ਪ੍ਰੈਗਾਬਾਲਿਨ ਨੂੰ ਵੀ ਐੱਨ. ਡੀ. ਪੀ. ਸੀ. ਦੀ ਪੂਰਨ ਪਾਬੰਦੀਸ਼ੁਦਾ ਸ਼੍ਰੇਣੀ ’ਚ ਸ਼ਾਮਿਲ ਕਰੇ ਸਰਕਾਰ – ਭਾਟੀਆ, ਜੈਨ
ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿੱਕਰੀ ’ਤੇ ਪੂਰਨ ਰੋਕ ਲਗਾਉਣ ਅਤੇ ਕੈਮਿਸਟ ਕਾਰੋਬਾਰ ਦੇ ਅਕਸ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਅੰਮ੍ਰਿਤਸਰ ਕੈਮਿਸਟਸ ਐਸੋਸੀਏਸ਼ਨ (ਰਿਟੇਲ ਵਿੰਗ) ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਜਿਨ੍ਹਾਂ ਦਵਾਈਆਂ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ ਅਤੇ ਲਾਇਸੈਂਸ ’ਤੇ ‘ਲਾਲ ਮੋਹਰ’ ਲਗਾਈ ਜਾਂਦੀ ਹੈ, ਉਸੇ ਤਰਜ਼ ’ਤੇ ਪ੍ਰੈਗਾਬਾਲਿਨ ਵਰਗੀਆਂ ਦਵਾਈਆਂ ਨੂੰ ਵੀ ਪੂਰਨ ਪਾਬੰਦੀਸ਼ੁਦਾ ਸੂਚੀ (ਐੱਨ.
ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿੱਕਰੀ ’ਤੇ ਪੂਰਨ ਰੋਕ ਲਗਾਉਣ ਅਤੇ ਕੈਮਿਸਟ ਕਾਰੋਬਾਰ ਦੇ ਅਕਸ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਅੰਮ੍ਰਿਤਸਰ ਕੈਮਿਸਟਸ ਐਸੋਸੀਏਸ਼ਨ (ਰਿਟੇਲ ਵਿੰਗ) ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਜਿਨ੍ਹਾਂ ਦਵਾਈਆਂ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ ਅਤੇ ਲਾਇਸੈਂਸ ’ਤੇ ‘ਲਾਲ ਮੋਹਰ’ ਲਗਾਈ ਜਾਂਦੀ ਹੈ, ਉਸੇ ਤਰਜ਼ ’ਤੇ ਪ੍ਰੈਗਾਬਾਲਿਨ ਵਰਗੀਆਂ ਦਵਾਈਆਂ ਨੂੰ ਵੀ ਪੂਰਨ ਪਾਬੰਦੀਸ਼ੁਦਾ ਸੂਚੀ (ਐੱਨ. ਡੀ. ਪੀ. ਸੀ.) ’ਚ ਦਰਜ ਕੀਤਾ ਜਾਵੇ ਤਾਂ ਜੋ ਕੈਮਿਸਟਾਂ ਦੇ ਸ਼ੋਸ਼ਣ ਅਤੇ ਕਿਸੇ ਵੀ ਭੰਬਲਭੂਸੇ ਦੀ ਗੁੰਜਾਇਸ਼ ਹੀ ਨਾ ਰਹੇ। ਕੈਮਿਸਟ ਨੁਮਾਇੰਦਿਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਸਖ਼ਤ ਰਵੱਈਏ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬੇਲੋੜੀ ਜਾਂਚ ਅਤੇ ਪੁਲਿਸ ਨੂੰ ਦਿੱਤੀਆਂ ਗਈਆਂ ਤਾਕਤਾਂ ਕਾਰਨ ਆਮ ਅਤੇ ਇਮਾਨਦਾਰ ਦਵਾ ਵਿਕ੍ਰੇਤਾਵਾਂ ਦੇ ਸਮਾਜਿਕ ਅਕਸ ਨੂੰ ਭਾਰੀ ਢਾਹ ਲੱਗ ਰਹੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਭਾਟੀਆ ਅਤੇ ਜਨਰਲ ਸਕੱਤਰ ਸੰਜੀਵ ਜੈਨ ਨੇ ਕਿਹਾ ਕਿ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਵਲੋਂ ਜਾਰੀ ਹਦਾਇਤਾਂ ਮੁਤਾਬਿਕ ਕੋਈ ਵੀ ਕੈਮਿਸਟ ਡਾਕਟਰ ਦੀ ਜਾਇਜ਼ ਪਰਚੀ ਤੋਂ ਬਿਨਾਂ ਅਜਿਹੀਆਂ ਦਵਾਈਆਂ ਦੀ ਵਿੱਕਰੀ ਨਾ ਕਰੇ, ਜਿਨ੍ਹਾਂ ਲਈ ਪਰਚੀ ਲਾਜ਼ਮੀ ਹੈ। ਭਾਟੀਆ ਨੇ ਕਿਹਾ ਕਿ ਕੈਮਿਸਟ ਭਾਈਚਾਰੇ ਦਾ ਮਕਸਦ ਲੋੜਵੰਦ ਮਰੀਜ਼ਾਂ ਤੱਕ ਦਵਾਈਆਂ ਪਹੁੰਚਾਉਣਾ ਹੈ, ਨਾ ਕਿ ਦਵਾਈਆਂ ਦੀ ਦੁਰਵਰਤੋਂ ਨੂੰ ਉਤਸ਼ਾਹਿਤ ਕਰਨਾ। ਇਸ ਮੌਕੇ ਪ੍ਰਦੀਪ ਭਾਟੀਆ, ਤੇਜਿੰਦਰ ਸਿੰਘ ਕੁਕਰੇਜਾ, ਰਾਜੀਵ, ਤੇਜਿੰਦਰ ਪਾਲ ਸਿੰਘ ਸਮੇਤ ਕਈ ਅਹੁਦੇਦਾਰ ਹਾਜ਼ਰ ਸਨ।