27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਲੜਕੀਆਂ ਨਾਲ ਕੁੱਟਮਾਰ ਕਰਨ ਤੇ ਛੇੜਛਾੜ ਕਰਨ 'ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 01-02-2026
ਤਰਨ ਤਾਰਨ, 31 ਜਨਵਰੀ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਦੋ ਭੈਣਾਂ ਨਾਲ ਕੁੱਟਮਾਰ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਰਾਏ ਅਮਾਨਤ ਖਾਂ ਵਿਖੇ ਮਨਦੀਪ ਕੌਰ ਪੁੱਤਰੀ ਜਗੀਰ ਸਿੰਘ ਵਾਸੀ ਹਵੇਲੀਆ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਭੈਣ ਕੋਮਲਜੀਤ ਕੌਰ ਨਾਲ ਪਸ਼ੂਆਂ ਵਾਸਤੇ ਪੱਠੇ ਲੈ ਕੇ ਆ ਰਹੀਆਂ ਸਨ ਤਾਂ ਜਦੋਂ ਉਹ ਪਿੰਡ ਵਾਲੇ ਚੌਂਕ ਵਿਚ ਪੁੱਜੀਆਂ ਤਾਂ ਰਸਤੇ ਵਿਚ ਖ਼ੜੇ ਬਲਜਿੰਦਰ ਕੌਰ ਪਤਨੀ ਦਵਿੰਦਰ ਸਿੰਘ, ਪੂਜਾ ਪਤਨੀ ਪੂਰਨ ਸਿੰਘ, ਦਵਿੰਦਰ ਸਿੰਘ ਪੁੱਤਰ ਅਮਰ ਸਿੰਘ, ਪੂਰਨ ਸਿੰਘ ਪੁੱਤਰ ਅਮਰ ਸਿੰਘ, ਪ੍ਰਗਟ ਸਿੰਘ ਪੁੱਤਰ ਅਮਰ ਸਿੰਘ, ਰਾਣੀ ਪੁੱਤਰੀ ਅਮਰ ਸਿੰਘ, ਪਿੰਦਰ ਸਿੰਘ ਵਾਸੀਆਨ ਹਵੇਲੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਅਤੇ ਉਕਤ ਵਿਅਕਤੀਆਂ ਵਲੋਂ ਉਨ੍ਹਾਂ ਨਾਲ ਛੇੜਛਾੜ ਕੀਤੀ | ਜਾਂਚ ਅਧਿਕਾਰੀ ਏ.ਐੱਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਸਹਿਤਾ ਕੇਂਦਰ ਵਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ-ਸੋਹਲ <br/> ਅਗਲੀ ਖ਼ਬਰ ਮਹੀਨਾ ਪਹਿਲਾਂ ਬਣਾ ਕੇ ਤਿਆਰ ਕੀਤੀ ਗਈ ਸੜਕ ਥਾਂ-ਥਾਂ ਤੋਂ ਦੁਬਾਰਾ ਟੁੱਟਣੀ ਸ਼ੁਰੂ <br/>
Ad Position 24