02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਨੇ ਵਿਸ਼ਾਲ ਬੱਸ ਯਾਤਰਾ ਸੰਬੰਧੀ ਡਿਪਟੀ ਕਮਿਸ਼ਨਰ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 1 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਵਲੋਂ ਹਰ ਸਾਲ ਹਜ਼ਾਰਾਂ ਪਰਿਵਾਰਾਂ ਨੂੰ ਸ਼ਰਧਾ ਨਾਲ ਪਵਿੱਤਰ ਵਾਲਮੀਕਿ ਤੀਰਥ ਸਥਾਨ ਅੰਮ੍ਰਿਤਸਰ ਦੀ ਯਾਤਰਾ ’ਤੇ ਲਿਜਾਇਆ ਜਾਂਦਾ ਹੈ। ਇਸ ਵਾਰ ਵੀ ਉਤਸਵ ਕਮੇਟੀ ਵਲੋਂ ਵਿਸ਼ਾਲ ਬੱਸ ਯਾਤਰਾ ਅੰਮ੍ਰਿਤਸਰ ਲਿਆਂਦੀ ਜਾਵੇਗੀ।

Ad Position 21
No active advertisement
ਪੁਲਿਸ ਵਿਭਾਗ ਦੇ ਸੀਨੀਅਰ ਫੋਟੋਗ੍ਰਾਫਰ ਏ.ਐਸ.ਆਈ. ਹਰਵਿੰਦਰ ਸਿੰਘ ਨੂੰ ਸੇਵਾ ਮੁਕਤੀ ‘ਤੇ ਸਨਮਾਨਿਤ ਕਰਦੇ ਹੋਏ ਸ਼ੋਸਲ ਮੀਡੀਆ ਅਧਿਕਾਰੀ ਇੰਸ: ਮਨਪ੍ਰੀਤ ਕੌਰ, ਪੀ.ਆਰ.ਓ. ਰਾਜੀਵ ਕੁਮਾਰ, ਹਰਜਿੰਦਰ ਸਿੰਘ ਤੇ ਸੋਸ਼ਲ ਮੀਡੀਆ ਵਿੰਗ ਦੀ ਟੀਮ। ਤਸਵੀਰ: ਨਿਰਮਲ ਸਟੂਡੀਓ 02-10-2026
ਅੰਮ੍ਰਿਤਸਰ, 1 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਵਲੋਂ ਹਰ ਸਾਲ ਹਜ਼ਾਰਾਂ ਪਰਿਵਾਰਾਂ ਨੂੰ ਸ਼ਰਧਾ ਨਾਲ ਪਵਿੱਤਰ ਵਾਲਮੀਕਿ ਤੀਰਥ ਸਥਾਨ ਅੰਮ੍ਰਿਤਸਰ ਦੀ ਯਾਤਰਾ ’ਤੇ ਲਿਜਾਇਆ ਜਾਂਦਾ ਹੈ। ਇਸ ਵਾਰ ਵੀ ਉਤਸਵ ਕਮੇਟੀ ਵਲੋਂ ਵਿਸ਼ਾਲ ਬੱਸ ਯਾਤਰਾ ਅੰਮ੍ਰਿਤਸਰ ਲਿਆਂਦੀ ਜਾਵੇਗੀ। ਇਸ ਸੰਬੰਧੀ ਅੱਜ ਕਮੇਟੀ ਦੇ ਪੰਜਾਬ ਪ੍ਰਧਾਨ ਵਿਪਨ ਸੱਭਰਵਾਲ ਨੇ ਤਿਆਰੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕੀਤੀ। ਮੀਟਿੰਗ ਉਪਰੰਤ ਵਿਪਨ ਸੱਭਰਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ 18 ਅਕਤੂਬਰ ??ਨੂੰ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਅਤੇ ਵਾਲਮੀਕਿ ਵੈਲਫੇਅਰ ਟਰੱਸਟ ਜਲੰਧਰ ਵਲੋਂ ਸਾਂਝੇ ਤੌਰ ’ਤੇ ਜਲੰਧਰ ਸ਼ਹਿਰ ਤੋਂ ਪਵਿੱਤਰ ਵਾਲਮੀਕਿ ਤੀਰਥ ਸਥਾਨ ਅੰਮ੍ਰਿਤਸਰ ਤੱਕ ਵਿਸ਼ਾਲ ਬੱਸ ਯਾਤਰਾ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਵਿਸ਼ਾਲ ਬੱਸ ਯਾਤਰਾ ਜਲੰਧਰ ਦੇ ਅਲੀ ਮੁਹੱਲਾ ਸਥਿਤ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਰ ਤੋਂ ਸੰਤ ਸਮਾਜ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਪਵਿੱਤਰ ਪਾਲਕੀ ਦੇ ਨਾਲ ਅੰਮ੍ਰਿਤਸਰ ਦੇ ਪਵਿੱਤਰ ਵਾਲਮੀਕਿ ਅਸਥਾਨ ’ਤੇ ਪਹੁੰਚੇਗੀ। ਇਸ ਯਾਤਰਾ ’ਚ ਲਗਭਗ 1,000 ਬੱਸਾਂ ਅਤੇ ਵੱਡੀ ਗਿਣਤੀ ’ਚ ਵਾਹਨਾਂ ਦੇ ਕਾਫਲੇ ਸ਼ਾਮਿਲ ਹੋਣਗੇ। ਉਤਸਵ ਕਮੇਟੀ ਦੇ ਜ ਨਰਲ ਸਕੱਤਰ ਜਤਿੰਦਰ ਨਿੱਕਾ ਨੇ ਵਿਸ਼ਾਲ ਬੱਸ ਯਾਤਰਾ ਦੇ ਰੂਟ ਪ੍ਰਬੰਧ ਬਾਰੇ ਵਿਸਥਾਰ ’ਚ ਦੱਸਿਆ ਕਿ 18 ਅਕਤੂਬਰ ਨੂੰ ਦੁਪਹਿਰ 12 ਵਜੇ, ਬੱਸ ਯਾਤਰਾ ਸੰਤ ਸਮਾਜ ਦੀ ਅਗਵਾਈ ਹੇਠ ਜਲੰਧਰ ਸ਼ਹਿਰ ਤੋਂ ਸ਼ੁਰੂ ਹੋਵੇਗੀ ਅਤੇ ਕਰਤਾਰਪੁਰ, ਬਿਆਸ, ਰਈਆ, ਅੰਮ੍ਰਿਤਸਰ ਗੋਲਡਨ ਗੇਟ, ਬੱਸ ਸਟੈਂਡ ਪੁਲ, ਭੰਡਾਰੀ ਪੁਲ, ਰੇਲਵੇ ਸਟੇਸ਼ਨ, ਭਗਵਾਨ ਵਾਲਮੀਕਿ ਮੂਰਤੀ ਚੌਕ ਗਵਾਲ ਮੰਡੀ ਰਾਹੀਂ ਪਵਿੱਤਰ ਵਾਲਮੀਕਿ ਤੀਰਥ ਅੰਮ੍ਰਿਤਸਰ ਪਹੁੰਚੇਗੀ। ਇਸ ਮੌਕੇ ਸੰਤ ਗਿਰਧਾਰੀ ਨਾਥ, ਸੰਤ ਮਲਕੀਤ ਨਾਥ, ਸੰਤ ਸੇਵਕ ਨਾਥ, ਸੰਤ ਅਸ਼ੋਕ ਲੰਕੇਸ਼, ਸੰਤ ਹੈਪੀ ਦਾਸ ਭੀਲ, ਸੁਭਾਸ਼ ਸੋਂਧੀ, ਰਾਜੀਵ ਗੋਰਾ, ਗੁਰਮੇਜ ਥਾਪਰ, ਰਮਨ ਦੱਤਾ, ਗੁਲਜ਼ਾਰ ਖੋਸਲਾ, ਓਮ ਪ੍ਰਕਾਸ਼ ਗੱਬਰ, ਪਵਨ ਦ੍ਰਾਵਿੜ, ਸ਼ਸ਼ੀ ਗਿੱਲ, ਸ਼ਕਤੀ ਕਲਿਆਣ, ਰਾਮ ਅਨਾਰਿਆ, ਆਨੰਦ ਬੈਂਸ, ਚੇਤਰ ਨਾਹਰ, ਗੌਰਵ ਜੀ.ਕੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਕੌਮੀ ਆਗੂ ਤਰੁਣ ਚੁੱਘ ਨੇ 450 ਸਾਲਾ ਸਥਾਪਨਾ ਦਿਵਸ ਮੌਕੇ ਅੰਮ੍ਰਿਤਸਰ ’ਚ ਸੈਂਟਰਲ ’ਵਰਸਿਟੀ ਸਥਾਪਿਤ ਕਰਨ ਲਈ ਕ... ਅਗਲੀ ਖ਼ਬਰ ਸੰਤ ਰਾਜਿੰਦਰ ਸਿੰਘ ਦਾ ਅੰਮ੍ਰਿਤਸਰ ਦੌਰਾ 7 ਨੂੰ
Ad Position 24