ਸੀ.ਬੀ.ਐੱਸ.ਈ. ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ 2026 (ਅੰਡਰ 17 ਵਰਗ) ’ਚ ਜਿੱਤ ਕੇ ਪਰਤੀ ਅਜਨਾਲਾ ਸਕੂਲ ਦੀ ਟੀਮ ਦਾ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਵਲੋਂ ਸਵਾਗਤ
ਅੰਮ੍ਰਿਤਸਰ, 30 ਅਕਤੂਬਰ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬ੍ਰਾਂਚ ਅਜਨਾਲਾ ਦੇ ਹੋਣਹਾਰ ਫੁੱਟਬਾਲ ਖਿਡਾਰੀਆਂ ਨੇ ਸੀ. ਬੀ.
ਅੰਮ੍ਰਿਤਸਰ, 30 ਅਕਤੂਬਰ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬ੍ਰਾਂਚ ਅਜਨਾਲਾ ਦੇ ਹੋਣਹਾਰ ਫੁੱਟਬਾਲ ਖਿਡਾਰੀਆਂ ਨੇ ਸੀ.ਬੀ.ਐੱਸ.ਈ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ 2026 ਵਿਚ ਅੰਡਰ -17 ਵਰਗ ਦਾ ਨੈਸ਼ਨਲ ਖਿਤਾਬ ਜਿੱਤ ਕੇ ਸੰਸਥਾ ਦੇ ਮਾਣਮੱਤੇ ਇਤਿਹਾਸ ਵਿਚ ਇਕ ਹੋਰ ਨਵਾਂ ਸੁਨਹਿਰੀ ਪੰਨ੍ਹਾ ਜ਼ੋੜਿਆ ਹੈ। ਦੇਸ਼ ਭਰ ਦੀਆਂ ਨਾਮਵਰ ਸਕੂਲੀ ਟੀਮਾਂ ਨਾਲ ਸਖਤ ਮੁਕਾਬਲਾ ਕਰਦਿਆਂ ਇਸ ਸਕੂਲ ਦੇ ਖਿਡਾਰੀਆਂ ਨੇ ਫੁੱਟਬਾਲ ਮੈਦਾਨ ਵਿਚ ਆਪਣੀ ਅਸਾਧਾਰਣ ਖੇਡ ਪ੍ਰਤਿਭਾ ਅਤੇ ਦ੍ਰਿੜ ਇਰਾਦੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿਚ ਸਕੂਲ ਦੀ ਦਿੱਲੀ ਦੀ ਟੀਮ ਨੂੰ 30 ਨਾਲ ਕਰਾਰੀ ਮਾਤ ਦੇ ਕੇ ਚੈਂਪੀਅਨ ਬਨਣ ਦਾ ਮਾਣ ਹਾਸਿਲ ਕੀਤਾ। ਇਸਦੇ ਨਾਲ ਹੀ ਇਸੇ ਸਕੂਲ ਦੀ ਅੰਡਰ 14 ਵਰਗ ਦੀ ਫੁੱਟਬਾਲ ਟੀਮ ਨੇ ਵੀ ਨੈਸ਼ਨਲ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਇਸ ਇਤਿਹਾਸਕ ਜਿੱਤ ਨਾਲ ਅੰਮ੍ਰਿਤਸਰ ਵਾਪਸ ਪਰਤੀ ਚੈਂਪੀਅਨ ਟੀਮ ਦਾ ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਵਿਖੇ ਪੁੱਜਣ ’ਤੇ ਢੋਲ ਦੀ ਥਾਪ ’ਤੇ ਫੁੱਲਾਂ ਦੇ ਹਾਰ ਪਾ ਕੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਤੇ ਹੋਰਨਾਂ ਅਹੁਦੇਦਾਰਾਂ ਵਲੋਂ ਨਿੱਘਾ ਸੁਆਗਤ ਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਡਾ. ਨਿੱਜਰ ਨੇ ਜੇਤੂ ਖਿਡਾਰੀਆਂ, ਸਕੂਲ ਪ੍ਰਿੰਸੀਪਲ, ਕੋਚਾਂ, ਜਾਇੰਟ ਡਾਇਰੈਕਟਰ ਖੇਡਾਂ ਅਤੇ ਸਟਾਫ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ 32 ਸਾਲਾਂ ਬਾਅਦ ਪੰਜਾਬ ਦੀ ਟੀਮ ਵਲੋਂ ਇਹ ਖਿਤਾਬ ਜਿੱਤਣਾ ਖਿਡਾਰੀਆਂ ਦੀ ਮਿਹਨਤ, ਸਮਰਪਣ ਅਤੇ ਖੇਡ ਪ੍ਰਤੀ ਜਨੂੰਨ ਦਾ ਪ੍ਰਤੀਕ ਹੈ। ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਕਿਹਾ ਕਿ ਕੌਮੀ ਪੱਧਰ ’ਤੇ ਚੈਂਪੀਅਨ ਬਨਣਾ ਖਿਡਾਰੀਆਂ ਦੀ ਨਿਰੰਤਰ ਮਿਹਨਤ, ਕੋਚਾਂ ਦੀ ਲਗਨ ਅਤੇ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਦਾ ਨਤੀਜਾ ਹੈ ਤੇ ਜੇਤੂ ਖਿਡਾਰੀਆਂ ਨੇ ਹੋਰਨਾਂ ਲਈ ਪ੍ਰੇਰਨਾ ਦੀ ਨਵੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਦੀਵਾਨ ਅਹੁਦੇਦਾਰ ਸੰਤੋਖ ਸਿੰਘ ਸੇਠੀ, ਜਸਪਾਲ ਸਿੰਘ ਢਿੱਲੋਂ, ਮੋਹਨਜੀਤ ਸਿੰਘ ਭੱਲਾ, ਦਰਸ਼ਨ ਸਿੰਘ ਨਿੱਜਰ, ਅਵਤਾਰ ਸਿੰਘ ਘੁੱਲਾ, ਬਲਵਿੰਦਰ ਸਿੰਘ ਬਵੇਜਾ,ਉਪਕਾਰ ਸਿੰਘ ਛਾਬੜਾ, ਕਮਲਜੀਤ ਸਿੰਘ ਕੋਹਲੀ, ਸਵਰਾਜ ਸਿੰਘ ਸ਼ਾਮ, ਅਜਨਾਲਾ ਸਕੂਲ ਦੇ ਮੈਂਬਰ ਇੰਚਾਰਜ ਗੁਰਭੇਜ ਸਿੰਘ, ਇੰਦਰਜੀਤ ਸਿੰਘ ਅੜੀ, ਨਵਤੇਜ਼ ਸਿੰਘ ਨਾਰੰਗ, ਡਾ. ਆਤਮਜੀਤ ਸਿੰਘ ਬਸਰਾ, ਏ.ਪੀ.ਐੱਸ.ਮਾਨ, ਤਰਲੋਚਨ ਸਿੰਘ, ਪ੍ਰੋ. ਸੁਖਬੀਰ ਸਿੰਘ, ਗੁਰਬਖਸ਼ ਸਿੰਘ ਬੇਦੀ, ਡਾ.ਏ.ਪੀ.ਐੱਸ. ਚਾਵਲਾ, ਉਰਮਿੰਦਰ ਕੌਰ, ਦੀਪਇੰਦਰ ਸਿੰਘ, ਕੰਵਰ ਸੁਖਜਿੰਦਰ ਸਿੰਘ ਛੱਤਵਾਲ, ਪ੍ਰਿੰਸੀਪਲ ਮੁਕਤਾ ਤ੍ਰੇਹਨ ਤੇ ਰਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਹੋਰ ਮੈਂਬਰ ਸਾਹਿਬਾਨ ਤੇ ਸਟਾਫ ਮੈਂਬਰ ਹਾਜ਼ਰ ਸਨ।