ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ 3 ਸਾਲ ਤੋਂ ਇਕ ਹੀ ਸੀਟ ’ਤੇ ਤਾਇਨਾਤ ਨਿਗਮ ਅਧਿਕਾਰੀਆਂ ਦਾ ਮੰਗਿਆ ਵੇਰਵਾ
ਅੱਜ ਤੱਕ ਦਿੱਤੀ ਜਾਵੇਗੀ ਸੂਚੀ
ਅੰਮ੍ਰਿਤਸਰ, 2 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਚੋਣ ਕਮਿਸ਼ਨ ਵਲੋਂ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵਲੋਂ ਤਿੰਨ ਸਾਲ ਤੋਂ ਇਕ ਹੀ ਜਗ੍ਹਾਂ ’ਤੇ ਇਕ ਹੀ ਅਹੁੱਦੇ ’ਤੇ ਬੈਠੇ ਅਧਿਕਾਰੀਆਂ ਦੀ ਸੂਚੀ ਮੰਗ ਲਈ ਗਈ ਹੈ ਤਾਂ ਜੋ ਉਨ੍ਹਾਂ ਦਾ ਤਬਾਦਲਾ ਕਿਸੇ ਹੋਰ ਜਗ੍ਹਾ ’ਤੇ ਕੀਤਾ ਜਾ ਸਕੇ।
ਅੰਮ੍ਰਿਤਸਰ, 2 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਚੋਣ ਕਮਿਸ਼ਨ ਵਲੋਂ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵਲੋਂ ਤਿੰਨ ਸਾਲ ਤੋਂ ਇਕ ਹੀ ਜਗ੍ਹਾਂ ’ਤੇ ਇਕ ਹੀ ਅਹੁੱਦੇ ’ਤੇ ਬੈਠੇ ਅਧਿਕਾਰੀਆਂ ਦੀ ਸੂਚੀ ਮੰਗ ਲਈ ਗਈ ਹੈ ਤਾਂ ਜੋ ਉਨ੍ਹਾਂ ਦਾ ਤਬਾਦਲਾ ਕਿਸੇ ਹੋਰ ਜਗ੍ਹਾ ’ਤੇ ਕੀਤਾ ਜਾ ਸਕੇ। ਨਗਰ ਨਿਗਮ ਵਲੋਂ ਸਹਾਇਕ ਕਮਿਸ਼ਨਰ, ਅਗਜੈਕਟਿਵ ਅਫਸਰ, ਐਕਸੀਅਨ, ਐਮ. ਟੀ. ਪੀ., ਸਕੱਤਰ ਨਗਰ ਨਿਗਮ, ਸਹਾਇਕ ਡਵੀਜ਼ਨਲ ਫਾਇਰ ਅਫ਼ਸਰ, ਸਹਾਇਕ ਕਮਿਸ਼ਨਰ, ਸਬ ਫਾਇਰ ਅਫਸਰ ਆਦਿ ਸ਼ਾਮਲ ਹਨ। ਨਗਰ ਨਿਗਮ ’ਚ ਇਸ ਸਮੇਂ ਡੇਢ ਦਰਜ਼ਨ ਦੇ ਕਰੀਬ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਦਾ ਨਾਂਅ ਸੂਚੀ ਸ਼ਾਮਲ ਹੋ ਰਿਹਾ ਹੈ। ਇਹ ਸੂਚੀ ਕੱਲ੍ਹ ਮੰਗਲਵਾਰ ਤੱਕ ਜਮਾਂ ਕਰਵਾਉਣੀ ਪਵੇਗੀ। ਜਿਨ੍ਹਾਂ ਦਾ ਤਬਾਦਲਾ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚੋਂ ਕਈਆਂ ਦਾ ਤਬਾਦਲਾ ਅਸਥਾਈ ਹੋਵੇਗਾ ਜੋ ਅਗਾਮੀ ਵਿਧਾਨ ਸਭਾ ਚੋਣਾਂ ਤੱਕ ਹੀ ਹੋ ਸਕਦਾ ਹੈ। ਜਿਸ ਨੂੰ ਲੈ ਕੇ ਨਗਰ ਨਿਗਮ ’ਚ ਹਲਚਲ ਸ਼ੁਰੂ ਹੋ ਗਈ ਹੈ।