26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਡੀ. ਏ. ਵੀ. ਕਾਲਜ ਵਿਖੇ ‘ਸੂਰਜੀ ਊਰਜਾ ਦੀ ਵਰਤੋਂ’ ਵਿਸ਼ੇ ’ਤੇ ਦੋ-ਰੋਜ਼ਾ ਵਰਕਸ਼ਾਪ ਦੀ ਸ਼ੁਰੂਆਤ

ਅੰਮ੍ਰਿਤਸਰ, 26 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਏ. ਡੀ. ਸੀ. ਪੱਲਵੀ ਮਿਸ਼ਰਾ, ਰਾਜਨ ਮਿੱਤਲ ਅਤੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਪ੍ਰੋਗਰਾਮ ਬਰੋਸ਼ਰ ਜਾਰੀ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ 27-11-2026
ਅੰਮ੍ਰਿਤਸਰ, 26 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ ਅੰਮ੍ਰਿਤਸਰ ਵਿਖੇ ‘ਵਾਤਾਵਰਨ ਸਿੱਖਿਆ ਪ੍ਰੋਗਰਾਮ’ ਤਹਿਤ ਹਰਨੈਸਿੰਗ ਸੋਲਰ ਪਾਵਰ : ਸਕਿੱਲ ਬਿਲਡਿੰਗ ਫ਼ੋਰ ਗ੍ਰੀਨ ਇੰਨੋਵੇਸ਼ਨ ਵਿਸ਼ੇ ’ਤੇ ਦੋ-ਰੋਜ਼ਾ ਵਰਕਸ਼ਾਪ ਸ਼ੁਰੂ ਹੋਈ । ਇਹ ਪ੍ਰੋਗਰਾਮ ਇੰਟਰਨਲ ਕੁਆਲਿਟੀ ਅਸ਼ੋਰੈਸ ਸੈੱਲ ਅਤੇ ਕੈਮਿਸਟਰੀ ਵਿਭਾਗ ਦੁਆਰਾ ਵਾਤਾਵਰਨ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਭਾਰਤ ਸਰਕਾਰ) ਅਤੇ ‘ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ’ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਵਰਕਸ਼ਾਪ ’ਚ ਤਰਨ ਤਾਰਨ ਜ਼ਿਲ੍ਹੇ ਦੇ 40 ਸਰਕਾਰੀ ਸਕੂਲਾਂ ਦੇ ਲਗਭਗ 60 ‘ਈਕੋ-ਕਲੱਬ’ ਇੰਚਾਰਜ ਅਤੇ ਅਧਿਆਪਕ ਹਿੱਸਾ ਲੈ ਰਹੇ ਹਨ। ਉਦਘਾਟਨੀ ਸੈਸ਼ਨ ’ਚ ਅੰਮ੍ਰਿਤਸਰ ਦੀ ਏ.ਡੀ.ਸੀ. ਪੱਲਵੀ ਮਿਸ਼ਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗੁਰਦਾਸਪੁਰ ਸਥਿਤ ‘ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ’ ਦੇ ਚੇਅਰਮੈਨ ਰਾਜਨ ਮਿੱਤਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ’ਚ ਵਿੱਦਿਅਕ ਸੰਸਥਾਵਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਡਾ. ਗੁਪਤਾ ਨੇ ਨੌਜਵਾਨਾਂ ਨੂੰ ਊਰਜਾ ਦੀ ਬੱਚਤ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ ਅਤੇ ਇਸ ਦਿਸ਼ਾ ’ਚ ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੁਆਰਾ ਚੁੱਕੇ ਜਾ ਰਹੇ ਵਿਸ਼ੇਸ਼ ਕਦਮਾਂ ਬਾਰੇ ਚਾਨਣਾ ਪਾਇਆ । ਮੁੱਖ ਮਹਿਮਾਨ ਪੱਲਵੀ ਮਿਸ਼ਰਾ ਨੇ ਨਵਿਆਉਣਯੋਗ ਊਰਜਾ ਨੂੰ ਅਪਣਾਉਣ ਅਤੇ ਰੋਜ਼ਾਨਾ ਜੀਵਨ ’ਚ ਵਾਤਾਵਰਨ-ਪੱਖੀ ਅਭਿਆਸਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਵਿਸ਼ੇਸ਼ ਮਹਿਮਾਨ ਰਾਜਨ ਮਿੱਤਲ ਨੇ ਅਧਿਆਪਕਾਂ ਨੂੰ ਵਾਤਾਵਰਨ ਸੰਭਾਲ ਦੇ ‘ਦੂਤ’ ਵਜੋਂ ਕੰਮ ਕਰਨ ਅਤੇ ਆਪਣੇ ਵਿਦਿਆਰਥੀਆਂ ਨੂੰ ਇਕ ਹਰੇ-ਭਰੇ ਭਵਿੱਖ ਵੱਲ ਵਧਣ ਲਈ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ। ਉਦਘਾਟਨੀ ਸਮਾਰੋਹ ਦੌਰਾਨ ਵਰਕਸ਼ਾਪ ਦੇ ਮੁੱਖ ਤਕਨੀਕੀ ਸੈਸ਼ਨਾਂ ਦੇ ਮਾਹਿਰਾਂਂ ਡਾ. ਅਸ਼ੋਕ ਬੱਗਾ (ਸਹਾਇਕ ਪ੍ਰੋਫ਼ੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਐੱਨ. ਆਈ. ਟੀ. ਜਲੰਧਰ), ਡਾ. ਸੰਸਾਰ ਚੰਦ (ਸਹਾਇਕ ਪ੍ਰੋਫ਼ੈਸਰ ਅਤੇ ਮੁਖੀ, ਫਿਸਿਕਸ ਵਿਭਾਗ, ਰਾਜਕੀਯ ਮਹਾਵਿਦਲਯਾ, ਸ਼ਿਲਾਈ) ਅਤੇ ਡਾ. ਸਮੀਰ ਕਾਲੀਆ ਨੂੰ ਸਨਮਾਨਿਤ ਕੀਤਾ ਗਿਆ। ਐੱਨ. ਆਈ. ਟੀ. ਜਲੰਧਰ ਦੇ ਡਾ. ਸੰਜੇ ਨੇ ਸੋਲਰ ਫੋਟੋਵੋਲਟੇਇਕ ਤਕਨਾਲੋਜੀ ’ਤੇ ਇਕ ਸੈਸ਼ਨ ਦੀ ਅਗਵਾਈ ਕੀਤੀ, ਜਿਸ ’ਚ ਸੋਲਰ ਸੈੱਲਾਂ, ਪੀਵੀ ਸਿਸਟਮਾਂ ਅਤੇ ਉੱਭਰ ਰਹੀਆਂ ਕਾਢਾਂ ਦੇ ਸਿਧਾਂਤਾਂ ਨੂੰ ਸ਼ਾਮਲ ਕੀਤਾ ਗਿਆ। ਡਾ. ਸਮੀਰ ਕਾਲੀਆ ਨੇ ਸਿਲੀਕਾਨ ਸੋਲਰ ਸੈੱਲਾਂ ਅਤੇ ਪ੍ਰੈਕਟੀਕਲ ਇਲੈਕਟਰਾਨਿਕਸ ਦਾ ਪ੍ਰਦਰਸ਼ਨ ਕੀਤਾ, ਭਾਗੀਦਾਰਾਂ ਨੂੰ ਬੁਨਿਆਦੀ ਸਰਕਟ ਨਿਰਮਾਣ, ਸੂਰਜੀ ਊਰਜਾ ਨਾਲ ਚੱਲਣ ਵਾਲੇ ਐਪਲੀਕੇਸ਼ਨਾਂ ਅਤੇ ਵੱਖ-ਵੱਖ ਇਲੈਕਟਰਾਨਿਕ ਪ੍ਰਯੋਗਾਂ ’ਚ ਸ਼ਾਮਿਲ ਕੀਤਾ। ਡਾ. ਰਵੀ ਸ਼ਰਮਾ ਨੇ ਦੋ-ਦਿਨਾ ਵਰਕਸ਼ਾਪ ਸ਼ਡਿਊਲ ਦੀ ਵਿਸਤ੍ਰਿਤ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ, ਅਤੇ ਡਾ. ਜੀਵਨ ਜੋਤੀ ਨੇ ਰਸਮੀ ਧੰਨਵਾਦ ਕੀਤਾ। ਕਾਲਜ ਫੈਕਲਟੀ ਨੇ ਪੂਰੇ ਪ੍ਰੋਗਰਾਮ ਦੌਰਾਨ ਸਰਗਰਮੀ ਨਾਲ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਸੰਵਿਧਾਨ ਦਿਵਸ ਮੌਕੇ ਰੈਲੀ ’ਚ ਹਲਕਾ ਅਟਾਰੀ ਤੋਂ ਡਾ: ਲਖਬੀਰ ਸਿੰਘ ਰੰਧਾਵਾ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਅਤੇ ਸਮਾਜ ਦੀ ਤਰੱਕੀ ’ਚ ਆਪਣਾ ਯੋਗਦਾਨ ਦੇਣ : ਬਾਲਕ੍ਰਿਸ਼ਨ ਸ਼ਰਮਾ
Ad Position 24