵਜੇ ਇਕ ਅਧਿਆਤਮਿਕ ਪ੍ਰਵਚਨ ਦੇਣਗੇ, ਜਿਸ ’ਚ ਉਹ ਆਪਸੀ ਭਾਈਚਾਰਾ, ਪਿਆਰ ਅਤੇ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦੇ ਤਰੀਕੇ ਬਾਰੇ ਵਿਸਥਾਰ ਨਾਲ ਦੱਸਣਗੇ। ਸਤਿਸੰਗ ਤੋਂ ਬਾਅਦ ਨਵੇਂ ਭਰਾਵਾਂ ਅਤੇ ਭੈਣਾਂ ਲਈ ਇਕ ਨਾਮਦਾਨ (ਆਤਮਿਕ ਦੀਖਿਆ) ਪ੍ਰੋਗਰਾਮ ਉਸੇ ਸਥਾਨ ’ਤੇ ਰਾਤ 9 ਵਜੇ ਆਯੋਜਿਤ ਕੀਤਾ ਜਾਵੇਗਾ, ਜਿੱਥੇ ਸੰਤ ਰਾਜਿੰਦਰ ਸਿੰਘ ਮਹਾਰਾਜ ਸਾਧਕਾਂ ਨੂੰ ਪਰਮਾਤਮਾ ਦੇ ਪ੍ਰਕਾਸ਼ ਅਤੇ ਆਵਾਜ਼ ਦਾ ਨਿੱਜੀ ਅਨੁਭਵ ਪ੍ਰਦਾਨ ਕਰਨਗੇ। ਇਹ ਪ੍ਰੋਗਰਾਮ ਸਾਵਣ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੀ ਅੰਮ੍ਰਿਤਸਰ ਸ਼ਾਖਾ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ੋਨ ਇੰਚਾਰਜ ਭੁਪਿੰਦਰ ਸਿੰਘ, ਸਕੱਤਰ ਦੀਪਕ ਸੇਠ, ਜ਼ੋਨ ਕੋਆਰਡੀਨੇਟਰ ਆਊਟਰੀਚ ਬਲਦੇਵ ਰਾਜ ਹੀਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਨੇ ਵਿਸ਼ਾਲ ਬੱਸ ਯਾਤਰਾ ਸੰਬੰਧੀ ਡਿਪਟੀ ਕਮਿਸ਼ਨਰ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਅਤੇ ਜਲ ਸਪਲਾਈ ਤੇ ਸੀਵਰੇਜ ਵਿਭਾਗ ਵਸੂਲੀ ਤੋਂ ਪਛੜਿਆ
Ad Position 24