ਸੰਵਿਧਾਨ ਦਿਵਸ ਮੌਕੇ ਰੈਲੀ ’ਚ ਹਲਕਾ ਅਟਾਰੀ ਤੋਂ ਡਾ: ਲਖਬੀਰ ਸਿੰਘ ਰੰਧਾਵਾ ਨੇ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)-ਸੰਵਿਧਾਨ ਦਿਵਸ ਮੌਕੇ ਅੱਜ ਇੱਥੇ ਕਰਵਾਈ ਗਈ ਵਿਸ਼ਾਲ ਰੈਲੀ ’ਚ ਹਲਕਾ ਅਟਾਰੀ ਤੋਂ ਸੀਨੀ: ਕਾਂਗਰਸੀ ਆਗੂ ਡਾ: ਲਖਬੀਰ ਸਿੰਘ ਰੰਧਾਵਾ ਨੇ ਵੱਡੇ ਕਾਫਲੇ ਨਾਲ ਸ਼ਿਰਕਤ ਕੀਤੀ। ਇਹ ਰੈਲੀ ਇਥੇ ਹਲਕਾ ਪਛਮੀਂ ਤੋਂ ਡਾ: ਰਾਜ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ ਸੀ ਜਿਸ ’ਚ ਸੂਬਾ ਕਾਂਗਰਸ ਦੇ ਸਹਿ ਇੰਚਾਰਜ਼ ਸੂਰਜ ਠਾਕੁਰ, ਸੂਬਾ ਪ੍ਰਧਾਨ ਪ੍ਰਗਟ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਡਾ: ਅਮਰ ਸਿੰਘ , ਗੁਰਜੀਤ ਸਿੰਘ ਔਜਲਾ , ਸੰਤੋਖ ਸਿੰਘ ਭਲਾਈਪੁਰ, ਸੁਨੀਲ ਦੱਤੀ ਤੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ।
ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)-ਸੰਵਿਧਾਨ ਦਿਵਸ ਮੌਕੇ ਅੱਜ ਇੱਥੇ ਕਰਵਾਈ ਗਈ ਵਿਸ਼ਾਲ ਰੈਲੀ ’ਚ ਹਲਕਾ ਅਟਾਰੀ ਤੋਂ ਸੀਨੀ: ਕਾਂਗਰਸੀ ਆਗੂ ਡਾ: ਲਖਬੀਰ ਸਿੰਘ ਰੰਧਾਵਾ ਨੇ ਵੱਡੇ ਕਾਫਲੇ ਨਾਲ ਸ਼ਿਰਕਤ ਕੀਤੀ। ਇਹ ਰੈਲੀ ਇਥੇ ਹਲਕਾ ਪਛਮੀਂ ਤੋਂ ਡਾ: ਰਾਜ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ ਸੀ ਜਿਸ ’ਚ ਸੂਬਾ ਕਾਂਗਰਸ ਦੇ ਸਹਿ ਇੰਚਾਰਜ਼ ਸੂਰਜ ਠਾਕੁਰ, ਸੂਬਾ ਪ੍ਰਧਾਨ ਪ੍ਰਗਟ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਡਾ: ਅਮਰ ਸਿੰਘ , ਗੁਰਜੀਤ ਸਿੰਘ ਔਜਲਾ , ਸੰਤੋਖ ਸਿੰਘ ਭਲਾਈਪੁਰ, ਸੁਨੀਲ ਦੱਤੀ ਤੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਆਗੂਆਂ ਦਾ ਸਵਾਗਤ ਕਰਦਿਆਂ ਡਾ. ਰੰਧਾਵਾ ਨੇ ਕਿਹਾ ਕਿ ਸੰਵਿਧਾਨ ਦਿਵਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਵੱਡਾ ਇਕੱਠ ਇਸ ਗੱਲ ਦਾ ਪ੍ਰਤੀਕ ਹੈ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਨਣ ਜਾ ਰਹੀ ਹੈ। ਉਨ੍ਹਾਂ ਅਟਾਰੀ ਹਲਕੇ ਦੇ ਆਗੂਆਂ ਤੇ ਵਰਕਰਾਂ ਦਾ ਵੱਡੀ ਤਾਦਾਦ ’ਚ ਕੀਤੀ ਸ਼ਮੂਲੀਅਤ ਲਈ ਧੰਨਵਾਦ ਵੀ ਕੀਤਾ।