21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

51 ਧੀਆਂ ਦੇ ਸਮੂਹਿਕ ਵਿਆਹ ਸਮਾਗਮ 'ਚ ਪੁੱਜੇ ਸੋਨੀ ਨੇ ਦਿੱਤਾ ਵਿਆਹੁਤਾ ਜੋੜਿਆਂ ਨੂੰ ਅਸ਼ੀਰਵਾਦ

Ad Position 21
No active advertisement
ਗੁਰਬਖਸ਼ ਨਗਰ ਵਿਖੇ ਹੋਏ ਸਮੂਹਿਕ ਵਿਆਹ ਸਮਾਗਮ 'ਚ ਜੋੜਿਆਂ ਨੂੰ ਅਸ਼ੀਰਵਾਦ ਦੇਣ ਮੌਕੇ ਸਾਬਕਾ ਉਪ ਮੁਖ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 06-01-2026
ਅੰਮਿ੍ਤਸਰ, 5 ਜਨਵਰੀ (ਰੇਸ਼ਮ ਸਿੰਘ)-ਨਿਰਮਲ ਸੇਵਾ ਸੋਸਾਇਟੀ ਵਲੋਂ ਪ੍ਰਧਾਨ ਸਤਪਾਲ ਕਾਲੇ ਸ਼ਾਹ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਬਖਸ਼ ਨਗਰ ਵਿਖੇ 51 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਾਂਝੇ ਵਿਆਹ ਬੜੀ ਸ਼ਰਧਾ, ਸਾਦਗੀ ਅਤੇ ਸੇਵਾ ਭਾਵ ਨਾਲ ਸਫਲਤਾਪੂਰਕ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਸੁਖਮਈ, ਖੁਸ਼ਹਾਲ ਵਿਆਹਸ਼ੁਦਾ ਜੀਵਨ ਦੀ ਕਾਮਨਾ ਕੀਤੀ | ਸ੍ਰੀ ਸੋਨੀ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣਾ ਸਭ ਤੋਂ ਵੱਡੀ ਸਮਾਜਿਕ ਸੇਵਾ ਹੈ, ਜੋ ਮਨੁੱਖਤਾ ਅਤੇ ਸਮਾਜਿਕ ਫਰਜ਼ ਦੀ ਸੱਚੀ ਮਿਸਾਲ ਹੈ | ਸ੍ਰੀ ਸੋਨੀ ਨੇ ਕਿਹਾ ਕਿ ਪ੍ਰਧਾਨ ਗੁਰਬਚਨ ਸਿੰਘ ਭੋਲਾ ਨਿਰਮਲ ਸੇਵਾ ਸੋਸਾਇਟੀ ਅਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਉਪਰਾਲੇ ਨਾਲ ਕੀਤਾ ਗਿਆ ਇਹ ਕਾਰਜ ਸਮਾਜ ਵਿਚ ਭਾਈਚਾਰਕ ਸਾਂਝ, ਏਕਤਾ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਦਾ ਹੈ | ਇਸ ਮੌਕੇ ਕਾਂਗਰਸੀ ਆਗੂ ਸਰਬਜੀਤ ਸਿੰਘ ਲਾਟੀ, ਚਰਨਜੀਤ ਸਿੰਘ ਬਤਰਾ, ਰਵੀ ਕਾਂਤਾਂ, ਸਾਬਕਾ ਕੌਂਸਲਰ ਮਹੇਸ਼ ਖੰਨਾ, ਰਾਮਪਾਲ ਸਿੰਘ, ਅਸ਼ੋਕ ਸ਼ਾਹੀ, ਗੁਰਨਾਮ ਸਿੰਘ ਗਾਮਾ, ਅਵਤਾਰ ਸੰਧੂ ਅਤੇ ਸਮੂਹ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਰਹੀ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਟੈਕਨੀਕਲ ਯੂਨੀਅਨ ਵਲੋਂ ਸਾਲਾਨਾ ਧਾਰਮਿਕ ਕੈਲੰਡਰ ਸਾਲ 2026 ਜਾਰੀ <br/> ਅਗਲੀ ਖ਼ਬਰ ਵੇਦ ਕਥਾ ਭਵਨ ਵਿਖੇ ਅਧਿਆਤਮਿਕ ਸਮਾਗਮ ਕਰਵਾਇਆ <br/>
Ad Position 24