ਸੀਨੀ: ਕਾਂਗਰਸੀ ਆਗੂ ਬੱਸੀ ਦਾ ਪੁਲਿਸ ਰਿਮਾਂਡ ਖ਼ਤਮ, ਜੁਡੀਸ਼ੀਅਲ ਹਿਰਾਸਤ ਲਈ ਭੇਜਿਆ ਜੇਲ੍ਹ
ਦਿਨੇਸ਼ ਬੱਸੀ।
ਮਠਿਆਈਆਂ ਦੀਆਂ ਦੁਕਾਨਾਂ ਤੋਂ ਸਿਹਤ ਵਿਭਾਗ ਨੇ ਭਰੇ ਨਮੂਨੇ
ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ)- ਧੋਖਾਧੜੀ ਦੇ ਮਾਮਲੇ ’ਚ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀ: ਕਾਂਗਰਸੀ ਆਗੂ ਦਿਨੇਸ਼ ਬੱਸੀ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਹੈ ਜਿਸ ਉਪਰੰਤ ਅੱਜ ਅਦਾਲਤ ਵਲੋਂ ਬੱਸੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਬੱਸੀ ਦੇ ਪੁੱਤਰ ਵੰਸ਼ ਬੱਸੀ ਤੇ ਉਸਦੇ ਦੋਸਤ ਵਲੋਂ ਕੀਤੀ 50 ਲੱਖ ਦੀ ਠੱਗੀ ਤੇ ਧੋਖਾਧੜੀ ਜੁੜਿਆ ਹੋਇਆ ਹੈ ਜੋ ਕਿ ਦੋਵੇਂ ਨੌਜਵਾਨ ਧੋਖਾਧੜੀ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਧੋਖਾਧੜੀ ਦੇ ਮਾਮਲੇ ’ਚ ਨਾਮਜਦ ਹਨ।
ਰ
ਰਸਗੁਲਿਆਂ ਦੇ ਭਰੇ ਟੱਬ ਦੀ ਜਾਂਚ ਕਰਦੇ ਹੋਏ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ। ਤਸਵੀਰ : ਨਿਰਮਲ ਸਟੂਡੀਓ
09-10-2026
ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ)- ਧੋਖਾਧੜੀ ਦੇ ਮਾਮਲੇ ’ਚ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀ: ਕਾਂਗਰਸੀ ਆਗੂ ਦਿਨੇਸ਼ ਬੱਸੀ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਹੈ ਜਿਸ ਉਪਰੰਤ ਅੱਜ ਅਦਾਲਤ ਵਲੋਂ ਬੱਸੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਬੱਸੀ ਦੇ ਪੁੱਤਰ ਵੰਸ਼ ਬੱਸੀ ਤੇ ਉਸਦੇ ਦੋਸਤ ਵਲੋਂ ਕੀਤੀ 50 ਲੱਖ ਦੀ ਠੱਗੀ ਤੇ ਧੋਖਾਧੜੀ ਜੁੜਿਆ ਹੋਇਆ ਹੈ ਜੋ ਕਿ ਦੋਵੇਂ ਨੌਜਵਾਨ ਧੋਖਾਧੜੀ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਧੋਖਾਧੜੀ ਦੇ ਮਾਮਲੇ ’ਚ ਨਾਮਜਦ ਹਨ। ਇਸ ਮਾਮਲੇ ’ਚ ਬੱਸੀ ਨੂੰ ਗ੍ਰਿਫ਼ਤਾਰ ਕਰਕੇ 2 ਦਿਨ ਦੇ ਪੁਲਿਸ ਰਿਮਾਂਡ ’ਤੇ ਹਨ ਤੇ ਉਨ੍ਹਾਂ ਦਾ ਪੁਲਿਸ ਰਿਮਾਂਡ ਭਲਕੇ ਖਤਮ ਹੋਣ ਉਪਰੰਤ ਮੁੜ ਅਦਾਲਤ ’ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਗਿਆ ਸੀ, ਇਸ ਤਰ੍ਹਾਂ ਉਹ ਤਿੰਨ ਦਿਨ ਪੁਲਿਸ ਰਿਮਾਂਡ ’ਤੇ ਰਿਹਾ। ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਦਰਜ ਕੀਤਾ ਗਿਆ ਇਹ ਕੇਸ ਬੀਤੇ ਮਹੀਨੇ 21 ਸਤੰਬਰ ਦਾ ਹੈ, ਇਸ ਮਾਮਲੇ ’ਚ ਬੱਸੀ ਦਾ ਨਾਮ ਨਹੀਂ ਸੀ ਪਰ ਪੁਲਿਸ ਵਲੋਂ ਜਾਂਚ ਉਪੰਰਤ ਇਸ ਦਿਨੇਸ਼ ਬੱਸੀ ਨੂੰ ਵੀ ਨਾਮਜਦ ਕੀਤਾ ਗਿਆ ਸੀ । ਪੁਲਿਸ ਦਾ ਕਹਿਣਾ ਸੀ ਕਿ ਸ੍ਰੀ ਬੱਸੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ ਭੱਜਣ ਦੀ ਤਿਆਰੀ ’ਚ ਸੀ ਜਦੋਂ ਕਿ ਬੱਸੀ ਨੇ ਕਿਹਾ ਕਿ ਉਸਦਾ ਪਾਸਪੋਰਟ ਤਾਂ ਪਹਿਲਾਂ ਹੀ ਅਦਾਲਤ ’ ਚ ਜ਼ਮਾਂ ਹੈ ਅਤੇ ਉਹ ਵਿਦੇਸ਼ ਕਿਵੇਂ ਭੱਜ ਸਕਦਾ ਹੈ। ਬੀਤੇ ਦਿਨ ਸੂਬਾ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਸ੍ਰੀ ਬੱਸੀ ਦੇ ਘਰ ਵੀ ਗਏ ਸਨ ਤੇ ਪਰਿਵਾਰ ਨੂੰ ਧਾਰਸ ਦਿੰਦਿਆਂ ਉਨ੍ਹਾਂ ਕਿਹਾ ਕਿ ਬੱਸੀ ਖਿਲਾਫ਼ ਪੁਲਿਸ ਨੇ ਸਿਆਸੀ ਬਦਲਾਖੋਰੀ ਲਈ ਪਰਚਾ ਦਰਜ ਕੀਤਾ ਹੈ।