ਬਾਬਾ ਬੁੱਢਾ ਜੀ ਦੇ ਮਨਾਏ ਜਾ ਰਹੇ 23-24 ਨੂੰ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਅੱਜ ਤੋਂ : ਮੈਨੇਜਰ ਜਗਰੂਪ ਸਿੰਘ ਗਿੱਲ
ਕੱਥੂਨੰਗਲ/ਜੇਠੂਵਾਲ 22 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ)-ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਜਨਮ ਅਸਥਾਨ ਕੱਥੂਨੰਗਲ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 23-24 ਅਕਤੂਬਰ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ ਨੇ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 23 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਭੋਗ ਪੈਣ ਉਪਰੰਤ ਸਜਾਏ ਜਾਣ ਵਾਲੇ ਧਾਰਮਿਕ ਸਮਾਗਮ ਵਿਚ ਕੀਰਤਨੀ, ਢਾਡੀ, ਕਵੀਸ਼ਰੀ ਤੇ ਕਥਾਵਾਚਕ ਜਥੇ ਪੁੱਜਣਗੇ, ਜਿਨ੍ਹਾਂ ਵਿਚ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ੍ਰੀ ਦਰਬਾਰ ਸਾਹਿਬ, ਕਥਾ ਵਾਚਕ ਬਾਬਾ ਬੰਤਾ ਸਿੰਘ, ਕਵੀਸ਼ਰ ਭਾਈ ਮਨਜੀਤ ਸਿੰਘ ਸੋਹੀ, ਬਲਬੀਰ ਸਿੰਘ ਪਾਰਸ ਢਾਡੀ, ਸੁਖਪਾਲ ਸਿੰਘ ਢਾਡੀ ਸਮੇਤ ਹੋਰ ਜਥੇ ਗੁਰ ਇਤਿਹਾਸ ਸੁਣਾ ਕੇ ਬਾਬਾ ਬੁੱਢਾ ਜੀ ਦੀ ਜੀਵਨੀ ਤੇ ਸੰਗਤਾਂ ਨੂੰ ਚਾਨਣਾ ਪਾਉਣਗੇ।
ਮ
ਮੈਨੇਜਰ ਜਗਰੂਪ ਸਿੰਘ ਮਜੀਠਾ
23-10-2026
ਕੱਥੂਨੰਗਲ/ਜੇਠੂਵਾਲ 22 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ)-ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਜਨਮ ਅਸਥਾਨ ਕੱਥੂਨੰਗਲ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 23-24 ਅਕਤੂਬਰ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ ਨੇ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 23 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਭੋਗ ਪੈਣ ਉਪਰੰਤ ਸਜਾਏ ਜਾਣ ਵਾਲੇ ਧਾਰਮਿਕ ਸਮਾਗਮ ਵਿਚ ਕੀਰਤਨੀ, ਢਾਡੀ, ਕਵੀਸ਼ਰੀ ਤੇ ਕਥਾਵਾਚਕ ਜਥੇ ਪੁੱਜਣਗੇ, ਜਿਨ੍ਹਾਂ ਵਿਚ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ੍ਰੀ ਦਰਬਾਰ ਸਾਹਿਬ, ਕਥਾ ਵਾਚਕ ਬਾਬਾ ਬੰਤਾ ਸਿੰਘ, ਕਵੀਸ਼ਰ ਭਾਈ ਮਨਜੀਤ ਸਿੰਘ ਸੋਹੀ, ਬਲਬੀਰ ਸਿੰਘ ਪਾਰਸ ਢਾਡੀ, ਸੁਖਪਾਲ ਸਿੰਘ ਢਾਡੀ ਸਮੇਤ ਹੋਰ ਜਥੇ ਗੁਰ ਇਤਿਹਾਸ ਸੁਣਾ ਕੇ ਬਾਬਾ ਬੁੱਢਾ ਜੀ ਦੀ ਜੀਵਨੀ ਤੇ ਸੰਗਤਾਂ ਨੂੰ ਚਾਨਣਾ ਪਾਉਣਗੇ। ਇਸ ਸਮਾਗਮ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬਡਾਲਾ, ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ, ਬਾਬਾ ਸਰਦਾਰਾ ਸਿੰਘ ਮੱਖਣ ਵਿੰਡੀ ਵਾਲੇ, ਬਾਬਾ ਕਵਲਜੀਤ ਸਿੰਘ ਉਦੋਕੇ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰੀਆਂ ਭਰਨਗੀਆਂ। ਉਨਾਂ ਸਮੂਹ ਸੰਗਤਾਂ ਨੂੰ ਕਿਹਾ ਕਿ ਉਹ 2 ਰੋਜ਼ਾ ਚੱਲਣ ਵਾਲੇ ਸਮਾਗਮ ਵਿਚ ਪਰਿਵਾਰਾਂ ਸਮੇਤ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਗੁਰਕੀਰਤ ਸਿੰਘ ਬੱਲ, ਰਾਜਬੀਰ ਸਿੰਘ ਮਜੀਠਾ, ਦਿਲਜੋਤ ਸਿੰਘ, ਹਰਪ੍ਰੀਤ ਸਿੰਘ, ਸੰਤੋਖ ਸਿੰਘ ਢੱਡੇ, ਮਨਜੀਤ ਸਿੰਘ ਭੋਇਆ ਆਦਿ ਸ਼ਾਮਿਲ ਸਨ।