ਕ ਾਲਜ ਟੀਮਾਂ ਨੇ ਪਹਿਲੀ ਵਾਰ ਡਿਗਰੀ ਕਾਲਜ ਵਜੋਂ ਏ - ਜ਼ੋਨ ਦੇ ਬੀ - ਡਵੀਜ਼ਨ ’ ਚ ਮੁਕਾਬਲਿਆਂ ’ ਚ ਕੀਤੀ ਸ਼ਿਰਕਤ – ਪ੍ਰਿੰਸੀਪਲ
ਅੰਮ੍ਰਿਤਸਰ, 30 ਅਕਤੂਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਰਣਜੀਤ ਐਵੀਨਿਊ ਵਲੋਂ ਗੁਰੂ ਨਾਨਕ ਦੇਵ ’ਵਰਸਿਟੀ ਵਲੋਂ ਕਰਵਾਏ ਗਏ ਯੁਵਕ ਮੇਲੇ 2026ਂ-27 ’ਚ ਪਹਿਲੀ ਵਾਰ ਡਿਗਰੀ ਕਾਲਜ ਵਜੋਂ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਕਾਲਜ ਨੇ ਏ- ਜ਼ੋਨ ਦੇ ਬੀ- ਡਵੀਜ਼ਨ ਦੇ ਯੁਵਕ ਮੇਲੇ ’ਚ ਤੀਜਾ ਸਥਾਨ ਹਾਸਿਲ ਕਰਕੇ ਸੰਸਥਾ ਦਾ ਮਾਣ ਵਧਾਇਆ।
ਖ਼ਾਲਸਾ ਕਾਲਜ ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਡਾ. ਮਨਦੀਪ ਕੌਰ ਯੂਨੀਵਰਸਿਟੀ ਦੇ ਯੁਵਕ ਮੇਲੇ ’ਚ ਜੇਤੂ ਰਹੇ ਵਿਦਿਆਰਥੀਆਂ ਤੇ ਹੋਰ ਸਟਾਫ਼ ਨਾਲ ਨਜ਼ਰ ਆ ਰਹੇ। ਤਸਵੀਰ : ਹਰਜੀਤ ਸਿੰਘ
31-10-2026