ਅੰਮ੍ਰਿਤਸਰ ’ਚ ਡਰੱਗ ਕੰਟਰੋਲਰ ਦੀ ਸਖ਼ਤੀ
4 ਮੈਡੀਕਲ ਸਟੋਰਾਂ ਦੀ ਚੈਕਿੰਗ ’ਚ ਮਿਲੀਆ ਊਣਤਾਈਆਂ
ਅੰਮ੍ਰਿਤਸਰ, 25 ਅਕਤੂਬਰ (ਰੇਸ਼ਮ ਸਿੰਘ)-ਮਾਨਸਾ ਦੇ ਨਸ਼ਾ ਵਿਰੋਧੀ ਐਕਟਿਵਿਸਟ ਪਰਵਿੰਦਰ ਸਿੰਘ ਝੋਟਾ ਦੀ ਨਸ਼ਿਆਂ ਦੀ ਭੇਟ ਚੜਨ ਉਪਰੰਤ ਸਰਕਾਰ ਵਲੋਂ ਰਾਜ ਭਰ ਦੀਆਂ ਡਰੱਗ ਕੰਪਨੀਆਂ ਤੇ ਮੈਡੀਕਲ ਸਟੋਰਾਂ ਦੀ ਕੀਤੀ ਜਾ ਰਹੀ ਚੈਕਿੰਗ ਦੇ ਮੱਦੇ ਨਜ਼ਰ ਅੰਮ੍ਰਿਤਸਰ ਦੇ ਅਦਾਰਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ 4 ਮੈਡੀਕਲ ਸਟੋਰਾਂ ਦੀ ਚੈਕਿੰਗ ਤੇ ਪੜਤਾਲ ’ਚ ਰਿਕਾਰਡ ਸਮੇਤ ਊਣਤਾਈਆਂ ਪਾਈਆਂ ਗਈਆਂ ਹਨ, ਜਿਸ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੇ ਵੇਰਿਵਆਂ ਅਨੁਸਾਰ ਡਰੱਗ ਕੰਟਰੋਲ ਅਧਿਕਾਰੀ -3 ਸੁਖਦੀਪ ਸਿੰਘ ਤੇ ਬਬਲੀਨ ਕੌਰ ਵਲੋਂ ਸੰਵੇਦਨਸ਼ੀਲ ਇਲਾਕਿਆਂ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।
ਅੰਮ੍ਰਿਤਸਰ, 25 ਅਕਤੂਬਰ (ਰੇਸ਼ਮ ਸਿੰਘ)-ਮਾਨਸਾ ਦੇ ਨਸ਼ਾ ਵਿਰੋਧੀ ਐਕਟਿਵਿਸਟ ਪਰਵਿੰਦਰ ਸਿੰਘ ਝੋਟਾ ਦੀ ਨਸ਼ਿਆਂ ਦੀ ਭੇਟ ਚੜਨ ਉਪਰੰਤ ਸਰਕਾਰ ਵਲੋਂ ਰਾਜ ਭਰ ਦੀਆਂ ਡਰੱਗ ਕੰਪਨੀਆਂ ਤੇ ਮੈਡੀਕਲ ਸਟੋਰਾਂ ਦੀ ਕੀਤੀ ਜਾ ਰਹੀ ਚੈਕਿੰਗ ਦੇ ਮੱਦੇ ਨਜ਼ਰ ਅੰਮ੍ਰਿਤਸਰ ਦੇ ਅਦਾਰਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ 4 ਮੈਡੀਕਲ ਸਟੋਰਾਂ ਦੀ ਚੈਕਿੰਗ ਤੇ ਪੜਤਾਲ ’ਚ ਰਿਕਾਰਡ ਸਮੇਤ ਊਣਤਾਈਆਂ ਪਾਈਆਂ ਗਈਆਂ ਹਨ, ਜਿਸ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੇ ਵੇਰਿਵਆਂ ਅਨੁਸਾਰ ਡਰੱਗ ਕੰਟਰੋਲ ਅਧਿਕਾਰੀ -3 ਸੁਖਦੀਪ ਸਿੰਘ ਤੇ ਬਬਲੀਨ ਕੌਰ ਵਲੋਂ ਸੰਵੇਦਨਸ਼ੀਲ ਇਲਾਕਿਆਂ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਥਾਣਾ ਮਕਬੂਲਪੁਰਾ ਦੀ ਐੱਸ.ਐੱਚ.ਓ. ਇੰਸ: ਅਮਨਦੀਪ ਕੌਰ, ਥਾਣਾ ਕੌਤਵਾਲੀ ਤੋਂ ਏ.ਐੱਸ.ਆਈ. ਬਲਜੀਤ ਸਿੰਘ, ਥਾਣਾ ਸਦਰ ਤੋਂ ਏ.ਐੱਸ.ਆਈ. ਗੁਰਭਜਨ ਸਿੰਘ ਤੇ ਇੰਸ: ਸ਼ਮਿੰਦਰਜੀਤ ਸਿੰਘ ਥਾਣਾ ਮਜੀਠਾ ਰੋਡ ਦੀਆਂ ਪੁਲਿਸ ਪਾਰਟੀਆਂ ਸ਼ਾਮਿਲ ਸਨ। ਥਾਣਾ ਮਕਬੂਲਪੁਰਾ ਦੇ ਖੇਤਰ ਬਾਬਾ ਸੰਗਤ ਸਿੰਘ ਨਗਰ ਮਹਿਤਾ ਰੋਡ ਦੇ ਇਕ ਮੈਡੀਕਲ ਸਟੋਰ ਦਾ ਅਧਿਕਾਰਿਤ ਵਿਅਕਤੀ ਗੈਰ ਹਾਜ਼ਰ ਪਾਇਆ ਗਿਆ। ਜਾਂਚ ਦੌਰਾਨ ਦਵਾਈ ਸੈਫਾਕਲਾਸ-200 ਦਾ ਖਰੀਦ ਬਿੱਲ ਵੀ ਨਹੀਂ ਦਿਖਾਇਆ ਗਿਆ ਤੇ ਵਿਕਰੀ ਰਿਕਾਰਡ ਵੀ ਅਧੂਰਾ ਪਾਇਆ ਗਿਆ ਤੇ ਮੰਗ ਕਰਨ ’ਤੇ ਸ਼ਡਿਊਲਡ ਰਜਿਸਟਰਡ ਵੀ ਨਹੀਂ ਦਿਖਾਇਆ ਗਿਆ। ਇਸੇ ਤਰ੍ਹਾਂ ਥਾਣਾ ਕੋਤਵਾਲੀ ਦੇ ਕਟੜਾ ਸ਼ੇਰ ਸਿੰਘ ਵਿਖੇ ਇਕ ਮੈਡੀਕਲ ਸਟੋਰ ਦਾ ਵਿਕਰੀ ਰਿਕਾਰਡ ਅਧੂਰਾ ਪਾਇਆ ਗਿਆ ਤੇ ਸਟੋਰ ’ਚ ਫਰਿਜ਼ ਵੀ ਨਹੀਂ ਪਾਈ ਗਈ। ਸਦਰ ਦੇ ਖੇਤਰ ਗੁਰੂ ਹਰਿ ਰਾਇ ਐਵਿਨਿਊ ’ਚ ਮੈਡੀਕਲ ਹਾਲ ਦੀ ਜਾਂਚ ਕਰਨ ਤੇ ਓਲਾਂਜਾਪੀਨ 10 ਮਿਲੀਗ੍ਰਾਮ ਦਾ ਖਰੀਦ ਬਿੱਲ ਨਹੀਂ ਮਿਲਿਆ ਤੇ ਵਿਕਰੀ ਰਿਕਾਰਡ ਵੀ ਅਧੂਰਾ ਪਾਇਆ ਗਿਆ। ਇਸੇ ਤਰ੍ਹਾਂ ਮਜੀਠਾ ਰੋਡ ਦੇ ਗੁਰੂ ਨਾਨਕ ਦੇਵ ਹਸਪਾਤਲ ਦੇ ਬਾਹਰ ਇਕ ਮੈਡੀਕਲ ਸਟੋਰ ’ਤੇ ਜਿੱਥੇ ਅਧਿਕਾਰਿਤ ਵਿਅਕਤੀ ਨਹੀਂ ਮਿਲਿਆ ਉਥੇ ਵਿਕਰੀ ਰਿਕਾਰਡ ਵੀ ਅਧੂਰਾ ਪਇਆ ਤੇ ਰਜਿਸਟਰ ਵੀ ਨਹੀਂ ਦਿਖਾਇਆ ਗਿਆ। ਮਿਲੇ ਵੇਰਵਿਆਂ ਅਨੁਸਾਰ ਇਨ੍ਹਾਂ 4 ਮੈਡੀਕਲ ਸਟੋਰਾਂ ਖਿਲਾਫ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।