06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਕਾਰਨ ਆਮ ਜਨਜੀਵਨ ਹੋਇਆ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 01-01-2026

ਤਰਨ ਤਾਰਨ, 31 ਦਸੰਬਰ (ਹਰਿੰਦਰ ਸਿੰਘ)-ਪੰਜਾਬ ਭਰ 'ਚ ਪੈ ਰਹੀ ਸੰਘਣੀ ਧੁੰਦ ਦੇ ਚਲਦਿਆਂ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਬੁੱਧਵਾਰ ਨੂੰ ਪਈ ਸੰਘਣੀ ਧੁੰਦ ਅਤੇ ਭਾਰੀ ਠੰਢ ਨੇ ਲੋਕਾਂ ਵਿਚ ਕੰਬਣੀਆਂ ਛੜਾ ਦਿੱਤੀਆਂ ਹਨ | ਬੁੱਧਵਾਰ ਨੂੰ ਪਈ ਸੰਘਣੀ ਧੁੰਦ ਸਾਰਾ ਦਿਨ ਰਹੀ, ਜਿਸ ਕਾਰਨ ਤਰਨ ਤਾਰਨ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਧੁੰਦ ਹੀ ਧੁੰਦ ਨਜ਼ਰ ਆ ਰਹੀ ਸੀ | ਸੰਘਣੀ ਧੁੰਦ ਕਾਰਨ ਸੜਕਾਂ ਉਪਰ ਚੱਲਣ ਵਾਲੇ ਵਾਹਨ ਵੀ ਦਿਨ ਸਮੇਂ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਹੌਲੀ ਸਪੀਡ ਨਾਲ ਸੜਕਾਂ ਉਪਰ ਚੱਲ ਰਹੇ ਹਨ ਤਾਂ ਜੋ ਕੋਈ ਹਾਦਸਾ ਨਾ ਹੋਵੇ | ਸੰਘਣੀ ਧੁੰਦ ਪੈਣ ਦੇ ਨਾਲ-ਨਾਲ ਹੀ ਠੰਢ ਨੇ ਵੀ ਆਪਣਾ ਪੂਰਾ ਜੋਰ ਫ਼ੜ ਲਿਆ ਹੈ ਅਤੇ ਤਾਪਮਾਨ ਵੀ ਸਵੇਰ ਸਮੇਂ 9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ | ਪੈ ਰਹੀ ਸੰਘਣੀ ਧੁੰਦ ਅਤੇ ਠੰਢ ਕਾਰਨ ਲੋਕਾਂ ਵਲੋਂ ਘਰਾਂ ਤੋਂ ਬਾਹਰ ਨਿਕਲਣ ਸਮੇਂ ਮੂੰਹ-ਸਿਰ ਢੱਕ ਕੇ ਨਿਕਲ ਰਹੇ ਹਨ, ਉਥੇ ਆਪਣੇ ਬੱਚਿਆਂ ਨੂੰ ਵੀ ਠੰਢ ਦੇ ਚਲਦਿਆਂ ਘਰਾਂ ਤੋਂ ਬਾਹਰ ਕੱਢਣ ਤੋਂ ਰੋਕਿਆ ਜਾ ਰਿਹਾ ਹੈ | ਠੰਢ ਵਧਣ ਕਾਰਨ ਕੰਮਕਾਜ ਕਰਨਾ ਔਖਾ ਹੋ ਗਿਆ ਹੈ ਅਤੇ ਹੱਥਾਂ-ਪੈਰਾਂ ਨੂੰ ਸੁੰਨ ਚੜ੍ਹ ਰਹੀ ਹੈ | ਠੰਢ ਵਧਣ ਕਾਰਨ ਬਾਜ਼ਾਰਾਂ ਵਿਚ ਲੋਕਾਂ ਦੀ ਚਹਿਲ ਪਹਿਲ ਵੀ ਘੱਟ ਹੀ ਨਜ਼ਰ ਆ ਰਹੀ ਹੈ ਅਤੇ ਲੋਕ ਬਹੁਤ ਘੱਟ ਹੀ ਘਰਾਂ 'ਚੋਂ ਨਿਕਲ ਰਹੇ ਹਨ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੈ ਰਹੀ ਸੰਘਣੀ ਧੁੰਦ ਪੈਣ ਕਾਰਨ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ ਕਈ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ | ਠੰਢ ਤੋਂ ਬਚਾਅ ਲਈ ਲੋਕ ਰੂਮ ਹੀਟਰ, ਅੱਗ ਬਾਲ ਕੇ ਸੇਕ ਕੇ ਆਪਣਾ ਬਚਾਅ ਕਰ ਰਹੇ ਹਨ | ਠੰਢ ਅਤੇ ਧੁੰਦ ਪੈਣ ਕਾਰਨ ਦੁਕਾਨਦਾਰ ਵਰਗ ਵੀ ਪ੍ਰੇਸ਼ਾਨ ਹੈ ਕਿਉਂਕਿ ਗ੍ਰਾਹਕ ਨਾ ਹੋਣ ਕਾਰਨ ਉਨ੍ਹਾਂ ਨੂੰ ਦੁਕਾਨਾਂ ਦੇ ਖਰਚੇ ਕੱਢਣੇ ਔਖੇ ਹੋ ਰੇਹ ਹਨ, ਉਥੇ ਨਿਰਮਾਣ ਕਾਰਜਾਂ ਨਾਲ ਸੰਬੰਧਿਤ ਮਜ਼ਦੂਰ ਵਰਗ ਵੀ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜਰ ਰਿਹਾ ਹੈ, ਕਿਉਂਕਿ ਠੰਢ ਕਾਰਨ ਲੋਕਾਂ ਵਲੋਂ ਨਿਰਮਾਣ ਦੇ ਕੰਮਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਦਿਹਾੜੀ ਨਹੀਂ ਮਿਲ ਰਹੀ ਹੈ | ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਪੈਣ ਦੇ ਨਾਲ ਨਾਲ ਠੰਢ ਹੋਰ ਵਧੇਗੀ, ਉਥੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਲੋਕ ਮੁਸ਼ਕਿਲਾਂ ਵਿਚ ਹੋਰ ਵਾਧਾ ਹੋਵੇਗਾ | ਕੜਾਕੇ ਦੀ ਪੈ ਰਹੀ ਠੰਢ ਅਤੇ ਧੁੰਦ ਦੇ ਚੱਲਦਿਆਂ ਪਹਿਲਾਂ ਪੰਜਾਬ ਸਰਕਾਰ ਵਲੋਂ 24 ਤੋਂ 31 ਦਸੰਬਰ ਤੱਕ ਛੁੱਟੀਆਂ ਕੀਤੀਆਂ ਗਈਆਂ ਸਨ, ਜਿਸ ਨੂੰ ਹੁਣ ਵਧਾ ਕੇ ਪੰਜਾਬ ਦੇ ਸਾਰੇ ਸਕੂਲਾਂ ਵਿਚ 7 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ | ਠੰਢ ਕਾਰਨ ਜਿੱਥੇ ਲੋਕ ਬਿਮਾਰ ਹੋ ਰਹੇ ਹਨ, ਉੱਥੇ ਸਿਹਤ ਵਿਭਾਗ ਵਲੋਂ ਵੀ ਅਡਵਾਈਜਰੀ ਜਾਰੀ ਕਰਕੇ ਲੋਕਾਂ ਨੂੰ ਠੰਢ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ |
ਕੀ ਕਹਿੰਦੇ ਹਨ ਦਿਲ ਦੇ ਰੋਗਾਂ ਦੇ ਮਾਹਰ ਡਾ. ਸਮਸ਼ੇਰ ਸਿੰਘ
ਸਿਹਤ ਵਿਭਾਗ ਤੋਂ ਸੇਵਾਮੁਕਤ ਹੋਏ ਡਾਇਰੈਕਟਰ ਦਿਲ ਦੇ ਰੋਗਾਂ ਦੇ ਮਾਹਰ ਡਾ. ਸਮਸ਼ੇਰ ਸਿੰਘ ਨੇ ਦੱਸਿਆ ਕਿ ਠੰਢ ਕਾਰਨ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜਾਂ ਨੂੰ ਆਪਣਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਠੰਢ ਕਾਰਨ ਬਲੱਡ ਪ੍ਰੈਸ਼ਰ, ਸ਼ੂਗਰ, ਧਕੜਣ ਦਾ ਵੱਧਣਾ ਅਤੇ ਦਿਲ ਨਾਲ ਸੰਬੰਧਿਤ ਬੀਮਾਰੀਆਂ ਵੱਧ ਜਾਂਦੀਆਂ ਹਨ ਅਤੇ ਮਰੀਜਾਂ ਨੂੰ ਭਾਰੀ ਠੰਢ ਵਿਚ ਘਰਾਂ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਹਲਕਾ ਫੁਲਕਾ ਘਰ ਦਾ ਬਣਿਆ ਖਾਣਾ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਅਤੇ ਦਿਲ ਦੇ ਰੋਗਾਂ ਤੋਂ ਪੀੜਤ ਮਰੀਜਾਂ ਨੂੰ ਸਵੇਰ ਸਮੇਂ ਠੰਢ ਵਿਚ ਸੈਰ ਕਰਨ ਤੋਂ ਪ੍ਰਹੇਜ ਰੱਖਣਾ ਚਾਹੀਦਾ ਹੈ ਅਤੇ ਜਰੂਰਤ ਪੈਣ 'ਤੇ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ 
ਕੀ ਕਹਿੰਦੇ ਹਨ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ
ਡਾ. ਰੰਧਾਵਾ ਕਲੀਨਿਕ ਦੇ ਡਾਕਟਰ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕੜਾਕੇ ਦੀ ਪੈ ਰਹੀ ਠੰਢ ਕਾਰਨ ਲੋਕ ਨੱਕ, ਗਲੇ ਦੀਆਂ ਬੀਮਾਰੀਆਂ ਤੋਂ ਪੀੜਤ ਹੋ ਰਹੇ ਹਨ ਕਿਉਂਕਿ ਠੰਢ ਕਾਰਨ ਖੰਘ, (ਬਾਕੀ ਸਫ਼ਾ 8 'ਤੇ) ਜੁਕਾਮ, ਗਲਾ ਖਰਾਬ ਹੋਣਾ, ਬੁਖਾਰ ਹੋਣਾ ਅਤੇ ਨੱਕ-ਗਲੇ ਦੀ ਇਨਫੈਕਸ਼ਨ ਤੋਂ ਲੋਕ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਆਦਾ ਠੰਡ ਕਾਰਨ ਨੱਕ ਦੀਆਂ ਖੂਨ ਦੀਆਂ ਨਾੜਾ ਸੁੰਗੜ ਜਾਂਦੀਅ ਹਨ, ਜਿਸ ਕਾਰਨ ਨੱਕ ਵਿਚ ਖੂਨ ਦੀ ਸਪਲਾਈ ਘੱਟ ਜਾਂਦੀ ਹੈ, ਜਿਸ ਨਾਲ ਨੱਕ ਵਿਚ ਵਾਈਰਸ, ਬੈਕਟੀਰੀਆ ਅਤੇ ਅਲਰਜੀ ਦੀ ਇਨਫੈਕਸ਼ਨ ਜਿਆਦਾ ਹੁੰਦੀ ਹੈ, ਜਿਸ ਕਾਰਨ ਛਿੱਕਾਂ ਆਉਣੀਆਂ, ਨੱਕ ਵਿਚ ਖਾਰਿਸ਼, ਨੱਕ ਬੰਦ ਰਹਿਣਾ, ਅੱਖਾਂ ਅਤੇ ਨੱਕ ਲਾਲ ਰਹਿਣਾ, ਨੱਕ ਵਿਚ ਰੇਸਾ ਵਗਣਾ ਆਦਿ ਅਲਰਜੀ ਦੇ ਲੱਛਣ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਆਪਣਾ ਮੂੰਹ ਸਿਰ ਢੱਕ ਕੇ ਨਿਕਲਣ।
ਕੀ ਕਹਿੰਦੇ ਹਨ ਬੱਚਿਆਂ ਰੋਗਾਂ ਦੇ ਮਾਹਰ ਡਾ. ਸੁਪ੍ਰਿਯਾ ਰੰਧਾਵਾ
ਤਰਨ ਤਾਰਨ ਵਿਖੇ ਕਲੀਨਿਕ ਚਲਾ ਰਹੇ ਬੱਚਿਆਂ ਰੋਗਾਂ ਦੇ ਮਾਹਰ ਡਾ. ਸੁਪ੍ਰਿਯਾ ਰੰਧਾਵਾ ਦਾ ਕਹਿਣਾ ਹੈ ਕਿ ਠੰਡ ਦੇ ਮੌਸਮ ਵਿਚ ਛੋਟੇ ਬੱਚਿਆਂ ਦਾ ਖਾਸ ਖਿਆਲ ਰੱਖਣ ਦੀ ਜਰੂਰਤ ਹੈ ਕਿਉਂਕਿ ਇਸ ਮੌਸਮ ਵਿਚ ਵਾਈਰਸ ਤੇ ਬੈਕਟੀਰੀਆ ਬਹੁਤ ਤੇਜੀ ਨਾਲ ਬੱਚਿਆਂ 'ਤੇ ਹਮਲਾ ਕਰਦੇ ਹਨ, ਜਿਸ ਕਾਰਨ ਬੱਚਿਆਂ ਨੂੰ ਠੰਢ, ਜੁਕਾਮ, ਬੁਖਾਰ, ਨੱਕ ਬੰਦ, ਸਾਹ ਲੈਣ ਵਿਚ ਤਕਲੀਫ, ਗਲੇ ਦੀ ਇਨਫੈਕਸ਼ਨ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਦਾ ਸਿਰ, ਪੈਰ ਤੇ ਹੱਥਾਂ ਰਾਹੀਂ ਜਿਆਦਾ ਠੰਡ ਦੀ ਲਪੇਟ ਵਿਚ ਆਉਂਦੇ ਹਨ, ਇਸ ਲਈ ਬੱਚਿਆਂ ਨੂੰ ਟੋਪੀ, ਗਰਮ ਜੁਰਾਬਾਂ ਤੇ ਦਸਤਾਨੇ ਪਾ ਕੇ ਰੱਖੋ, ਬੱਚੇ ਨੂੰ ਸੁਆਉਣ ਤੋਂ ਪਹਿਲਾਂ ਉਸ ਦਾ ਬਿਸਤਰਾ ਗਰਮ ਕਰੋ, ਕਮਰੇ 'ਚ ਆਈਲ ਹੀਟਰ ਦਾ ਇਸਤੇਮਾਲ ਕਰਨਾ, ਬੱਚੇ ਨੂੰ ਰੋਜਾਨਾਂ ਦੁਪਹਿਰ ਸਮੇਂ 15 ਤੋਂ 20 ਮਿੰਟ ਧੁੱਪ ਵਿਚ ਲੈ ਕੇ ਜਾਓ, ਨਿੱਕੇ ਬੱਚਿਆਂ ਦੀ ਰੋਜਾਨਾਂ ਗੁਣਗੁਣੇ ਪਾਣੀ ਨਾਲ ਸਪੋਨਜਿੰਗ ਕੀਤੀ ਜਾਵੇ, ਸਰਦੀ, ਜੁਕਾਮ ਹੋਣ ਤੇ ਬੱਚੇ ਨੂੰ ਸਟੀਮ ਦਿੱਤੀ ਜਾਵੇ ਅਤੇ ਬੱਚਿਆਂ ਨੂੰ ਜਿਆਦਾ ਠੰਢ ਵਿਚ ਬਾਹਰ ਨਾ ਨਿਕਲਣ ਦਿੱਤਾ ਜਾਵੇ।
 

 

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਸਾਲ 'ਚ 3653 ਮਾਮਲੇ ਦਰਜ ਕਰ ਕੇ 4827 ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ-ਐੱਸ.ਐੱਸ.ਪੀ.... ਅਗਲੀ ਖ਼ਬਰ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਬਰਸੀ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਸੰਗਤ ਪੁੱਜੀ <br/>
Ad Position 24
No active advertisement