16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

‘91 ਵੀਂ ਆਲ ਇੰਡੀਆ ਐਗਜ਼ੀਬਿਸ਼ਨ ਆਫ਼ ਆਰਟਸ 2026’ ਦਾ ਉਦਘਾਟਨ

ਅੰਮ੍ਰਿਤਸਰ,16 ਨਵੰਬਰ (ਹਰਮਿੰਦਰ ਸਿੰਘ)-ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ (ਆਰਟ ਗੈਲਰੀ) ਵਿਖੇ ‘91ਵੀਂ ਆਲ ਇੰਡੀਆ ਐਗਜ਼ੀਬਿਸ਼ਨ ਆਫ਼ ਆਰਟਸ 2026’ (ਕਲਾ ਦੀ ਅਖਿਲ ਭਾਰਤੀ ਪ੍ਰਦਰਸ਼ਨੀ) ਦਾ ਉਦਘਾਟਨ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਹ ਪ੍ਰਦਰਸ਼ਨੀ 30 ਨਵੰਬਰ ਤੱਕ ਜਾਰੀ ਰਹੇਗੀ।

Ad Position 21
No active advertisement
ਅਜੀਤ ਡੈਸਕ 17-11-2026
ਅੰਮ੍ਰਿਤਸਰ,16 ਨਵੰਬਰ (ਹਰਮਿੰਦਰ ਸਿੰਘ)-ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ (ਆਰਟ ਗੈਲਰੀ) ਵਿਖੇ ‘91ਵੀਂ ਆਲ ਇੰਡੀਆ ਐਗਜ਼ੀਬਿਸ਼ਨ ਆਫ਼ ਆਰਟਸ 2026’ (ਕਲਾ ਦੀ ਅਖਿਲ ਭਾਰਤੀ ਪ੍ਰਦਰਸ਼ਨੀ) ਦਾ ਉਦਘਾਟਨ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਹ ਪ੍ਰਦਰਸ਼ਨੀ 30 ਨਵੰਬਰ ਤੱਕ ਜਾਰੀ ਰਹੇਗੀ। ਇਸ ਪ੍ਰਦਰਸ਼ਨੀ ਦਾ ਉਦਘਾਟਨ ਉੱਘੇ ਮੂਰਤੀਕਾਰ ਅਤੇ ਚਿੱਤਰਕਾਰ ਪਦਮ ਸ੍ਰੀ ਪ੍ਰੋ: ਬਿਮਾਨ ਬਿਹਾਰੀ ਦਾਸ ਦੀ ਵਿਸ਼ੇਸ਼ ਮੌਜੂਦਗੀ ਵਿਚ ਹੋਇਆ। ਇਸ ਪ੍ਰਦਰਸ਼ਨੀ ਵਿਚ ਚਿੱਤਰਕਾਰੀ , ਡਰਾਇੰਗ, ਗ੍ਰਾਫਿਕਸ, ਡਿਜ਼ੀਟਲ ਕਲਾ, ਫੋਟੋਗ੍ਰਾਫੀ ਅਤੇ ਮੂਰਤੀਆਂ ਸ਼ਾਮਿਲ ਹਨ। ਇਸ ਪ੍ਰਦਰਸ਼ਨੀ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਲਾਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀ ਯੋਗਦਾਨ ਪਾਇਆ, ਜਿਸ ਨਾਲ ਇਹ ਪ੍ਰਦਰਸ਼ਨੀ ਭਾਰਤ ਦੀ ਕਲਾਤਮਕ ਵਿਭਿੰਨਤਾ ਅਤੇ ਸਮਕਾਲੀ ਸਿਰਜਣਾਤਮਕ ਦ੍ਰਿਸ਼ਟੀਕੋਣ ਦਾ ਇਕ ਜੀਵੰਤ ਜਸ਼ਨ ਬਣ ਗਈ ਹੈ। ਇਨਾਮ ਵੰਡ ਸਮਾਗਮ ਦੌਰਾਨ ਵੱਖ-ਵੱਖ ਕਲਾਤਮਕ ਖੇਤਰਾਂ ਵਿਚ ਪ੍ਰਤਿਭਾ ਅਤੇ ਉੱਤਮਤਾ ਨੂੰ ਸਨਮਾਨਿਤ ਕੀਤਾ ਗਿਆ। ਇਹ ਪ੍ਰਦਰਸ਼ਨੀ ਅਕੈਡਮੀ ਦੇ ਉਸ ਸ਼ਾਨਦਾਰ ਸਫ਼ਰ ਵਿਚ ਇਕ ਹੋਰ ਮਹੱਤਵਪੂਰਨ ਪੜਾਅ ਹੈ, ਜਿਸ ਦੌਰਾਨ ਅਕੈਡਮੀ ਨੇ ਨੌਂ ਦਹਾਕਿਆਂ ਤੋਂ ਵੱਧ ਸਮੇਂ ਤੋਂ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਹੈ। ਇਸ ਮੌਕੇ ’ਤੇ ਆਪਣੇ ਵਿਸ਼ੇਸ਼ ਸੰਦੇਸ਼ ਰਾਹੀਂ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅਕੈਡਮੀ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਰਟ ਗੈਲਰੀ ਦੇ ਉਦਮ ਦੀ ਸ਼ਲਾਘਾ ਕੀਤੀ। ਇਸ ਦੌਰਾਨ ਆਰਟ ਗੈਲਰੀ ਦੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ, ਚੇਅਰਮੈਨ ਸ਼ਿਵਦੇਵ ਸਿੰਘ, ਸਕੱਤਰ ( ਵਿਜ਼ੂਅਲ ਆਰਟ) ਸੁਖਪਾਲ ਸਿੰਘ ਅਤੇ ਆਨਰੇਰੀ ਜਨਰਲ ਸਕੱਤਰ ਡਾ: ਪੀ.ਐੱਸ. ਗਰੋਵਰ ਨੇ ਕਲਾਕਾਰਾਂ, ਕਲਾ ਪ੍ਰੇਮੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਪ੍ਰਦਰਸ਼ਿਤ ਕਲਾਕ੍ਰਿਤੀਆਂ ਨੂੰ ਦੇਖਣ ਦਾ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ‘ਵਿਰਾਸਤ-ਏ-ਪੰਜਾਬ’ ਕਰਵਾਇਆ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਲੇਖ ਲਿਖਣ ਅਤੇ ਕੁਇਜ਼ ਮੁਕਾਬਲੇ
Ad Position 24