22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਹਵਾਈ ਅੱਡਾ ਰੋਡ ’ਤੇ ਸਿਹਤ ਵਿਭਾਗ ਦੀ ਛਾਪੇਮਾਰੀ : 6 ਨਮੂਨੇ ਭਰੇ 20 ਕਿਲੋ ਬਹੀ ਮਠਿਆਈ 10 ਕਿਲੋ ਚੰਮ-ਚੰਮ ਤੇ 5 ਕਿਲੋ ਗੁਲਾਬੀ ਨਾਰੀਅਲ ਬਰਫੀ ਕੂੜੇ ’ਚ ਸੁੱਟ ਕੇ ਕੀਤੀ ਨਸ਼ਟ

ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਸਿਹਤ ਵਿਭਾਗ ਵਲੋਂ ਤਿਉਹਾਰ ਦੇ ਮੌਸਮ ’ਚ ਕੀਤੀ ਜਾ ਰਹੀ ਚੈਕਿੰਗ ਅਭਿਆਨ ਖਿਲਾਫ਼ ਅੱਜ ਇਥੇ ਹਵਾਈ ਅੱਡਾ ਤੇ ਅਜਨਾਲਾ ਰੋਡ ਵਿਖੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਦਸਤਕ ਦਿੱਤੀ ਤੇ ਵੱਖ ਵੱਖ ਮਠਿਆਈਆਂ ਦੇ 6 ਨਮੂਨੇ ਭਰੇ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਅਮਨਦੀਪ ਸਿੰਘ ਸਮੇਤ ਟੀਮ ਮੈਂਬਰਾਂ ਵਲੋਂ ਅੱਜ ਏਅਰਪੋਰਟ ਰੋਡ ਅਤੇ ਅਜਨਾਲਾ ਰੋਡ ਵਿਖੇ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ।

Ad Position 21
No active advertisement
ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮਠਿਆਈਆਂ ਦੀ ਦੁਕਾਨਾਂ ’ਤੇ ਪਈਆਂ ਮਠਿਆਈਆਂ ਦੀ ਜਾਂਚ ਕਰਨ ਮੌਕੇ । ਤਸਵੀਰ: ਨਿਰਮਲ ਸਟੂਡੀਓ 22-10-2026
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਸਿਹਤ ਵਿਭਾਗ ਵਲੋਂ ਤਿਉਹਾਰ ਦੇ ਮੌਸਮ ’ਚ ਕੀਤੀ ਜਾ ਰਹੀ ਚੈਕਿੰਗ ਅਭਿਆਨ ਖਿਲਾਫ਼ ਅੱਜ ਇਥੇ ਹਵਾਈ ਅੱਡਾ ਤੇ ਅਜਨਾਲਾ ਰੋਡ ਵਿਖੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਦਸਤਕ ਦਿੱਤੀ ਤੇ ਵੱਖ ਵੱਖ ਮਠਿਆਈਆਂ ਦੇ 6 ਨਮੂਨੇ ਭਰੇ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਅਮਨਦੀਪ ਸਿੰਘ ਸਮੇਤ ਟੀਮ ਮੈਂਬਰਾਂ ਵਲੋਂ ਅੱਜ ਏਅਰਪੋਰਟ ਰੋਡ ਅਤੇ ਅਜਨਾਲਾ ਰੋਡ ਵਿਖੇ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ 6 ਨਮੂਨੇ (2 ਬਰਫ਼ੀ, 2 ਮਿਲਕ ਕੇਕ, 1 ਪੇਸਟਰੀ ਅਤੇ 1 ਵੇਸਣ ਮਠਿਆਈ) ਲਏ ਗਏ ਅਤੇ ਸਫਾਈ ਦੇ ਮਾਪਦੰਡਾਂ ਦੀ ਉਲੰਘਣਾ ਲਈ 1 ਚਲਾਨ ਕੱਟਿਆ ਗਿਆ। ਉਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਆਪਣੀਆਂ ਦੁਕਾਨਾਂ ਤੇ ਅਦਾਰਿਆਂ ਵਿਚ ਸਹੀ ਸਫਾਈ ਬਣਾਈ ਰੱਖਣ ਦੀ ਹਦਾਇਤ ਦਿੱਤੀ ਗਈ। ਇਸ ਤੋਂ ਇਲਾਵਾ, ਲਗਭਗ 20 ਕਿਲੋ ਬਹੀਆਂ ਮਿਠਾਈਆਂ, 10 ਕਿਲੋ ਗੂੜ੍ਹੇ ਗੁਲਾਬੀ ਰੰਗ ਦੀ ਚੰਮ-ਚੰਮ ਅਤੇ ਲਗਭਗ 5 ਕਿਲੋ ਗੁਲਾਬੀ ਨਾਰੀਅਲ ਬਰਫ਼ੀ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅਧੀਨ ਚਲਦੀ ਵਿੱਦਿਅਕ ਸੰਸਥਾ ‘ਖ਼ਾਲਸਾ ਕਾਲਜ ਚਵਿੰਡਾ ਦੇਵੀ’ ਨੇ ਪੇਂਡੂ ਖੇਤਰ ’ਚ ਆਪਣੀ... ਅਗਲੀ ਖ਼ਬਰ ਹੋਟਲ ਸੰਚਾਲਕ ਵਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ’ਚ ਇਕ ਲੜਕੀ ਸਮੇਤ 2 ਖ਼ਿਲਾਫ਼ ਮਾਮਲਾ ਦਰਜ
Ad Position 24