24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਰੇਲਵੇ ਸਟੇਸ਼ਨ ’ਤੇ ਮੁੜ੍ਹ ਖੁੱਲ੍ਹਿਆ ‘ਰੇਲ ਕੋਚ ਰੈਸਟੋਰੈਂਟ’ ਰੇਲਵੇ ਨੂੰ ਕਰੀਬ 99.64 ਲੱਖ ਰੁਪਏ ਦਾ ਮਾਲੀਆ ਹਾਸਿਲ ਹੋਵੇਗਾ

ਅੰਮ੍ਰਿਤਸਰ, 24 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸਥਾਪਤ ਕੀਤਾ ‘ਰੇਲ ਕੋਚ ਰੈਸਟੋਰੈਂਟ’ ਮੁੜ੍ਹ ਤੋਂ ਖੁੱਲ੍ਹ ਗਿਆ ਹੈ। ਜਾਣਕਾਰੀ ਮੁਤਾਬਕ ਰੇਲ ਫਿਰੋਜ਼ਪੁਰ ਡਿਵੀਜ਼ਨ ਵਲੋਂ ਇਸ ਰੈਸਟੋਰੈਂਟ ਨੂੰ ਬਿਹਾਰ ਦੀ ਇਕ ਕੰਪਨੀ ਨੂੰ ਪੰਜ ਸਾਲਾਂ ਲਈ ਠੇਕੇ ’ਤੇ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 25-10-2026
ਅੰਮ੍ਰਿਤਸਰ, 24 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸਥਾਪਤ ਕੀਤਾ ‘ਰੇਲ ਕੋਚ ਰੈਸਟੋਰੈਂਟ’ ਮੁੜ੍ਹ ਤੋਂ ਖੁੱਲ੍ਹ ਗਿਆ ਹੈ। ਜਾਣਕਾਰੀ ਮੁਤਾਬਕ ਰੇਲ ਫਿਰੋਜ਼ਪੁਰ ਡਿਵੀਜ਼ਨ ਵਲੋਂ ਇਸ ਰੈਸਟੋਰੈਂਟ ਨੂੰ ਬਿਹਾਰ ਦੀ ਇਕ ਕੰਪਨੀ ਨੂੰ ਪੰਜ ਸਾਲਾਂ ਲਈ ਠੇਕੇ ’ਤੇ ਦਿੱਤਾ ਗਿਆ ਹੈ। ਇਸ ਦੀ ਅਲਾਟਮੈਂਟ ਨਾਲ ਰੇਲਵੇ ਨੂੰ ਕਰੀਬ 99.64 ਲੱਖ ਰੁਪਏ ਦਾ ਮਾਲੀਆ ਹਾਸਿਲ ਹੋਵੇਗਾ। ਇਸ ਰੇਲ ਕੋਚ ਰੈਸਟੋਰੈਂਟ ’ਚ ਯਾਤਰੀਆਂ ਲਈ ਖਾਣ-ਪੀਣ ਦੀ ਉੱਚਿਤ ਵਿਵਸਥਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਲੋਂ ਸਾਲ 2023 ’ਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੇਲ ਕੋਚ ਰੈਸਟੋਰੈਂਟ ਨੂੰ ਖੋਲ੍ਹਿਆ ਗਿਆ ਸੀ। ਉਸ ਵੇਲੇ ਰੇਲਵੇ ਵਲੋਂ ਟੈਂਡਰ ਪ੍ਰਕਿਰਿਆ ਰਾਹੀਂ ਇਸ ਰੈਸਟੋਰੈਂਟ ਦਾ ਠੇਕਾ ਦਿੱਲੀ ਦੀ ਇਕ ਪ੍ਰਾਈਵੇਟ ਕੰਪਨੀ ਨੂੰ 28.30 ਲੱਖ ਪ੍ਰਤੀ ਸਾਲ ਦੇ ਹਿਸਾਬ ਨਾਲ ਪੰਜ ਸਾਲਾਂ ਲਈ ਦਿੱਤਾ ਗਿਆ ਸੀ, ਲੇਕਿਨ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਸੰਬੰਧਿਤ ਕੰਪਨੀ ਇਸ ਨੂੰ ਖਾਲੀ ਕਰਕੇ ਚਲੀ ਗਈ, ਜਿਸ ਤੋਂ ਬਾਅਦ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਪ੍ਰਗਟ ਦਿਵਸ ਨੂੰ ਸਮਰਪਿਤ ਕੱਢੀ ਵਿਸ਼ਾਲ ਸ਼ੋਭਾ ਯਾਤਰਾ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿ...
Ad Position 24