15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਬਾਜ਼ਾਰਾਂ ਤੇ ਬੱਸ ਸਟੈਂਡ ਵਿਚ ਚਲਾਇਆ ਚੈਕਿੰਗ ਅਭਿਆਨ <br/>

Ad Position 21
No active advertisement
ਅਜੀਤ ਡੈਸਕ 31-01-2026
ਪੱਟੀ 30 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੁਲਿਸ ਥਾਣਾ ਸਿਟੀ ਪੱਟੀ ਦੇ ਐਸ.ਐਚ.ਓ. ਇੰਸ: ਕਵਲਜੀਤ ਰਾਏ ਵੱਲੋਂ ਭਾਰੀ ਪੁਲਿਸ ਫੋਰਸ ਨਾਲ ਸ਼ਹਿਰ ਵਿਖੇ ਪੈਦਲ ਮਾਰਚ ਕਰਦਿਆ ਹੋਇਆ ਸ਼ੱਕੀ ਲੋਕਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਬੱਸ ਅੱਡਾ ਪੱਟੀ ਵਿਖੇ ਵੀ ਲੋਕਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਐਸ.ਐਚ.ਓ. ਕੰਵਲਜੀਤ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੀਆਂ ਹਦਾਇਤਾਂ ਅਤੇ ਜਗਬੀਰ ਸਿੰਘ ਡੀ.ਐਸ.ਪੀ. ਸਬ ਡਵੀਜਨ ਪੱਟੀ ਦੇ ਨਿਰਦੇਸ਼ਾਂ 'ਤੇ ਸ਼ਹਿਰ ਵਿਚ ਪੁਲਿਸ ਨਾਲ ਚੱਲ ਕੇ ਸ਼ੱਕੀ ਵਹੀਕਲਾਂ ਦੇ ਕਾਗਜ ਚੈਕ ਕੀਤੇ ਗਏ ਅਤੇ ਕਈ ਲੋਕਾਂ 'ਤੇ ਸ਼ੱਕ ਪੈਣ 'ਤੇ ਉਨ੍ਹਾਂ ਦੀ ਤਲਾਸ਼ੀ ਕੀਤੀ ਅਤੇ ਉਨ੍ਹਾਂ ਪਾਸੋਂ ਪੁੱਛਗਿੱਛ ਵੀ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਵਹੀਕਲ ਚਾਲਕ ਆਪਣੇ ਵਹੀਕਲਾਂ ਦੇ ਦਸਤਾਵੇਜ ਪੂਰੀ ਤਰ੍ਹਾਂ ਨਾਲ ਰੱਖਣ, ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਸ਼ਹਿਰ ਵਿਚ ਕਿਸੇ ਵੀ ਗ਼ਲਤ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਏ.ਐਸ.ਆਈ. ਕੁਲਬੀਰ ਸਿੰਘ, ਏ.ਐਸ.ਆਈ. ਭਗਵੰਤ ਸਿੰਘ, ਏ.ਐਸ.ਆਈ. ਅਸ਼ੋਕ ਕੁਮਾਰ ਅਤੈ ਹੋਰ ਵੀ ਮੁਲਾਜਮ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਅਫ਼ੀਮ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਸਰਹੱਦ ਨੇੜਿਓਾ ਬਰਾਮਦ ਕੀਤੀ ਗਈ 524 ਗ੍ਰਾਮ ਹੈਰੋਇਨ ਅਗਲੀ ਖ਼ਬਰ ਜਦ ਹਰਿਦੁਆਰ ਅਸਥੀਆਂ ਲਿਜਾਣ ਲਈ ਸ਼ਮਸ਼ਾਨਘਾਟ ਪਹੁੰਚਿਆ ਪਰਿਵਾਰ, ਸ਼ਮਸ਼ਾਨਘਾਟ ਵਾਲਿਆਂ ਨੇ ਪਹਿਲਾਂ ਹੀ ਹੋਰ ਪਰਿਵਾਰ ਨੂੰ...
Ad Position 24