23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੈਂਟਰਲ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਵਿਖੇ ਸ਼ਰਧਾ-ਸਤਿਕਾਰ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/>

Ad Position 21
No active advertisement
ਅਜੀਤ ਡੈਸਕ 25-01-2026
ਪੱਟੀ, 24 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਨਾਮਵਰ ਸਿੱਖਿਆ ਸੰਸਥਾ ਸੈਂਟਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਕੰਮ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਮੈਡਮ ਸੁਭੀ ਭਾਰਦਵਾਜ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਓਹਾਰ ਪੂਰੇ ਚਾਅ ਉਮੰਗ ਅਤੇ ਸ਼ਰਧਾ ਸਹਿਤ ਮਨਾਇਆ ਗਿਆ | ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਪੂਰੇ ਵਿਧੀ ਵਿਧਾਨ ਨਾਲ ਮਾਤਾ ਸਰਸਵਤੀ ਮੰਦਰ ਵਿਚੋਂ ਮੰਤਰ ਉਚਾਰਨ ਨਾਲ ਪੂਜਾ ਅਰਚਣਾ ਕੀਤੀ ਗਈ ਅਤੇ ਹਵਨਕੁੰਡ ਵਿਚ ਅਗਨੀ ਦੇਵਤਾ ਨੂੰ ਸਮਰਪਿਤ ਹਵਨ-ਯੱਗ ਵੀ ਕੀਤਾ ਗਿਆ | ਇਸ ਪੂਜਾ ਅਰਚਣਾ ਅਤੇ ਹਵਨ ਪੂਜਨ ਦੀ ਪ੍ਰਕਿਰਿਆ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਪੱਟੀ ਦੇ ਮੁੱਖ ਪੁਜਾਰੀ ਪੰਡਿਤ ਅਚਾਰੀਆ ਸ੍ਰੀ ਅਮਿਤ ਤਿਵਾਰੀ ਵਲੋਂ ਨਿਭਾਈ ਗਈ | ਅੱਜ ਦੀ ਇਸ ਪੂਜਾ ਅਰਚਣਾ ਵਿਚ ਅਨੰਦ ਸੀ ਵਿਭੂਸ਼ਿਤ ਸ੍ਰੀ ਸ੍ਰੀ 1008 ਮਹਾਮੰਡਲੇਸ਼ਵਰ ਮਾਤਾ ਸ੍ਰੀ ਵਿਸ਼ਵੇਸ਼ਵਰੀ ਭਾਰਤੀ ਜੀ ਮਹਾਰਾਜ ਅਖਾੜਾ ਮਹਾਨਿਰਵਾਣੀ ਅਹਿਮਦਾਬਾਦ ਅਤੇ ਸ੍ਰੀ ਸ੍ਰੀ ਸਵਾਮੀ ਰਿਸ਼ੀ ਭਾਰਤੀ ਵਿਦੇਤਾਅਚਾਰੀਆ (ਸੰਸਕਿ੍ਤ ਗੋਲਡ ਮੈਡਲਿਸਟ) ਆਪਣਾ ਅਸ਼ੀਰਵਾਦ ਸੰਸਥਾ, ਸੰਸਥਾ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੇਣ ਲਈ ਉਚੇਚੇ ਤੌਰ 'ਤੇ ਪਧਾਰੇ | ਇਸ ਮੌਕੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਸਭ ਨੂੰ ਦੱਸਿਆ ਕਿ ਬਸੰਤ ਦੇ ਤਿਉਹਾਰ ਦਾ ਸੰਬੰਧ ਸੁਵੰਨਤਾ ਨਾਲ ਹੈ, ਕਿਉਂਕਿ ਇਸ ਸਮੇਂ ਚਾਰੋਂ ਤਰਫ ਬਨਸਪਤੀ ਆਪਣੇ ਪੂਰੇ ਜੋਬਨ 'ਤੇ ਹੁੰਦੀ ਹੈ ਅਤੇ ਬਹਾਰ ਵੀ ਆਪਣੇ ਪੂਰੇ ਰੌਂਅ ਵਿਚ ਹੋਣ ਕਾਰਨ ਹਰੇਕ ਜਗ੍ਹਾ ਧਰਤੀ ਵੰਨ-ਸੁਵੰਨੇ ਫੁੱਲ ਨਾਲ ਟਹਿਕ ਰਹੀ ਹੁੰਦੀ ਹੈ | ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਨੇ ਵੀ ਦੱਸਿਆ ਕਿ ਇਸ ਤਿਉਹਾਰ ਨੂੰ ਲੈ ਕੇ ਇੱਕ ਅਖਾਣ ਪ੍ਰਚਲਿਤ ਹੈ ਕਿ 'ਆਈ ਬਸੰਤ ਪਾਲਾ ਉਡੰਤ', ਕਿਉਂਕਿ ਇਸ ਤਿਉਹਾਰ ਨਾਲ ਮੌਸਮ ਵਿੱਚ ਤਬਦੀਲੀ ਆਉਂਦੀ ਹੈ ਅਤੇ ਸਰਦੀ ਦੀ ਰੁੱਤ ਖਤਮ ਹੋਣ ਅਤੇ ਨਵੀਂ ਰੁੱਤ ਦੀ ਸ਼ੁਰੂਆਤ ਹੁੰਦੀ ਹੈ | ਇਸ ਲਈ ਇਸ ਤਿਓਹਾਰ ਨੂੰ ਮੌਸਮ ਦੀ ਤਬਦੀਲੀ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ | ਇਸ ਮੌਕੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਕੰਮ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਮੈਡਮ ਸੁਭੀ ਭਾਰਦਵਾਜ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਮੈਡਮ ਕਿ੍ਸ਼ਨਾ ਕੁਮਾਰੀ, ਐਡਮਨਿਸਟ੍ਰੇਟਰ ਨਰਿੰਦਰ ਸਿੰਘ, ਵਾਈਸ ਪਿ੍ੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ, ਮੰਜੂ ਬਾਲਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਜ਼ੋਨਲ ਰਿਟਰਨਿੰਗ ਅਫ਼ਸਰ ਦੀ ਅਗਵਾਈ ਵਿਚ ਹੋਈ ਅਹਿਮ ਇਕੱਤਰਤਾ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਨੇ ਬੜੀ ਧੂਮ ਧਾਮ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/>
Ad Position 24