09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮਾਮਲਾ ਫੈਕਟਰੀ ’ਚ ਕੰਮ ਕਰਦੇ ਮਜ਼ਦੂਰ ਦਾ ਸਾਥੀ ਵਲੋਂ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰਨ ਦਾ–

ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ)- ਫੈਕਰਟੀ ’ਚ ਕੰਮ ਕਰਦੇ ਆਪਣੇ ਮਜ਼ਦੂਰ ਸਾਥੀ ਦਾ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨ ਦੇ ਮਾਮਲੇ ’ਚ ਅੱਜ ਇਥੇ ਜ਼ਿਲ੍ਹਾ ਸ਼ੈਸਨ ਜੱਜ ਸ੍ਰੀਮਤੀ ਜਤਿੰਦਰ ਕੌਰ ਦੀ ਅਦਾਲਤ ਵਲੋਂ ਮੁਲਜ਼ਮ ਧਰਮਿੰਦਰ ਕੁਮਾਰ ਢਾਢੀ ਉਰਫ਼ ਛੋਟੂ ਨੂੰ ਦੋਸ਼ੀ ਕਰਾਰ ਦਿੰਦਿਆਂ ਕਤਲ ਦੀ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਸਬੂਤਾਂ ਨੂੰ ਖ਼ੁਰਦ-ਬੁਰਦ ਕਰਨ ਅਤੇ ਅਪਰਾਧ ਦੇ ਸਬੂਤ ਗਾਇਬ ਕਰਨ ਦੇ ਮਾਮਲੇ ਵਿਚ ਤਿੰਨ ਸਾਲ ਦੀ ਵੱਖਰੀ ਸਜ਼ਾ ’ਤੇ 2 ਹਜ਼ਾਰ ਜੁਰਮਾਨਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 09-10-2026
ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ)- ਫੈਕਰਟੀ ’ਚ ਕੰਮ ਕਰਦੇ ਆਪਣੇ ਮਜ਼ਦੂਰ ਸਾਥੀ ਦਾ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨ ਦੇ ਮਾਮਲੇ ’ਚ ਅੱਜ ਇਥੇ ਜ਼ਿਲ੍ਹਾ ਸ਼ੈਸਨ ਜੱਜ ਸ੍ਰੀਮਤੀ ਜਤਿੰਦਰ ਕੌਰ ਦੀ ਅਦਾਲਤ ਵਲੋਂ ਮੁਲਜ਼ਮ ਧਰਮਿੰਦਰ ਕੁਮਾਰ ਢਾਢੀ ਉਰਫ਼ ਛੋਟੂ ਨੂੰ ਦੋਸ਼ੀ ਕਰਾਰ ਦਿੰਦਿਆਂ ਕਤਲ ਦੀ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਸਬੂਤਾਂ ਨੂੰ ਖ਼ੁਰਦ-ਬੁਰਦ ਕਰਨ ਅਤੇ ਅਪਰਾਧ ਦੇ ਸਬੂਤ ਗਾਇਬ ਕਰਨ ਦੇ ਮਾਮਲੇ ਵਿਚ ਤਿੰਨ ਸਾਲ ਦੀ ਵੱਖਰੀ ਸਜ਼ਾ ’ਤੇ 2 ਹਜ਼ਾਰ ਜੁਰਮਾਨਾ ਕੀਤਾ ਗਿਆ। ਇਹ ਮਾਮਲਾ ਛੇ ਸਾਲ ਪੁਰਾਣਾ ਤੇ 2020 ਦੀ 11-12 ਅਗਸਤ ਦਰਮਿਆਨੀ ਰਾਤ ਦਾ ਹੈ ਜਦੋਂ ਕਿ 37 ਸਾਲਾ ਮਜ਼ਦੂਰ ਜੋ ਕਿ ਮਕਬੂਲਪੁਰਾ ਫੋਕਲ ਪੁਆਇੰਟ ਸਥਿਤ ਰਾਮ ਕਿਰਪਾ ਇੰਡਸਟਰੀਜ਼ ਫੈਕਟਰੀ ’ਚ ਰਹਿੰਦਾ ਸੀ ਦਾ ਕਤਲ ਹੋ ਗਿਆ ਸੀ। ਮ੍ਰਿਤਕ ਰਾਜ ਕੁਮਾਰ ਅਤੇ ਮੁਲਜ਼ਮ ਇਕੋਂ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਫੈਕਟਰੀ ਦੀ ਪਹਿਲੀ ਮਜਿੰਲ ‘ਤੇ ਰਹਿੰਦੇ ਸਨ। ਵਾਪਰੀ ਘਟਨਾ ਦੀ ਅਗਲੀ ਸਵੇਰ ਨੂੰ ਮ੍ਰਿਤਕ ਦੇ ਭਤੀਜੇ ਦਿਨੇਸ਼ ਕੁਮਾਰ ਨੇ ਆਪਣੇ ਚਾਚੇ ਨਾਲ ਫ਼ੋਨ ਰਾਹੀਂ ਸੰਪਰਕ ਕੀਤਾ ਤੇ ਸੰਪਰਕ ਨਾ ਹੋਣ ’ਤੇ ਉਹ ਉਸ ਦੀ ਭਾਲ ਕਰਨ ਲਈ ਫੈਕਟਰੀ ਪਹੁੰਚਿਆ। ਉੱਥੇ ਉਸ ਨੂੰ ਪਤਾ ਲੱਗਾ ਕਿ ਰਾਜ ਕੁਮਾਰ ਡਿਊਟੀ ’ਤੇ ਨਹੀਂ ਆਇਆ ਸੀ ਅਤੇ ਮੁਲਜ਼ਮ ਵੀ ਗ਼ੈਰ-ਹਾਜ਼ਰ ਸੀ। ਇਸ ਤੋਂ ਬਾਅਦ ਜਦੋਂ ਦਿਨੇਸ਼ ਕੁਮਾਰ ਛੱਤ ‘ਤੇ ਪਹੁੰਚਿਆ ਤਾਂ ਉਸ ਨੇ ਫਰਸ਼ ’ਤੇ ਖ਼ੂਨ ਦੇ ਨਿਸ਼ਾਨ ਦੇਖੇ। ਇਸ ਨਾਲ ਕਿਸੇ ਗੰਭੀਰ ਅਪਰਾਧ ਦੇ ਵਾਪਰਨ ਦਾ ਸ਼ੱਕ ਪੈਦਾ ਹੋਇਆ। ਮੁਕੱਦਮੇ ਦੀ ਸੁਣਵਾਈ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਤੋਂ ਸਾਹਮਣੇ ਆਇਆ ਕਿ ਮੁਲਜ਼ਮ ਅਤੇ ਮ੍ਰਿਤਕ ਦੇ ਸਬੰਧ ਤਣਾਅਪੂਰਨ ਸਨ। ਇਸ ਦੀ ਗਵਾਹੀ ਫੈਕਟਰੀ ਦੇ ਮਾਲਕ ਨੇ ਦਿੱਤੀ ਕਿ ਘਟਨਾਂ ਤੋਂ ਪਹਿਲਾਂ ਰਾਜ ਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ ਮੁਲਜ਼ਮ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਦੁਰਵਿਹਾਰ ਕਰਦਾ ਹੈ। ਸਰਕਾਰੀ ਪੱਖ ਵਲੋਂ ਦੋਸ਼ ਲਾਇਆ ਗਿਆ ਕਿ ਦੋਵਾਂ ਮਜ਼ਦੂਰਾਂ ਵਿਚਕਾਰ ਚੱਲ ਰਹੀ ਇਸੇ ਰੰਜਿਸ਼ ਕਾਰਨ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵਲੋਂ ਪਰਚਾ ਦਰਜ ਕਰਨ ਤੋਂਅ ਬਾਅਦ ਕੀਤੀ ਗਈ ਕਾਰਵਾਈ ਦੇ ਤਹਿਤ ਮ੍ਰਿਤਕ ਦੀ ਲਾਸ਼ ਅਤੇ ਲੋਹੇ ਦੀ ਇੱਕ ਚਪਟੀ ਰਾਡ ਅੰਮ੍ਰਿਤਸਰ ਦੇ ਤਰਨਤਾਰਨ ਵਾਲੇ ਪੁਲ ਨੇੜੇ ਨਹਿਰ ਦੀਆਂ ਝਾੜੀਆਂ ਵਿਚੋਂ ਬਰਾਮਦ ਕੀਤੇ ਗਏ। ਪੋਸਟਮਾਰਟਮ ਰਿਪੋਰਟ ਅਨੁਸਾਰ ਮੌਤ ਦਾ ਕਾਰਨ ਕਈ ਸੱਟਾਂ ਕਾਰਨ ਸਿਰ ਵਿੱਚ ਲੱਗੀ ਗੰਭੀਰ ਸੱਟ ਸੀ। ਡਾਕਟਰੀ ਸਬੂਤਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮ੍ਰਿਤਕ ਨੂੰ ਹਮਲੇ ਦੌਰਾਨ ਗੰਭੀਰ ਸੱਟਾਂ ਮਾਰੀਆਂ ਗਈਆਂ ਸਨ।
Ad Position 22
No active advertisement
ਪਿਛਲੀ ਖ਼ਬਰ ਰੁੱਖਾਂ ਨਾਲ ਧਰਤੀ • ਜਸਕਰਨ • ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਨਵੇਂ ਪ੍ਰਬੰਧਕੀ ਬਲਾਕ ’ਚ ਬਣਾਏ ‘ਗਿਆਨੀ ਦਿੱਤ ਸਿੰਘ ਆਡੀਟੋਰੀਅਮ’ ਦਾ ਰਸਮੀਂ ਉਦਘਾਟਨ 22...
Ad Position 24