18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਲੋਕਾਂ ਦੇ ਫ਼ਤਵੇ ਦਾ ਸਨਮਾਨ ਨਾ ਕਰਨਾ ਪਾਕਿ ਦੇ ਮੌਜੂਦਾ ਸਿਆਸੀ ਸੰਕਟ ਦੀ ਅਸਲ ਜੜ੍ਹ- ਅੱਬਾਸੀ * ਸਾਬਕਾ ਪ੍ਰਧਾਨ ਮੰਤਰੀ ਨੇ ਪਾਕਿ ਸਰਕਾਰ ਨੂੰ ‘ਦਿਹਾੜੀਦਾਰ ਆਧਾਰ’ ’ਤੇ ਚੱਲਣ ਵਾਲੀ ਦੱਸਿਆ

ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਨੇ ਦੇਸ਼ ਦੇ ਮੌਜੂਦਾ ਸਿਆਸੀ ਅਤੇ ਸ਼ਾਸਨ ਪ੍ਰਬੰਧ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਜਨਤਾ ਦੇ ਫ਼ਤਵੇ ਦਾ ਸਨਮਾਨ ਨਾ ਕਰਨਾ ਹੀ ਦੇਸ਼ ’ਚ ਚੱਲ ਰਹੇ ਮੌਜੂਦਾ ਸਿਆਸੀ ਸੰਕਟ ਦੀ ਅਸਲ ਜੜ੍ਹ ਹੈ। ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਅੱਬਾਸੀ ਨੇ ਕਿਹਾ ਕਿ ਜੇਕਰ ਨਵਾਜ਼ ਸ਼ਰੀਫ਼ ਨੇ 8 ਫਰਵਰੀ 2024 ਦੀਆਂ ਆਮ ਚੋਣਾਂ ’ਚ ਆਪਣੀ ਹਾਰ ਸਵੀਕਾਰ ਕਰ ਲਈ ਹੁੰਦੀ, ਤਾਂ ਅੱਜ ਦੇਸ਼ ਦੇ ਹਾਲਾਤ ਬਿਲਕੁਲ ਵੱਖਰੇ ਹੋਣੇ ਸਨ ।

Ad Position 21
No active advertisement
ਅਜੀਤ ਡੈਸਕ 19-11-2026
ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਨੇ ਦੇਸ਼ ਦੇ ਮੌਜੂਦਾ ਸਿਆਸੀ ਅਤੇ ਸ਼ਾਸਨ ਪ੍ਰਬੰਧ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਜਨਤਾ ਦੇ ਫ਼ਤਵੇ ਦਾ ਸਨਮਾਨ ਨਾ ਕਰਨਾ ਹੀ ਦੇਸ਼ ’ਚ ਚੱਲ ਰਹੇ ਮੌਜੂਦਾ ਸਿਆਸੀ ਸੰਕਟ ਦੀ ਅਸਲ ਜੜ੍ਹ ਹੈ। ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਅੱਬਾਸੀ ਨੇ ਕਿਹਾ ਕਿ ਜੇਕਰ ਨਵਾਜ਼ ਸ਼ਰੀਫ਼ ਨੇ 8 ਫਰਵਰੀ 2024 ਦੀਆਂ ਆਮ ਚੋਣਾਂ ’ਚ ਆਪਣੀ ਹਾਰ ਸਵੀਕਾਰ ਕਰ ਲਈ ਹੁੰਦੀ, ਤਾਂ ਅੱਜ ਦੇਸ਼ ਦੇ ਹਾਲਾਤ ਬਿਲਕੁਲ ਵੱਖਰੇ ਹੋਣੇ ਸਨ । ਉਨ੍ਹਾਂ ਟਿੱਪਣੀ ਕੀਤੀ ਕਿ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਨਾਲ ਸ਼ਰੀਫ਼ ਦਾ ਸਿਆਸੀ ਕੱਦ ਹੋਰ ਉੱਚਾ ਹੁੰਦਾ ਅਤੇ ਉਨ੍ਹਾਂ ਦੀ ਪਾਰਟੀ ਨੂੰ ਲੋਕਾਂ ’ਚ ਮੁੜ ਹਰਮਨਪਿਆਰਤਾ ਹਾਸਲ ਕਰਨ ’ਚ ਮਦਦ ਮਿਲਦੀ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਪਾਕਿ ਸਰਕਾਰ ਨਾ ਤਾਂ ਲੋਕਾਂ ਦੇ ਫ਼ਤਵੇ ਨਾਲ ਸੱਤਾ ’ਚ ਆਈ ਹੈ ਅਤੇ ਨਾ ਹੀ ਇਹ ਲੋਕਾਂ ਦੀ ਮਰਜ਼ੀ ਨਾਲ ਸੱਤਾ ਛੱਡੇਗੀ। ਸਰਕਾਰ ਨੂੰ ‘ਅਸਥਾਈ ਅਤੇ ਦਿਹਾੜੀਦਾਰ ਆਧਾਰ’ ’ਤੇ ਚੱਲਣ ਵਾਲੀ ਦੱਸਦਿਆਂ ਉਨ੍ਹਾਂ ਕਿਹਾ ਕਿ ਜਦੋਂ ਵੀ ਇਸ ਨੂੰ ਉੱਪਰੋਂ ਹੁਕਮ ਮਿਲੇਗਾ, ਇਹ ਸੱਤਾ ਤੋਂ ਬਾਹਰ ਹੋ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਵਲੋਂ 93ਵੀਂ ਚਾਰਟਰ ਵਰ੍ਹੇਗੰਢ ਮੌਕੇ ਵੋਕੇਸ਼ਨਲ ਐਕਸੀਲੈਂਸ ਐਵਾਰਡ ਸਮਾਰੋਹ ਅਗਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਨੂੰ ਇੰਟਰ-ਜ਼ੋਨਲ ਯੂਥ ਫੈਸਟੀਵਲ ’ਚ ਮਿਲੀ ਦੋਹਰੀ ਸਫ਼ਲਤਾ
Ad Position 24