21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਇੰਡੀਅਨ ਨੇਵਲ ਅਕਾਦਮੀ 'ਚ ਚਮਕੀ ਖੁਸ਼ਬੂ ਅਤੇ ਰੌਸ਼ਨੀ <br/>

Ad Position 21
No active advertisement
ਅਜੀਤ ਡੈਸਕ 06-01-2026
ਅੰਮਿ੍ਤਸਰ, 5 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਐਨ. ਸੀ. ਸੀ. ਦੇ ਨੇਵਲ ਵਿੰਗ ਦੀਆਂ ਕੈਡੇਟ ਰੌਸ਼ਨੀ ਅਤੇ ਖੁਸ਼ਬੂ ਨੇ ਇੰਡੀਅਨ ਨੇਵਲ ਅਕੈਡਮੀ (ਆਈ. ਐਨ. ਏ.), ਏਝੀਮਾਲਾ ਕੇਰਲ ਵਿਖੇ ਆਯੋਜਿਤ ਆਲ ਇੰਡੀਆ ਐਨੁਅਲ ਟਰੇਨਿੰਗ ਕੈਂਪ (ਏ. ਆਈ. ਏ. ਟੀ. ਸੀ.) 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਲਜ ਅਤੇ ਰਾਜ ਦਾ ਨਾਮ ਰੌਸ਼ਨ ਕੀਤਾ | ਰੌਸ਼ਨੀ ਅਤੇ ਖੁਸ਼ਬੂ ਨੂੰ ਵਧਾਈ ਦਿੰਦੇ ਹੋਏ, ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਐਨ. ਸੀ. ਸੀ. ਡਾਇਰੈਕਟੋਰੇਟ ਦੁਆਰਾ ਚੁਣੇ ਗਏ ਇਨ੍ਹਾਂ ਡੀ. ਏ. ਵੀ. ਕਾਲਜ ਕੈਡਿਟਾਂ ਨੇ ਦੇਸ਼ ਭਰ ਦੇ ਚੋਣਵੇਂ ਕੈਡਿਟਾਂ ਦੇ ਨਾਲ ਕੀਤੀ ਗਈ ਸਖ਼ਤ ਸਿਖਲਾਈ, ਮੁਕਾਬਲਿਆਂ ਅਤੇ ਮੁਲਾਂਕਣ 'ਚ ਇਕ ਅਮਿੱਟ ਛਾਪ ਛੱਡੀ | ਕੈਂਪ ਦਾ ਉਦੇਸ਼ ਨੌਜਵਾਨਾਂ 'ਚ ਲੀਡਰਸ਼ਿਪ, ਅਨੁਸ਼ਾਸਨ ਅਤੇ ਨੇਵਲ ਹੁਨਰ ਵਿਕਸਤ ਕਰਨਾ ਸੀ ਅਤੇ ਇਨ੍ਹਾਂ ਕੈਡਿਟਾਂ ਨੇ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰੀਆਂ | ਕੈਂਪ ਦੌਰਾਨ ਕੈਡੇਟ ਰੋਸ਼ਨੀ ਨੇ ਕਿਸ਼ਤੀ ਰਿਗਿੰਗ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਉਸਨੇ ਡਿ੍ਲ ਮੁਕਾਬਲੇ 'ਚ ਆਪਣੀ ਟੁਕੜੀ ਦੀ ਅਗਵਾਈ ਵੀ ਪਹਿਲੇ ਇਨਾਮ ਤੱਕ ਕੀਤੀ | ਕਿਸ਼ਤੀ ਖਿੱਚਣ, ਗੋਲੀਬਾਰੀ, ਸੈਮਾਫੋਰ ਅਤੇ ਸੱਭਿਆਚਾਰਕ ਮੁਕਾਬਲੇ ਸਮੇਤ ਕਈ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਗਿਆ, ਜਿਸ ਨਾਲ ਕੈਡਿਟਾਂ ਨੂੰ ਵਿਆਪਕ ਸਿਖਲਾਈ ਅਤੇ ਤਜਰਬਾ ਮਿਲਿਆ | ਕੈਡਿਟ ਖੁਸ਼ਬੂ ਨੇ ਡੀਏਵੀ ਕਾਲਜ, ਅੰਮਿ੍ਤਸਰ ਦੀ ਨੁਮਾਇੰਦਗੀ ਵੀ ਬੜੇ ਉਤਸ਼ਾਹ ਨਾਲ ਕੀਤੀ, ਵੱਖ-ਵੱਖ ਸਿਖਲਾਈ ਅਤੇ ਪ੍ਰਤੀਯੋਗੀ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲਿਆ | ਸਬ ਲੈਫਟੀਨੈਂਟ ਡਾ. ਗੌਰਵ ਸ਼ਰਮਾ, ਏ. ਐਨ. ਓ. ਨੇ ਵੀ ਕੈਡਿਟਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਐਨ. ਸੀ. ਸੀ. ਅਤੇ ਸੰਸਥਾ ਦੀਆਂ ਉੱਚਤਮ ਪਰੰਪਰਾਵਾਂ ਨੂੰ ਬਰਕਰਾਰ ਰੱਖਿਆ ਹੈ | ਡਾ. ਗੌਰਵ ਨੇ ਐਨ. ਸੀ. ਸੀ. ਯੂਨਿਟ ਨੇ ਕਮਾਂਡਰ ਐਨ. ਨਿਸ਼ਾਂਤ, ਕਮਾਂਡਿੰਗ ਅਫਸਰ, 2 ਪੰਜਾਬ ਨੇਵਲ ਯੂਨਿਟ ਐਨ. ਸੀ. ਸੀ. ਦਾ ਵੀ ਧੰਨਵਾਦ ਕੀਤਾ, ਜਿੰਨਾ ਦੇ ਨਿਰੰਤਰ ਮਾਰਗਦਰਸ਼ਨ, ਉਤਸ਼ਾਹ ਅਤੇ ਸਮਰਥਨ ਨਾਲ ਇਹ ਕੈਡਿਟਾਂ ਰਾਸ਼ਟਰੀ ਪੱਧਰ ਦੀ ਸਫਲਤਾ ਤਕ ਪੁੱਜਿਆ |

Ad Position 22
No active advertisement
ਪਿਛਲੀ ਖ਼ਬਰ ਵੇਦ ਕਥਾ ਭਵਨ ਵਿਖੇ ਅਧਿਆਤਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ
Ad Position 24