27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਹੀਨਾ ਪਹਿਲਾਂ ਬਣਾ ਕੇ ਤਿਆਰ ਕੀਤੀ ਗਈ ਸੜਕ ਥਾਂ-ਥਾਂ ਤੋਂ ਦੁਬਾਰਾ ਟੁੱਟਣੀ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 01-02-2026

ਚੋਹਲਾ ਸਾਹਿਬ, 31 ਜਨਵਰੀ (ਬਲਵਿੰਦਰ ਸਿੰਘ)-ਦੋ ਪਿੰਡਾਂ ਕਸਬਾ ਚੋਹਲਾ ਸਾਹਿਬ ਅਤੇ ਗੰਡੀਵਿੰਡ ਨੂੰ ਆਪਸ ਵਿਚ ਜੋੜਨ ਵਾਲੀ ਲਿੰਕ ਸੜਕ ਜੋ ਇਹਨਾਂ ਦੋਵਾਂ ਪਿੰਡਾਂ ਨੂੰ ਨੈਸ਼ਨਲ ਹਾਈਵੇ 54 ਨਾਲ ਵੀ ਜੋੜਦੀ ਹੈ | ਲਗਭਗ ਨੌ ਸਾਲਾਂ ਲੰਮੀ ਉਡੀਕ ਤੋਂ ਬਾਅਦ ਮਹਿਜ ਇਕ ਮਹੀਨਾ ਪਹਿਲਾਂ ਹੀ ਬਣੀ ਇਹ ਸੜਕ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਹੋ ਜਾਣ ਕਰਕੇ ਸਥਾਨਕ ਲੋਕਾਂ ਵਿਚ ਠੇਕੇਦਾਰ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਸਬਾ ਚੋਲਾ ਸਾਹਿਬ ਦੇ ਵਸਨੀਕ ਸਾਬਕਾ ਇੰਸਪੈਕਟਰ ਅਜਮੇਰ ਸਿੰਘ, ਕਾਰਜ ਸਿੰਘ, ਬਲਵਿੰਦਰ ਸਿੰਘ ਮੈਂਬਰ ਅਤੇ ਹੋਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸੜਕ ਜੋ ਇਤਿਹਾਸਿਕ ਕਸਬਾ ਚੋਲਾ ਸਾਹਿਬ ਨੂੰ ਨੈਸ਼ਨਲ ਹਾਈਵੇ 54 ਨਾਲ ਜੋੜਦੀ ਹੈ ਅਤੇ ਪਿੰਡ ਗੰਡੀਵਿੰਡ ਨੂੰ ਵੀ ਕਸਬਾ ਚੋਹਲਾ ਸਾਹਿਬ ਨਾਲ ਜੋੜਨ ਦੇ ਨਾਲ-ਨਾਲ ਨੈਸ਼ਨਲ ਹਾਈਵੇ 54 ਨਾਲ ਜੋੜਦੀ ਹੈ | ਕਸਬਾ ਚੋਹਲਾਸਾਹਿਬ ਜੋ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦਾ ਹੈ ਅਤੇ ਨਜ਼ਦੀਕੀ ਪਿੰਡ ਗੰਡੀਵਿੰਡ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਣ ਕਰਕੇ ਇਹ ਸੜਕ ਲੰਮਾ ਸਮਾਂ ਸਿਆਸਤ ਦੀ ਭੇਂਟ ਚੜਦੀ ਹੋਈ ਵਿਵਾਦਾਂ ਦੇ ਘੇਰੇ ਵਿਚ ਵਿਵਾਦਾਂ ਦੇ ਘੇਰੇ ਵਿਚ ਰਹੀ ਅਤੇ ਨਾ ਤਾਂ ਇਸ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਿਸੇ ਨੁਮਾਇੰਦੇ ਵਲੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਾ ਹੀ ਵਿਧਾਨ ਸਭਾ ਹਲਕਾ ਪੱਟੀ ਤੋਂ ਕਿਸੇ ਨੁਮਾਇੰਦੇ ਵਲੋਂ ਇਸ ਸੜਕ ਦੀ ਮੁਰੰਮਤ ਕਰਵਾਉਣੀ ਜਰੂਰੀ ਸਮਝੀ ਗਈ ਅਤੇ ਹੁਣ 2017 ਤੋਂ ਬਾਅਦ ਵਿਧਾਨ ਸਭਾ ਹਲਕਾ ਪੱਟੀ ਤੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਯਤਨਾਂ ਸਦਕਾ ਮੰਡੀ ਬੋਰਡ ਸੜਕ ਨਿਰਮਾਣ ਦੁਆਰਾ ਇਸ ਸੜਕ ਨੂੰ ਬਣਾਇਆ ਗਿਆ ਸੀ, ਜਿਸਦੀ ਇਲਾਕੇ ਦੇ ਲੋਕਾਂ ਵਲੋਂ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਸੀ | ਪਰ ਸਿਤਮ ਜਰੀਫੀ ਇਹ ਹੈ ਕਿ ਇਸ ਸੜਕ ਨੂੰ ਬਣੇ ਹੋਏ ਅਜੇ ਮਹਿਜ ਇਕ ਮਹੀਨਾ ਹੀ ਹੋਇਆ ਹੈ ਕਿ ਇਹ ਸੜਕ ਵਿਚ ਥਾਂ-ਥਾਂ ਟੋਏ ਪੈਣੇ ਦੁਬਾਰਾ ਸ਼ੁਰੂ ਹੋ ਗਏ ਹਨ, ਜਿਸ ਕਾਰਨ ਹੁਣ ਦੁਬਾਰਾ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਬਣਾਉਣ ਮੌਕੇ ਵਿਚ ਇੰਨਾ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਕਿ ਇਹ ਸੜਕ ਬਣਨ ਤੋਂ ਕੇਵਲ 15 ਦਿਨਾਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਅਤੇ ਅੱਜ ਲਗਪਗ ਇਕ ਮਹੀਨਾ ਬੀਤਣ ਤੋਂ ਬਾਅਦ ਇਹ ਸੜਕ ਚੋਹਲਾ ਸਾਹਿਬ ਤੋਂ ਗੰਡੀਵਿੰਡ ਤੱਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ | ਪਿੰਡਾਂ ਦੇ ਲੋਕਾਂ ਨੇ ਇਸ ਸੜਕ ਨੂੰ ਤਿਆਰ ਕਰਨ ਵਾਲੇ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲਗਾਉਂਦੇ ਹੋਏ ਇਲਾਕੇ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅਪੀਲ ਕੀਤੀ ਕਿ ਇਹ ਸੜਕ ਵਿਚ ਵਰਤੇ ਗਏ ਮਟੀਰੀਅਲ ਦੀ ਜਾਂਚ ਕਰਵਾਈ ਜਾਵੇ ਅਤੇ ਅਤੇ ਇਸ ਟੁੱਟੀ ਸੜਕ ਨੂੰ ਦੁਬਾਰਾ ਵਧੀਆ ਮਟੀਰੀਅਲ ਲਾ ਕੇ ਤਿਆਰ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਲੜਕੀਆਂ ਨਾਲ ਕੁੱਟਮਾਰ ਕਰਨ ਤੇ ਛੇੜਛਾੜ ਕਰਨ 'ਤੇ ਮਾਮਲਾ ਦਰਜ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਬੁੱਢਾ ਸਾਹਿਬ ਦੀ ਮੀਟਿੰਗ <br/>
Ad Position 24