24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਵਿੱਤਰ ਸ਼ਹਿਰ ਦਾ ਦਰਜਾ ਮਿਲਣ ਦੇ ਬਾਵਜੂਦ ਵੀ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਚੱਲ ਰਿਹਾ ਮੀਟ, ਅੰਡਿਆਂ ਦਾ ਧੰਦਾ

ਅੰਮ੍ਰਿਤਸਰ, 24 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸ ਹਦੂਦ ਅੰਦਰ ਮੀਟ, ਸ਼ਰਾਬ, ਤਮਾਕੂ ਵੇਚਣ ’ਤੇ ਪੂਰਨ ਤੌਰ ਪਾਬੰਧੀ ਲਗਾਈ ਗਈ ਹੈ। ਪਰ ਸ਼ਹਿਰ ਦੀਆਂ ਬਹੁਤ ਸਾਰੀਆਂ ਜਗ੍ਹਾਂ ਵਿਚ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੀਟ, ਮੱਛੀ, ਤਮਾਕੂ ਅਤੇ ਅੰਡਿਆਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਸਨ ਅਤੇ ਕਈ ਦੁਕਾਨਾਂ ਨੂੰ ਸੀਲ ਵੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸਰਕਾਰ ਦੇ ਇਹ ਨੋਟੀਫਕੇਸ਼ਨ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਅਤੇ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਅਜੇ ਵੀ ਮੀਟ, ਅੰਡਿਆਂ, ਤਮਾਕੂ ਦੀਆਂ ਦੁਕਾਨਾਂ ਚੱਲ ਰਹੀਆਂ ਹਨ।

Ad Position 21
No active advertisement
ਹਾਥੀ ਗੇਟ ਦੇ ਅੰਦਰ ਤੰਬਕੂ ਵਾਲੀ ਖੁਲ੍ਹੀ ਦੁਕਾਨ। ਤਸਵੀਰਾਂ: ਹਰਜੀਤ ਸਿੰਘ 25-10-2026
ਅੰਮ੍ਰਿਤਸਰ, 24 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸ ਹਦੂਦ ਅੰਦਰ ਮੀਟ, ਸ਼ਰਾਬ, ਤਮਾਕੂ ਵੇਚਣ ’ਤੇ ਪੂਰਨ ਤੌਰ ਪਾਬੰਧੀ ਲਗਾਈ ਗਈ ਹੈ। ਪਰ ਸ਼ਹਿਰ ਦੀਆਂ ਬਹੁਤ ਸਾਰੀਆਂ ਜਗ੍ਹਾਂ ਵਿਚ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੀਟ, ਮੱਛੀ, ਤਮਾਕੂ ਅਤੇ ਅੰਡਿਆਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਸਨ ਅਤੇ ਕਈ ਦੁਕਾਨਾਂ ਨੂੰ ਸੀਲ ਵੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸਰਕਾਰ ਦੇ ਇਹ ਨੋਟੀਫਕੇਸ਼ਨ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਅਤੇ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਅਜੇ ਵੀ ਮੀਟ, ਅੰਡਿਆਂ, ਤਮਾਕੂ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਇਥੋਂ ਤੱਕ ਸ਼ਹਿਰ ਦੇ ਅੰਦਰਵਾਰ ਮੱਛੀ ਮੰਡੀ ਵਿਚ ਕੁਝ ਕੁ ਦੁਕਾਨਦਾਰਾਂ ਵਲੋਂ ਤੜਕੇ ਅਤੇ ਰਾਤ ਦੇ ਹਨੇਰੇ ਵਿਚ ਮੱਛੀ ਦਾ ਵਪਾਰ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਨਗਰ ਨਿਗਮ ਵਲੋਂ ਉਪਰੋਕਤ ਸਾਰੇ ਇਲਾਕਿਆਂ ਦਾ ਸਰਵੇਖਣ ਕਰਵਾਇਆ ਗਿਆ ਅਤੇ ਉਥੋਂ ਤਮਾਕੂ, ਸਿਗਰੇਟਾਂ, ਮੀਟ ਅਤੇ ਅੰਡਿਆਂ ਦੀਆਂ ਦੁਕਾਨਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਉਸ ਤੋਂ ਬਾਅਦ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਸਟਾਫ਼, ਸਿਹਤ ਵਿਭਾਗ ਵਲੋਂ ਸਭ ਤੋਂ ਪਹਿਲਾਂ ਪੁਰਾਣੇ ਸ਼ਹਿਰ ਦੇ ਅੰਦਰੋਂ ਤਮਾਕੂ ਦੀਆਂ ਦੁਕਾਨਾਂ ਨੂੰ ਪੁਰਾਣੇ ਸ਼ਹਿਰ ਦੇ ਅੰਦਰੋਂ ਬਾਹਰ ਕੱਢਣ ਲਈ ਉਨ੍ਹਾਂ ਸਮਾਂ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਫਿਰ ਤਮਾਕੂ, ਪਾਨ ਸਿਗਰੇਟਾਂ ਵਾਲੇ ਖੋਖੇ ਨਿਗਮ ਵਲੋਂ ਚੁਕੇ ਗਏ। ਇਸ ਤੋਂ ਇਲਾਵਾ ਮੀਟ, ਮੱਛੀ ਦੀਆਂ ਦੁਕਾਨਾਂ ਵਾਲਿਆਂ ਨੂੰ ਨੋਟਿਸ ਕੱਢੇ ਗਏ ਜਿਸ ਤੋਂ ਬਾਅਦ ਕੁਝ ਦੁਕਾਨਾਂ ਅਤੇ ਮੱਛੀ ਮੰਡੀ ਅੰਦਰ ਮੱਛੀ ਵਾਲੀਆਂ ਦੁਕਾਨਾਂ ਨੂੰ ਸੀਲ ਕੀਤਾ ਗਿਆ। ਪਰ ਬੀਤੇ ਕਈ ਮਹੀਨਿਆਂ ਤੋਂ ਮੀਟ, ਅੰਡਿਆ, ਮੱਛੀ ਅਤੇ ਤਮਾਕੂ ਦੀਆਂ ਦੁਕਾਨਾਂ ਚਲ ਰਹੀਆਂ ਹਨ। ਮੱਛੀ ਮੰਡੀ ਵਿਖੇ ਕੁਝ ਕੁ ਦੁਕਾਨਾਂ ’ਚ ਰਾਤ ਦੇ ਸਮੇਂ ਮੱਛੀ ਦੀ ਸਪਲਾਈ ਵਾਲੀਆਂ ਗੱਡੀਆਂ ਉਤਰਦੀਆਂ ਹਨ ਅਤੇ ਸਵੇਰ ਨੂੰ ਤੜਕੇ ਤੜਕੇ ਇਥੋਂ ਮੱਛੀ ਦੀ ਵਿਕਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਪੁਰਾਣੇ ਸ਼ਹਿਰ ਦੇ ਅੰਦਰ ਚਲ ਰਹੇ ਕੁਝ ਢਾਬਿਆਂ ਵਿਚ ਵੀ ਅਜੇ ਵੀ ਮੀਟ , ਖਰੌੜੇ ਵਿਕ ਰਹੇ ਹਨ। ਇਸ ਸਬੰਧ ਵਿਚ ਅਸਟੇਟ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਉਹ ਛੁੱਟੀ ’ਤੇ ਚਲਦਾ ਹੋਣ ਕਰਕੇ ਉਸ ਵਲੋਂ ਫ਼ੋਨ ਨਹੀਂ ਚੁਕਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਗਰੁੱਪ ਆਫ ਕਾਲਜ਼ਿਜ ਦੇ ਵਿਹੜੇ ’ਚ ਕਰਵਾਇਆ ਦੋ ਦਿਨਾਂ ਸਾਇੰਸ ਦੇ ਸਭਿਆਚਾਰਕ ਮੇਲਾ ‘ਫਿਊਜਨ 2026’ ਐਸ.ਐਸ.ਐਸ.... ਅਗਲੀ ਖ਼ਬਰ ਖ਼ਾਲਸਾ ਕਾਲਜ ਤੇ ਸ਼ਹਿਜ਼ਾਦਾ ਨੰਦ ਕਾਲਜ ਨੇ ਜਿੱਤੀਆਂ ਓਵਰਆਲ ਚੈਂਪੀਅਨ ਟਰਾਫ਼ੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਏ-ਜ਼ੋਨ...
Ad Position 24