26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਗੁਰੂ ਨਗਰੀ ਦੇ ਡਾ. ਭਵਜੋਤ ਸਿੰਘ ਨੂੰ ਆਸਟਰੇਲੀਆ ’ਚ ਮਿਲਿਆ ਵਕਾਰੀ ਸਨਮਾਨ

ਅੰਮ੍ਰਿਤਸਰ, 25 ਅਕਤੂਬਰ (ਰੇਸ਼ਮ ਸਿੰਘ)-ਇਥੋਂ ਦੇ ਪ੍ਰਸਿੱਧ ਡਾ. ਭਵਜੋਤ ਸਿੰਘ ਨੇ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਹੋਈ ਇਕ ਵਿਸ਼ਵ ਪੱਧਰੀ ਕਾਨਫਰੰਸ ਵਿਚ ਐਵਾਰਡ ਜਿੱਤ ਕੇ ਅੰਮ੍ਰਿਤਸਰ ਦਾ ਮਾਣ ਵਧਾਇਆ ਹੈ।

Ad Position 21
No active advertisement
ਅਜੀਤ ਡੈਸਕ 26-10-2026
ਅੰਮ੍ਰਿਤਸਰ, 25 ਅਕਤੂਬਰ (ਰੇਸ਼ਮ ਸਿੰਘ)-ਇਥੋਂ ਦੇ ਪ੍ਰਸਿੱਧ ਡਾ. ਭਵਜੋਤ ਸਿੰਘ ਨੇ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਹੋਈ ਇਕ ਵਿਸ਼ਵ ਪੱਧਰੀ ਕਾਨਫਰੰਸ ਵਿਚ ਐਵਾਰਡ ਜਿੱਤ ਕੇ ਅੰਮ੍ਰਿਤਸਰ ਦਾ ਮਾਣ ਵਧਾਇਆ ਹੈ। ਉਨ੍ਹਾਂ ਨੂੰ ਸਾਲ 2026 ਦਾ ਇੰਟਰਨੈਸ਼ਨਲ ਬੇਸਿਕ ਐਂਡ ਕਲੀਨਿਕਲ ਸਾਇੰਸਿਜ਼ ਮੈਂਟੀਓਮੈਂਟਰ ਐਵਾਰਡ ਦੀ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਦੀ 31ਵੀਂ ਕਾਨਫਰੰਸ ਦੌਰਾਨ ਦਿੱਤਾ ਗਿਆ। ਇਸ ਕਾਨਫਰੰਸ ਵਿਚ 105 ਤੋਂ ਵੱਧ ਦੇਸ਼ਾਂ ਦੇ ਕਿਡਨੀ ਰੋਗਾਂ ਦੇ ਮਾਹਿਰ ਡਾਕਟਰਾਂ, ਟ੍ਰਾਂਸਪਲਾਂਟ ਮਾਹਿਰਾਂ ਅਤੇ ਖੋਜਕਰਤਾਵਾਂ ਨੇ ਹਿੱਸਾ ਲਿਆ। ਇੱਥੇ ਕਿਡਨੀ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਕਿਡਨੀ ਟ੍ਰਾਂਸਪਲਾਂਟ ਦੇ ਨਵੇਂ ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਕਾਨਫਰੰਸ ਲਈ 2 ਹਜ਼ਾਰ ਤੋਂ ਵੱਧ ਖੋਜ-ਪੱਤਰ ਭੇਜੇ ਗਏ ਸਨ। ਇਨ੍ਹਾਂ ਵਿਚੋਂ ਡਾ. ਭਵਜੋਤ ਸਿੰਘ ਦੀ ਖੋਜ ਨੂੰ ਕਾਨਫਰੰਸ ਵਿਚ ਪੇਸ਼ ਕਰਨ ਲਈ ਚੁਣਿਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਇਸ ਖੋਜ ਲਈ ਮੈਂਟੀਓਮੈਂਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇੰਨੀ ਵੱਡੀ ਗਿਣਤੀ ਵਿਚ ਭੇਜੀਆਂ ਗਈਆਂ ਖੋਜਾਂ ਵਿਚੋਂ ਚੁਣਿਆ ਜਾਣਾ ਅਤੇ ਫਿਰ ਐਵਾਰਡ ਹਾਸਿਲ ਕਰਨਾ ਉਨ੍ਹਾਂ ਲਈ ਇਕ ਵੱਡੀ ਪ੍ਰਾਪਤੀ ਹੈ। ਦੱਸਣਯੋਗ ਹੈ ਕਿ ਡਾ. ਭਵਜੋਤ ਸਿੰਘ, ਅੰਮ੍ਰਿਤਸਰ ਦੇ ਪ੍ਰਸਿੱਧ ਕਿਡਨੀ ਰੋਗਾਂ ਦੇ ਮਾਹਿਰ ਡਾ. ਵਰਿੰਦਰ ਸਿੰਘ ਦੇ ਪੁੱਤਰ ਹਨ। 25 ਏਐੱਸਆਰ59
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਨੇ ‘ਆਪ’ ਦੇ ਚੋਣ ਨਿਸ਼ਾਨ ਝਾੜੂ ਨੂੰ ਫੂਕ ਕੇ ਕੀਤੀ ਨਾਅਰੇਬਾਜੀ ਅਗਲੀ ਖ਼ਬਰ ਸੰਗਮ ਮਿਊਜ਼ੀਕਲ ਗਰੁੱਪ ਵਲੋਂ ਸੰਗੀਤਕ ਪ੍ਰੋਗਰਾਮ ਕਰਵਾਇਆ
Ad Position 24