06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਬਰਸੀ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਸੰਗਤ ਪੁੱਜੀ <br/>

Ad Position 21
No active advertisement
ਅਜੀਤ ਡੈਸਕ 01-01-2026
ਸਰਹਾਲੀ ਕਲਾਂ, 31 ਦਸੰਬਰ (ਅਜੈ ਸਿੰਘ ਹੁੰਦਲ)-ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਨੇ 18 ਪੋਹ ਮੁਤਾਬਿਕ 1 ਜਨਵਰੀ 1987 ਨੂੰ ਪੰਜ ਭੂਤਕ ਸਰੀਰ ਤਿਆਗਿਆ ਸੀ, ਜਿਨ੍ਹਾਂ ਦੀ ਯਾਦ 'ਚ ਹਰ ਸਾਲ ਸਾਲਾਨਾ ਬਰਸੀ ਸਮਾਗਮ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ | ਬੁੱਧਵਾਰ ਸਵੇਰ ਤੋਂ ਸੰਗਤ ਦਾ ਇਕੱਠ ਠਾਠਾਂ ਮਾਰਨ ਲੱਗਾ | ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਪ੍ਰਤਿ ਪ੍ਰੇਮ ਅਤੇ ਸ਼ਰਧਾ ਦੇ ਰੱਖਣ ਵਾਲੇ ਸ਼ਰਧਾਲੂਆਂ ਦਾ ਰਸਤਾ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਵੀ ਨਾ ਰੋਕ ਪਾਈ | ਮੰਗਲਵਾਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ | ਬੁੱੱਧਵਾਰ ਨੂੰ ਸਮਾਗਮ ਦੇ ਦੂਜੇ ਦਿਨ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਲਗਾਤਾਰ ਟ੍ਰੈਕਟਰ-ਟਰਾਲੀਆਂ, ਬੱਸਾਂ, ਟਰੱਕਾਂ, ਕਾਰਾਂ ਅਤੇ ਹੋਰ ਨਿੱਜੀ ਵਾਹਨਾਂ ਰਾਹੀਂ ਗੁਰਦੁਆਰਾ ਗੁਰਪੁਰੀ ਸਾਹਿਬ ਨਤਮਸਤਕ ਹੋ ਰਹੀਆਂ ਹਨ | ਇਨ੍ਹਾਂ ਸਮਾਗਮ ਦੌਰਾਨ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਗੁਰਦੁਆਰਾ ਗੁਰਪੁਰੀ ਸਾਹਿਬ ਨਤਮਸਤਕ ਹੋਏ | ਸੰਤ ਬਾਬਾ ਸੁੱਖਾ ਸਿੰਘ ਨੇ ਕੀਰਤਨ ਨਾਲ ਹਾਜ਼ਰੀ ਭਰੀ | ਸੰਗਤ ਲਈ ਵੱਖ-ਵੱਖ ਪਦਾਰਥਾਂ ਦੇ ਗੁਰੂ ਕੇ ਲੰਗਰ ਲਗਾਤਾਰ ਚੱਲ ਰਹੇ ਹਨ | ਸ਼ਾਮ ਨੂੰ ਸੋ ਦਰੁ ਰਹਿਰਾਸ ਸਾਹਿਬ ਤੋਂ ਰੈਣਿ ਸਬਾਈ ਕੀਰਤਨ ਅੰਮਿ੍ਤ ਵੇਲੇ ਤੱਕ ਜਾਰੀ ਰਿਹਾ | ਵੀਰਵਾਰ 1 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸੱਜਣਗੇ, ਜਿਸ ਵਿਚ ਉੱਚ ਕੋਟੀ ਦੇ ਪੰਥ ਪ੍ਰਸਿੱਧ ਕੀਰਤਨੀਏ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਸੰਗਤ ਨੂੰ ਹਰੀ ਜੱਸ ਸੁਣਾ ਕੇ ਨਿਹਾਲ ਕਰਨਗੇ | ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਖ ਹਾਜ਼ਰ ਹੋ ਰਹੇ ਹਨ | 2 ਜਨਵਰੀ 2025 ਨੂੰ ਅੰਮਿ੍ਤ ਸੰਚਾਰ ਹੋਵੇਗਾ ਅਤੇ ਸਮੂਹਿਕ ਅਨੰਦ ਕਾਰਜ ਵੀ ਹੋਣਗੇ | ਸਰਹਾਲੀ ਤੋਂ ਗੁਰਦੁਆਰਾ ਗੁਰਪੁਰੀ ਸਾਹਿਬ ਤੱਕ ਸੰਗਤ ਦੇ ਆਉਣ-ਜਾਣ ਵਾਸਤੇ ਸੰਪਰਦਾਇ ਵਲੋਂ ਗੱਡੀਆਂ 24 ਘੰਟੇ ਚਲ ਰਹੀਆਂ ਹਨ | ਗੁਰੂ ਕੇ ਲੰਗਰਾਂ ਵਿਚ ਸੰਗਤਾਂ ਲਈ ਕਈ ਕਿਸਮ ਦੇ ਪਦਾਰਥ 24 ਘੰਟੇ ਅਤੁੱਟ ਵਰਤ ਰਹੇ ਹਨ | ਬਰਸੀ ਸਮਾਗਮ ਦੇ ਸ਼ੁਰੂਆਤੀ ਇਕੱਠ ਤੋਂ ਹੀ ਪਤਾ ਚਲਦਾ ਹੈ ਕਿ ਸੰਪਰਦਾਇ ਵਲੋਂ ਕਰਵਾਈਆਂ ਗਈਆਂ ਸੇਵਾਵਾਂ ਅਤੇ ਲੋਕ ਭਲਾਈ ਦੇ ਵੱਡੇ ਕਾਰਜ ਲੋਕ ਮਨਾਂ ਤੇ ਉਕਰੇ ਪਏ ਹਨ | ਇਸ ਸਾਲ ਆਏ ਹੜਾਂ ਦੌਰਾਨ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਕਰਵਾਈਆਂ ਗਈਆਂ ਸੇਵਾਵਾਂ ਕਾਰਨ ਵੱਡੀ ਗਿਣਤੀ ਵਿਚ ਸੰਗਤ ਸੰਪਰਦਾਇ ਨਾਲ ਸਾਂਝ ਪਈ ਹੈ ਅਤੇ ਸਾਲਾਨਾ ਬਰਸੀ ਸਮਾਗਮ ਵਿਚ ਪਹੁੰਚਣ ਵਾਲੀ ਸੰਗਤ ਦੀ ਗਿਣਤੀ ਵਿਚ ਅਥਾਹ ਵਾਧਾ ਦਰਜ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਕਾਰਨ ਆਮ ਜਨਜੀਵਨ ਹੋਇਆ ਪ੍ਰਭਾਵਿਤ <br/> ਅਗਲੀ ਖ਼ਬਰ ਪਾਵਨ ਸਰੂਪ ਮਾਮਲੇ 'ਚ ਸ਼ੋ੍ਰਮਣੀ ਕਮੇਟੀ 'ਤੇ ਪਰਚਾ ਦਰਜ ਕਰਨ ਨੂੰ ਧਾਰਮਿਕ ਕੰਮਾਂ 'ਚ ਦਖ਼ਲਅੰਦਾਜ਼ੀ ਦੱਸਣਾ ਗ਼ਲਤ- ਭਾਈ...
Ad Position 24
No active advertisement