16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੰਜਾਬ ਇਮੀਗਰੇਸ਼ਨ ਨੇ ਯੂ ਕੇ ਨਵੰਬਰ ਇੰਟੇਕ ’ਚ ਵੱਡੀ ਕਾਮਯਾਬੀ ਹਾਸਿਲ ਕੀਤੀ

ਅੰਮ੍ਰਿਤਸਰ, 16 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਇਮੀਗਰੇਸ਼ਨ ਵਲੋਂ ਯੂ. ਕੇ ਦੇ ਨਵੰਬਰ ਇੰਟੇਕ ਵਿਚ ਸਟੱਡੀ ਅਤੇ ਸਪਾਊਸ ਵੀਜ਼ੇ ਹਾਸਲ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

Ad Position 21
No active advertisement
ਪੰਜਾਬ ਇਮੀਗ੍ਰੇਸ਼ਨ ਰਾਹੀ ਰਾਹੁਲ ਕੁਮਾਰ ਦੇ ਯੂ. ਕੇ. ਦੇ ਸਪਾਊਸ ਵੀਜ਼ੇ ਨੂੰ ਦਿਖਾਉਂਦੇ ਹੋਏ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ । ਅਜੀਤ ਤਸਵੀਰ 17-11-2026
ਅੰਮ੍ਰਿਤਸਰ, 16 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਇਮੀਗਰੇਸ਼ਨ ਵਲੋਂ ਯੂ.ਕੇ ਦੇ ਨਵੰਬਰ ਇੰਟੇਕ ਵਿਚ ਸਟੱਡੀ ਅਤੇ ਸਪਾਊਸ ਵੀਜ਼ੇ ਹਾਸਲ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੰਸਥਾ ਦੇ ਨਵੰਬਰ ਇੰਟੇਕ ਲਈ ਹੁਣ ਤੱਕ 40 ਤੋਂ ਵਧੇਰੇ ਵੀਜ਼ੇ ਮਨਜ਼ੂਰ ਹੋਏ ਹਨ ਅਤੇ ਹੋਰ ਵੀ ਵੀਜ਼ੇ ਆ ਰਹੇ ਹਨ। ਇਹ ਦਾਅਵਾ ਪੰਜਾਬ ਇਮੀਗਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ। ਸ: ਸਿੱਧੂ ਨੇ ਦੱਸਿਆ ਕਿ ਪੰਜਾਬ ਇਮੀਗਰੇਸ਼ਨ ਵਲੋਂ ਯੂ ਕੇ ਦੀਆਂ ਵੱਖ ਵੱਖ ਯੂਨੀਵਰਸਿਟੀਆਂ ’ਚ ਨਵੰਬਰ 2026 ਅਤੇ ਜਨਵਰੀ 2027 ਇੰਟੇਕ ਲਈ ਕੋਰਸ ਅਤੇ ਸੀਟਾਂ ਦੀ ਮੌਜੂਦਗੀ ਅਨੁਸਾਰ ਅਰਜ਼ੀਆਂ ਦੀ ਪ੍ਰਕ੍ਰਿਆ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਇਮੀਗਰੇਸ਼ਨ ਨੂੰ ਇਸ ਵੀ ਇਕ ਵਾਰ ਫਿਰ ਵੱਡੀ ਸਫਲਤਾ ਹਾਸਲ ਹੋਈ ਹੈ। ਜਿਸ ਦੇ 40 ਤੋਂ ਵਧੇਰੇ ਸਟੱਡੀ ਅਤੇ ਸਪਾਊਸ ਵੀਜ਼ੇ ਮਨਜ਼ੂਰ ਹੋਏ ਹਨ ਅਤੇ ਅਗਲੇ ਦਿਨਾਂ ਵਿਚ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ। ਜਿਸ ਦਾ ਕਾਰਨ ਪੰਜਾਬ ਇਮੀਗ੍ਰੇਸ਼ਨ ਦੀ ਭਰੋਸੇਯੋਗਤਾ ਅਤੇ ਮਿਹਨਤ ਸਾਫ਼ ਝਲਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਮੀਗਰੇਸ਼ਨ ਦੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਉਸ ਵਲੋਂ ਯੂ. ਕੇ. ਸਟੱਡੀ ਵੀਜ਼ੇ ’ਤੇ ਜਾਣ ਵਾਲੇ ਵਿਦਿਆਰਥੀਆਂ ਕੋਲੋਂ ਫ਼ੀਸ ਬਾਅਦ ਵਿਚ ਲਈ ਜਾਂਦੀ ਹੈ। ਸ: ਸਿੱਧੂ ਨੇ ਕਿਹਾ ਪੰਜਾਬ ਇਮੀਗ੍ਰੇਸ਼ਨ ਦਾ ਮੁੱਖ ਟੀਚਾ ਵਿਦੇਸ਼ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਕਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਪੰਜਾਬ ਇਮੀਗਰੇਸ਼ਨ ਦੇ ਮਨਜ਼ੂਰ ਹੋਏ ਵੀਜ਼ਿਆਂ ’ਚ ਰਾਹੁਲ ਕੁਮਾਰ ਨਾਮਕ ਨੌਜਵਾਨ ਦਾ ਯੂ. ਕੇ. ਸਪਾਊਸ ਵੀਜ਼ਾ ਸਫਲਤਾ ਪੂਰਵਕ ਮਨਜ਼ੂਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਜਨਵਰੀ ਇੰਟੇਕ ਵਿਚ ਯੂ. ਕੇ. ਸਟੱਡੀ ਵੀਜ਼ੇ ’ਤੇ ਜਾਣਾ ਚਾਹੁੰਦੇ ਹਨ ਉਹ ਪੰਜਾਬ ਇਮੀਗਰੇਸ਼ਨ ਦੇ ਰਣਜੀਤ ਐਵੀਨਿਊ ਸਥਿਤ ਦੋਵੇਂ ਦਫ਼ਤਰਾਂ ਵਿਚੋਂ ਕਿਸੇ ਵੀ ਦਫ਼ਤਰ ਵਿਚ ਆ ਕੇ ਇਸ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਯੂ. ਕੇ. ਦੀਆਂ ਚੰਗੀਆਂ ਯੂਨੀਵਰਸਿਟੀਆਂ ’ਚ ਕੁਝ ਹੀ ਸੀਟਾਂ ਰਹਿ ਗਈਆਂ ਹਨ। ਇਸ ਦੇ ਲਈ ਆਈਲੈਟਸ ਅਤੇ ਪੀ. ਟੀ. ਈ. ਦੀ ਵੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਪੜ੍ਹਾਈ ਵਿਚ 10 ਤੋਂ 15 ਸਾਲ ਦਾ ਗੈਪ ਦੀ ਪ੍ਰਵਾਨਿਤ ਹੈ। ਜਿਹੜੇ ਵਿਦਿਆਰਥੀ ਜਨਵਰੀ ਇੰਟੇਕ ਵਿਚ ਯੂ. ਕੇ. ਜਾਣਾ ਜਾਂਦਾ ਹਨ ਉਨ੍ਹਾਂ ਨੂੰ ਪੰਜਾਬ ਇਮੀਗਰੇਸ਼ਨ ਵਲੋਂ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਤੰਬਰ ਇੰਟੇਕ ਵਿਚ ਵੀ ਯੂ. ਕੇ. ਸਟੱਡੀ ਵੀਜ਼ੇ ਹਾਸਲ ਕਰਨ ਵਿਚ ਪੰਜਾਬ ਇਮੀਗ੍ਰੇਸ਼ਨ ਵਲੋਂ 100 ਫ਼ੀਸਦੀ ਨਤੀਜੇ ਦਿੱਤੇ ਸਨ ਅਤੇ ਆਪਣੇ ਟੀਚੇ ਨੂੰ ਅੱਗੇ ਵਧਾਉਂਦੇ ਹੋਏ ਨਵੰਬਰ ਇੰਟੇਕ ਅਤੇ ਫਿਰ ਜਨਵਰੀ ਇੰਟੇਕ ਵਿਚ ਪੰਜਾਬ ਇਮੀਗ੍ਰੇਸ਼ਨ ਇਸੇ ਤਰ੍ਹਾਂ 100 ਫ਼ੀਸਦੀ ਨਤੀਜੇ ਦਿੰਦੀ ਰਹੇਗੀ ਅਤੇ ਵਿਦਿਆਰਥੀਆਂ ਦੇ ਵਿਦੇਸ਼ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਸੁਪਨਿਆਂ ਨੂੰ ਸਕਾਰ ਕੀਤੇ ਜਾਣ ਦਾ ਯਤਨ ਜਾਰੀ ਰੱਖੇਗੀ।
Ad Position 22
No active advertisement
ਪਿਛਲੀ ਖ਼ਬਰ ਬਸੰਤ ਐਵੇਨਿਊ ’ਚ ਔਰਤ ਨਾਲ ਗੰਨ ਪੁਆਇੰਟ ’ਤੇ ਹੋਈ ਲੁੱਟ ਖੋਹ ਅਗਲੀ ਖ਼ਬਰ ਮੱਘਰ ਦੀ ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਕਥਾ- ਕੀਰਤਨ ਦੀ ਲੱਗੀ ਛਹਿਬਰ
Ad Position 24