20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਦੀ ਆਮਦ 'ਤੇ ਪੀ.ਐੱਚ.ਸੀ. ਥਰੀਏਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

Ad Position 21
No active advertisement
ਅਜੀਤ ਡੈਸਕ 02-01-2026
ਜੈਂਤੀਪੁਰ, 1 ਜਨਵਰੀ (ਭੁਪਿੰਦਰ ਸਿੰਘ ਗਿੱਲ)-ਨਵੇਂ ਸਾਲ ਦੀ ਆਮਦ ਤੇ ਅੱਜ ਸੀਨੀਅਰ ਮੈਡੀਕਲ ਅਫਸਰ ਪੀ.ਐੱਚ.ਸੀ ਥਰੀਏਵਾਲ ਡਾ. ਸ਼ਿਵਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੀ.ਐੱਚ.ਸੀ. ਥਰੀਏਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਤੋਂ ਬਾਅਦ ਰਾਗੀ ਸਿੰਘਾਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਉਪਰੰਤ ਐੱਸ.ਆਈ. ਕੁਲਜੀਤ ਸਿੰਘ ਤੇ ਸਾਥੀਆਂ ਵਲੋਂ ਵੀ ਸ਼ਬਦ ਕੀਰਤਨ ਗਾਇਨ ਕੀਤਾ ਗਿਆ | ਗੁਰੂ ਕੇ ਕੀਰਤਨ ਤੋਂ ਬਾਅਦ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ | ਐੱਸ. ਐੱਮ.ਓ. ਡਾ. ਸ਼ਿਵਕਰਨ ਸਿੰਘ ਕਾਹਲੋਂ ਵਲੋਂ ਸਮੂਹ ਸਟਾਫ ਤੇ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਵਾਂ ਸਾਲ ਸਾਡੇ ਸਾਰਿਆਂ ਲਈ ਖੁਸ਼ੀਆਂ ਖੇੜਿਆਂ ਭਰਿਆ ਹੋਵੇ | ਇਸ ਦੌਰਾਨ ਪੀ.ਐੱਚ.ਸੀ. ਥਰੀਏਵਾਲ ਦੇ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਦੇ ਸਮੂਹ ਸਟਾਫ, ਸਾਰੇ ਫੀਲਡ ਸਟਾਫ ਵਲੋ ਇਸ ਸਮਾਗਮ 'ਚ ਸ਼ਿਰਕਤ ਕੀਤੀ | ਇਸ ਮੌਕੇ ਗ੍ਰੰਥੀ ਕੰਵਲਜੀਤ ਸਿੰਘ ਥ੍ਰੀਏਵਾਲ, ਡਾ. ਵਿਕਰਮਜੀਤ ਸਿੰਘ, ਡਾ. ਮਨਜਿੰਦਰ ਸਿੰਘ, ਬੀ.ਈ.ਈ. ਰਣਜੀਤ ਕੁਮਾਰ, ਡਾ. ਮਨਅਰਪਣ ਕੌਰ, ਸਤਪਾਲ ਸਿੰਘ, ਬਲਤੇਜ ਸਿੰਘ, ਸਾਹਿਲ ਮੱਟੂ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਤਰੁਣਾ ਭਗਤ, ਮਨਵਿੰਦਰ ਸਿੰਘ, ਸੋਨੀਆ, ਗੁਰਲਾਲ ਸਿੰਘ, ਰਜਿੰਦਰ ਕੁਮਾਰ, ਪ੍ਰਭਜੀਤ ਕੌਰ, ਰੰਜੂ ਕਸ਼ਯਪ, ਰੇਣੁਕਾ, ਪੂਨਮ ਸੈਣੀ, ਸੁਖਰਾਜ, ਕੁਨਾਲ, ਨਵਜੀਵਨ, ਗੁਰਮੀਤ ਕੌਰ, ਅਰਵਨਬੀਰ ਕੌਰ, ਗੁਰਬਖ਼ਸ਼ੀਸ਼ ਸਿੰਘ, ਹੋਸ਼ਿਆਰ ਸਿੰਘ, ਦਵਿੰਦਰ ਸਿੰਘ, ਗੁਰਤਿੰਦਰ ਸਿੰਘ, ਮਨਦੀਪ ਸਿੰਘ, ਜਗਰੂਪ ਕੌਰ, ਕੁਲਦੀਪ ਸਿੰਘ, ਸਤਨਾਮ ਸਿੰਘ, ਸਤਵਿੰਦਰ ਸਿੰਘ, ਰਘਬੀਰ ਸਿੰਘ ਆਦਿ ਹਾਜਿਰ ਸਨ |
Ad Position 22
No active advertisement
ਪਿਛਲੀ ਖ਼ਬਰ ਭੋਆ ਫ਼ੋਤਹਿਗੜ੍ਹ੍ਹ 'ਚ ਦਸਵੀਂ ਪਾਤਿਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਭਲਕੇ-ਬਾਬਾ ਮੇਜਰ, ਸੋ... ਅਗਲੀ ਖ਼ਬਰ ਗੁ: ਨੌਰੰਗਪੁਰ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿਚ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ
Ad Position 24