ਤਰਨ ਤਾਰਨ, 31 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਜਾ ਰਹੀ ਮੁਹਿੰਮ ਤਹਿਤ ਸਾਲ 2025 ਦੌਰਾਨ ਵੱਡੀ ਕਾਮਯਾਬੀ ਹਾਸਲ ਕਰਦਿਆਂ ਸਾਲ 2025 ਦੌਰਾਨ ਤਰਨ ਤਾਰਨ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ 3653 ਮਾਮਲੇ ਦਰਜ ਕਰਕੇ 4827 ਵਿਅਕਤੀਆਂ ਨੂੰ ਕੀਤਾ ਗਿ੍ਫਤਾਰ ਕੀਤਾ ਗਿਆ | ਉਥੇ 242 ਕਿਲੋ ਹੈਰੋਇਨ, 1 ਕਿਲੋ ਆਈਸ, 15 ਕਿਲੋ ਅਫੀਮ, 540 ਨਸ਼ੀਲੇ ਕੈਪਸੂਲ, 86 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 75 ਲੱਖ ਦੀ ਡਰੱਗ ਮਨੀ, 48 ਡਰੋਨ, 175 ਨਾਜਾਇਜ਼ ਹਥਿਆਰ, 2 ਹੈਡਗ੍ਰੇਨਡ ਬਰਾਮਦ ਬਰਾਮਦ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਤਰਨ ਤਾਰਨ ਪੁਲਿਸ ਦੀਆਂ ਸਾਰੀਆਂ ਸਬ-ਡਵੀਜ਼ਨਾ ਵਿਚ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਇਕ ਸਪੈਸ਼ਲ ਮੁਹਿੰਮ ਚਲਾਈ ਐੱਸ.ਪੀ.(ਡੀ) ਰਿਪੁਤਾਪਨ ਸਿੰਘ ਅਤੇ ਐੱਸ.ਪੀ.(ਐੱਚ) ਸੁਖਨਿੰਦਰ ਸਿੰਘ ਦੀ ਅਗਵਾਈ ਵੱਖ-ਵੱਖ ਡੀ.ਐੱਸ.ਪੀਜ਼ ਸਹਿਬਾਨਾ ਅਤੇ ਵੱਖ-ਵੱਖ ਥਾਣਾ ਮੁਖੀਆਂ ਅਤੇ ਉਨ੍ਹਾਂ ਦੀ ਟੀਮ ਵਲੋਂ ਨਸ਼ਾ ਤਸਕਰਾਂ 'ਤੇੇ ਕਾਬੂ ਪਾਉਣ ਸਾਲ 2025 ਦੇ ਅਰਸੇ ਦੌਰਾਨ ਦੌਰਾਨ ਜ਼ਿਲ੍ਹਾ ਤਰਨ ਤਾਰਨ ਵਿਚ 3653 ਵੱਖ-ਵੱਖ ਥਾਣਿਆਂ ਵਿਚ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ 4827 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਐੱਨ.ਡੀ.ਪੀ.ਐਸ ਐਕਟ ਦੇ ਕੁੱਲ 1299 ਮਾਮਲੇ ਦਰਜ ਕਰਕੇ 1615 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 242.888 ਕਿੱਲੋ ਹੈਰੋਇਨ, 1. 259 ਕਿੱਲੋ ਆਈਸ, 14.804 ਕਿੱਲੋ ਅਫੀਮ, 540.360 ਕਿੱਲੋ ਭੁੱਕੀ, 0.012 ਗ੍ਰਾਮ ਗਾਂਜਾ, 218 ਗ੍ਰਾਮ ਸਲਫਾ, 79 ਗ੍ਰਾਮ ਪਾਊਡਰ, 86287 ਨਸ਼ੀਲੀਆਂ ਗੋਲੀਆਂ/ਕੈਪਸੂਲ, 10.400 ਕਿਲੋ ਹਰੇ ਖਸਖਸ ਦੇ ਪੌਦੇ ਅਤੇ 75,39,500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਏਅਰ ਕਰਾਫਟ ਐਕਟ ਦੇ ਕੁੱਲ 88 ਮੁੱਕਦਮੇ ਦਰਜ ਕੀਤੇ ਗਏ ਜਿਹਨਾਂ ਵਿਚ 45 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 58 ਕਿਲੋ 789 ਗ੍ਰਾਮ 79 ਮਿਲੀਗ੍ਰਾਮ ਹੈਰੋਇਨ, 4 ਕਿਲੋ 973 ਗ੍ਰਾਮ ਅਫੀਮ, 1 ਕਿਲੋ 259 ਗ੍ਰਾਮ ਆਈਸ ਅਤੇ 16 ਡਰੋਨ ਅਤੇ 1 ਪਿਸਤੌਲ ਬ੍ਰਾਮਦ ਕੀਤੇ ਗਏ ਹਨ | ਇਸਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਏਅਰ ਕਰਾਫਟ ਐਕਟ ਦੇ ਕੁੱਲ 87 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਡਰੋਨਾਂ ਰਾਹੀਂ ਤਸਕਰੀ ਕਰਨ ਵਾਲੇ 16 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਅਤੇ 56 ਡਰੋਨ, 18 ਡਰੋਨਾਂ ਦੇ ਪੁਰਜ਼ੇ, 17 ਮੈਗਜ਼ੀਨ ਅਤੇ 214 ਕਾਰਤੂਸ ਬਰਾਮਦ ਕੀਤੇ ਹਨ | ਇਸ ਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਆਬਕਾਰੀ ਐਕਟ ਦੇ ਕੁੱਲ 441 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ 404 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 4648450 ਮਿਲੀਲੀਟਰ ਨਜਾਇਜ਼ ਸ਼ਰਾਬ, 292000 ਮਿਲੀਲੀਟਰ ਸ਼ਰਾਬ, 95755 ਕਿਲੋ ਲਾਹਣ ਅਤੇ 1227750 ਮਿਲੀਲੀਟਰ ਅੰਗਰੇਜੀ ਸ਼ਰਾਬ ਬਰਾਮਦ ਕੀਤੀ ਹੈ | ਇਸਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਅਸਲਾ ਐਕਟ ਦੇ ਕੱੁਲ 106 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚ 123 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 165 ਪਿਸਤੌਲ, 8 ਰਿਵਾਲਵਰ, 1 ਰਾਈਫਲ, 1 ਗੰਨ, 40 ਮੈਗਜ਼ੀਨ,593 ਜ਼ਿੰਦਾ ਰੌਂਦ, 2 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਹਨ | ਇਸ ਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਤਰਨ ਤਾਰਨ ਵਲੋ ਕੁੱਲ 30 ਗੈਂਗਸਟਰ ਜਿਨ੍ਹਾਂ ਵਿਚੋਂ ਏੇ ਕੈਟਾਗਰੀ ਦੇ 12 ਗੈਂਗਸਟਰ, ਬੀ ਕੈਟਾਗਰੀ ਦੇ 12 ਗਾਂਗਸਟਰ ਅਤੇ ਸੀ ਕੈਟਾਗਰੀ ਦੇ 6 ਗੈਂਗਸਟਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸੇ ਤਰ੍ਹਾਂ ਸਾਲ ਵਿਚ 68 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਮਾਮਲੇ ਤਹਿਤ ਤਰਨ ਤਾਰਨ ਪੁਲਿਸ ਵਲੋਂ ਕੁੱਲ 71 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ ਕੀਤਾ ਗਿਆ ਜਿਸਦੀ ਕੁੱਲ ਰਕਮ 36 ਕਰੋੜ 61 ਲੱਖ 44 ਹਜ਼ਾਰ 189 ਰੁਪਏ ਬਣਦੀ ਹੈ | ਇਸਦੇ ਨਾਲ ਹੀ ਤਰਨ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਪਾਸੋਂ ਗੈਰਕਾਨੂੰਨੀ ਤਰੀਕੇ ਨਾਲ ਬਾਣਏ ਗਏ 6 ਘਰਾਂ ਉਪੱਰ ਪੀਲਾ ਪੰਜਾ ਚਲਾਇਆ ਗਿਆ ਹੈ, ਉਥੇ ਨਸ਼ਿਆਂ ਦੀ ਦਲਦਲ ਵਿਚ ਫਸੇ 1292 ਵਿਅਕਤੀਆਂ ਨੂੰ ਛਡਾਓ ਕੇਂਦਰਾਂ ਵਿਚ ਦਾਖਲ ਕਰਵਾਇਆ ਅਤੇ ਸਾਲ 2025 ਵਿਚ ਕੁੱਲ 2803 ਵਿਅਕਤੀਆਂ ਨਸ਼ਾ ਛੱਡਣ ਲਈ ਇਕ ਨਵੀਂ ਜ਼ਿੰਦਗੀ ਬਣਾਉਣ ਲਈ ਕਾਰਡ ਬਣਾਕੇ ਦਵਾਈ ਦਿਵਾਈ ਗਈ ਹੈ | ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਤਰਨ ਤਾਰਨ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਅਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਾਨੂੰਨ ਨੂੰ ਹੱਥਾਂ ਵਿਚ ਨਾ ਲੈਣ ਦੀ ਨਸੀਅਤ ਦਿੱਤੀ |