26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ 5 ਧੀਆਂ ਦੇ ਕਰਵਾਏ ਵਿਆਹ, ਹਰੇਕ ਧੀ ਨੂੰ 1 ਲੱਖ ਰੁਪਏ ਦਾ ਦਿੱਤਾ ਸ਼ਗਨ

ਵੇਰਕਾ, 25 ਅਕਤੂਬਰ (ਲਖਵਿੰਦਰ ਸਿੰਘ)-‘ਗਰੀਬ ਦਾ ਮੂੰਹ ਗੁਰੂ ਕੀ ਗੋਲਕ’ ਦੇ ਪਵਿੱਤਰ ਮਹਾਂਵਾਕ ’ਤੇ ਪਹਿਰਾ ਦਿੰਦਿਆਂ ਬਾਬਾ ਅਮਰਬੀਰ ਸਿੰਘ ਸੰਧੂ ਵਲੋਂ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ 5 ਲੋੜਵੰਦ ਧੀਆਂ ਦੇ ਵਿਆਹ ਸਮਾਗਮ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਏ ਗਏ। ਇਸ ਮੌਕੇ ਬਾਬਾ ਅਮਰਬੀਰ ਸਿੰਘ ਸੰਧੂ ਨੇ ਧੀਆਂ ਦੇ ਬਾਬੁਲ ਦਾ ਫ਼ਰਜ਼ ਨਿਭਾਉਂਦਿਆਂ ਹਰੇਕ ਧੀ ਨੂੰ ਇਕ ਲੱਖ ਰੁਪਏ ਨਕਦ ਸ਼ਗਨ ਵਜੋਂ ਭੇਟ ਕੀਤੇ।

Ad Position 21
No active advertisement
ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਧੀਆਂ ਦੇ ਵਿਆਹ ਸਮਾਗਮ ਦੌਰਾਨ ਨਵ-ਵਿਆਹੀਆਂ ਜੋੜੀਆਂ ਨੂੰ ਸ਼ਗਨ ਦੀ ਰਾਸ਼ੀ ਸੌਂਪਣ ਮੌਕੇ ਅਮਰਬੀਰ ਸਿੰਘ ਤੇ ਹੋਰ। ਤਸਵੀਰ: ਲਖਵਿੰਦਰ ਸਿੰਘ 26-10-2026
ਵੇਰਕਾ, 25 ਅਕਤੂਬਰ (ਲਖਵਿੰਦਰ ਸਿੰਘ)-‘ਗਰੀਬ ਦਾ ਮੂੰਹ ਗੁਰੂ ਕੀ ਗੋਲਕ’ ਦੇ ਪਵਿੱਤਰ ਮਹਾਂਵਾਕ ’ਤੇ ਪਹਿਰਾ ਦਿੰਦਿਆਂ ਬਾਬਾ ਅਮਰਬੀਰ ਸਿੰਘ ਸੰਧੂ ਵਲੋਂ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ 5 ਲੋੜਵੰਦ ਧੀਆਂ ਦੇ ਵਿਆਹ ਸਮਾਗਮ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਏ ਗਏ। ਇਸ ਮੌਕੇ ਬਾਬਾ ਅਮਰਬੀਰ ਸਿੰਘ ਸੰਧੂ ਨੇ ਧੀਆਂ ਦੇ ਬਾਬੁਲ ਦਾ ਫ਼ਰਜ਼ ਨਿਭਾਉਂਦਿਆਂ ਹਰੇਕ ਧੀ ਨੂੰ ਇਕ ਲੱਖ ਰੁਪਏ ਨਕਦ ਸ਼ਗਨ ਵਜੋਂ ਭੇਟ ਕੀਤੇ। ਦੱਸਣਯੋਗ ਹੈ ਕਿ ਇਸ ਲੜੀ ਤਹਿਤ ਸੰਸਥਾ ਵਲੋਂ ਹੁਣ ਤੱਕ ਪੰਜਾਬ ਭਰ ਵਿਚ 6,262 ਧੀਆਂ ਦੇ ਅਨੰਦ ਕਾਰਜ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਸਮਾਗਮਾਂ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਬਿਨਾਂ ਕਿਸੇ ਜਾਤ-ਪਾਤ ਜਾਂ ਧਰਮ ਦੇ ਭੇਦ-ਭਾਵ ਤੋਂ ਸਿਰਫ਼ ਮਾਨਵਤਾ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਮਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਸਾਲ 1998 ਤੋਂ ਗੁਰਦੁਆਰਾ ਸਾਹਿਬ ਵਲੋਂ ਮਾਨਵਤਾ ਦੀ ਸੇਵਾ ਦਾ ਕਾਰਜ ਨਿਰੰਤਰ ਜਾਰੀ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ। ਗੁਰੂ ਕੀ ਗੋਲਕ ਦੀ ਵਰਤੋਂ ਸੰਗਤ ਦੀ ਸੇਵਾ ਲਈ ਕਰਦਿਆਂ ਰੋਜ਼ਾਨਾ ਗੁਰੂ ਨਾਨਕ ਹਸਪਤਾਲ ਵਿਖੇ 750 ਮਰੀਜ਼ਾਂ ਅਤੇ ਅੰਮ੍ਰਿਤਸਰ ਕਚਹਿਰੀ ਵਿਖੇ 2,000 ਸੰਗਤਾਂ ਲਈ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ। ਇਸ ਮੌਕੇ ਬਾਬਾ ਬਲਦੇਵ ਸਿੰਘ, ਇੰਜੀ. ਜਸਵਿੰਦਰ ਸਿੰਘ, ਮੈਨੇਜਰ ਗੁਰਮੀਤ ਹਰਪ੍ਰੀਤ ਸਿੰਘ, ਮੀਤ ਮੈਨੇਜਰ ਸੁਖਵੰਤ ਸਿੰਘ, ਹਰਮੀਤ ਸਿੰਘ, ਹਰਪਾਲ ਸਿੰਘ, ਝੰਡਾ ਸਿੰਘ, ਮੰਗਲ ਸਿੰਘ, ਜਸਬੀਰ ਸਿੰਘ, ਪਰਵਿੰਦਰ ਸਿੰਘ ਭੱਟੀ, ਸੁਸ਼ੀਲ ਕੁਮਾਰ ਅਤੇ ਗਗਨਦੀਪ ਸਿੰਘ ਸਮੇਤ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦਾ ਭਾਰਤ ਸਕੂਲ ਰੈਂਕਿੰਗ 2026-27 ’ਚ ਡਬਲ ਜੈਕਪਾਟ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਡਾਇਮੰਡ ਐਵੇਨਿਊ ਪਿੰਡ ਸੁਲਤਾਨਵਿੰਡ ਵਿਖੇ ਹੋਈ ਮੀਟਿੰਗ
Ad Position 24