ਝਬਾਲ, 31 ਜਨਵਰੀ (ਸੁਖਦੇਵ ਸਿੰਘ)- ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੇ ਜੋਨ ਬਾਬਾ ਬੁੱਢਾ ਸਾਹਿਬ ਜੀ ਦੀ ਮੀਟਿੰਗ ਕੋਟ ਧਰਮ ਚੰਦ ਕਲਾ ਵਿਖੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਨੂਰਦੀ ਅਤੇ ਫਤਿਹ ਸਿੰਘ ਪਿੱਦੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 5 ਫਰਵਰੀ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਤਿਆਰੀਆਂ ਸਬੰਧੀ ਵਿਚਾਰਾਂ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਵਲੋਂ ਘਰਾਂ ਵਿੱਚ ਜ਼ਬਰਦਸਤੀ ਲਗਾਏ ਜਾ ਰਹੇ ਪ੍ਰੀਪੇਡ ਸਮਾਰਟ ਮੀਟਰਾਂ ਦੀ ਸਖ਼ਤ ਨਿੰਦਾ ਕਰਦਿਆ ਇਸ ਨੂੰ ਗਰੀਬ ਜਨਤਾ ਦੀ ਜੇਬ ਉੱਤੇ ਡਾਕਾ ਦੱਸਿਆ | ਉਨ੍ਹਾਂ ਨੇ ਇਸ ਨੂੰ ਬਿਜਲੀ ਦਾ ਨਿੱਜੀਕਰਨ ਕਰਨ ਦੀ ਇੱਕ ਸਾਜਿਸ਼ ਦੱਸਦਿਆਂ ਕਿਹਾ ਕਿ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵਲੋਂ ਪਿੰਡ-ਪਿੰਡ ਜਾ ਕੇ 5 ਫਰਵਰੀ ਦੇ ਧਰਨੇ ਸਬੰਧੀ ਲਾਮਬੰਦ ਕੀਤਾ ਜਾ ਰਿਹਾ ਹੈ | ਮੀਟਿੰਗ ਵਿਚ ਜੋਨ ਪ੍ਰਧਾਨ ਕੁਲਵਿੰਦਰ ਸਿੰਘ ਕੈਰੋਂਵਾਲ, ਬਲਜੀਤ ਸਿੰਘ ਝਬਾਲ, ਗੁਰਸੇਵਕ ਸਿੰਘ ਝਬਾਲ, ਵੀਰ ਸਿੰਘ, ਰਾਮ ਸਿੰਘ ਕੋਟ, ਗੁਰਬੀਰ ਸਿੰਘ ਮੀਰਪੁਰ, ਬਾਜ਼ ਸਿੰਘ ਬੁਰਜ, ਜਰਨੈਲ ਸਿੰਘ ਕੋਟ, ਪ੍ਰਮਜੀਤ ਸਿੰਘ ਭੋਜੀਆ, ਬਲਵਿੰਦਰ ਸਿੰਘ ਲਾਲੂ ਘੁੰਮਣ, ਕੁਲਦੀਪ ਸਿੰਘ ਮੱਤੇਵਾਲ, ਜਸਬੀਰ ਸਿੰਘ ਕੋਟ, ਰਵੇਲ ਸਿੰਘ ਠੱਟਾ, ਨਿਸ਼ਾਨ ਸਿੰਘ ਨੂਰਦੀ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਬੁੱਢਾ ਸਾਹਿਬ ਦੀ ਮੀਟਿੰਗ <br/>
ਅਜੀਤ ਡੈਸਕ
01-02-2026