17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਾਈ ਭਾਰਤ ਤਰਨ ਤਾਰਨ ਵਲੋਂ ਜ਼ਿਲ੍ਹਾ ਪੱਧਰੀ ਪੈਦਲ ਯਾਤਰਾ ਕੱਢੀ <br/>

Ad Position 21
No active advertisement
ਅਜੀਤ ਡੈਸਕ 31-01-2026
ਤਰਨ ਤਾਰਨ, 30 ਜਨਵਰੀ (ਹਰਿੰਦਰ ਸਿੰਘ)-ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਵਿੱਚ ਲੋਕਤੰਤਰੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਮਾਈ ਭਾਰਤ ਤਰਨ ਤਾਰਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦੇ ਸਹਿਯੋਗ ਨਾਲ ਇਕ ਜ਼ਿਲ੍ਹਾ ਪੱਧਰੀ ਪੈਦਲ ਯਾਤਰਾ (ਪਦਯਾਤਰਾ) ਸਫਲਤਾਪੂਰਵਕ ਕਰਵਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਮਾਈ ਭਾਰਤ ਤਰਨ ਤਾਰਨ ਦੀ ਡਿਪਟੀ ਡਾਇਰੈਕਟਰ ਜਸਲੀਨ ਕੌਰ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਸੂਚਿਤ ਅਤੇ ਜ਼ਿੰਮੇਵਾਰ ਵੋਟਿੰਗ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਮਾਸਟਰ ਟ੍ਰੇਨਰ ਅਮਨਦੀਪ ਸਿੰਘ ਦੁਆਰਾ ਰਾਸ਼ਟਰੀ ਵੋਟਰ ਦਿਵਸ 'ਤੇ ਇਕ ਵਿਸ਼ੇਸ਼ ਭਾਸ਼ਣ ਦਿੱਤਾ ਗਿਆ, ਜਿੰਨਾਂ ਨੇ ਵੋਟਿੰਗ ਦੀ ਮਹੱਤਤਾ, ਨੈਤਿਕ ਚੋਣ ਅਭਿਆਸਾਂ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਨੌਜਵਾਨ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ | ਇਸ ਪ੍ਰੋਗਰਾਮ ਵਿਚ ਚੋਣ ਜਾਗਰੂਕਤਾ, ਵੋਟਰ ਸਹੁੰ ਚੁੱਕਣ, ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦਾ ਸਨਮਾਨ ਅਤੇ ਇਕ ਪਦ ਯਾਤਰਾ ਸਮੇਤ ਕਈ ਅਰਥਪੂਰਨ ਗਤੀਵਿਧੀਆਂ ਸ਼ਾਮਿਲ ਸਨ, ਜਿਸ ਵਿਚ ਵਿਦਿਆਰਥੀਆਂ, ਮਾਈ ਭਾਰਤ ਵਲੰਟੀਅਰਾਂ ਅਤੇ ਅਧਿਕਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਹ ਪੈਦਲ ਯਾਤਰਾ ਸੇਵਾ ਦੇਵੀ ਕਾਲਜ ਤੋਂ ਸ਼ੁਰੂ ਹੋ ਕੇ ਐੱਸ.ਡੀ.ਐੱਮ. ਦਫ਼ਤਰ ਤੱਕ ਗਈ, ਜਿੱਥੇ ਸਮੂਹ ਭਾਗੀਦਾਰਾਂ ਦਾ ਤਹਿਸੀਲਦਾਰ ਤਰਨ ਤਾਰਨ ਵਲੋਂ ਸਵਾਗਤ ਕੀਤਾ ਗਿਆ | ਐੱਸ.ਡੀ.ਐੱਮ. ਦਫ਼ਤਰ ਤੋਂ ਯਾਤਰਾ ਵਾਪਸ ਸੇਵਾ ਦੇਵੀ ਕਾਲਜ ਵਿਖੇ ਪਹੁੰਚ ਕੇ ਸਮਾਪਤ ਹੋਈ | ਇਸ ਸਮਾਗਮ ਵਿਚ ਜੁਗਰਾਜ ਸਿੰਘ ਸਪੋਰਟਸ ਕੋਆਰਡੀਨੇਟਰ ਜ਼ਿਲ੍ਹਾ ਸਿੱਖਿਆ ਅਧਿਕਾਰੀ, ਅਨੂ ਸ਼ਰਮਾ ਪਿ੍ੰਸੀਪਲ ਐਸ.ਡੀ. ਕਾਲਜ ਡਿਗਰੀ ਬਲਾਕ, ਡਾ. ਨੀਤੂ ਮੱਕੜ ਪਿ੍ੰਸੀਪਲ ਬੀ.ਐੱਡ ਬਲਾਕ, ਕੁਲਵਿੰਦਰ ਕੌਰ ਪਿ੍ੰਸੀਪਲ ਆਈ.ਟੀ.ਆਈ. ਅਤੇ ਮਨਦੀਪ ਕੌਰ ਮੈਥ ਮਿਸਟ੍ਰੈਸ ਅਲਾਦੀਨਪੁਰ ਸਕੂਲ, ਰਿਪੂ ਦਮਨ, ਮਾਸਟਰ ਟ੍ਰੇਨਰ ਸਮੇਤ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਾਡੀਆਂ ਸਮੇਂ ਦੀਆਂ ਸਰਕਾਰਾਂ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਮੁਢਲੀ ਫ਼ਰਜ਼ਾਂ ਤੋਂ ਮੁਨਕਰ ਹੁੰਦੀਆਂ ਜਾ ਰਹੀਆਂ ਹਨ- ਜ... ਅਗਲੀ ਖ਼ਬਰ ਦੇਸੀ ਪਿਸਤੌਲ ਸਮੇਤ ਕਾਬੂ
Ad Position 24