ਝਬਾਲ, 31 ਜਨਵਰੀ (ਸਰਬਜੀਤ ਸਿੰਘ)- ਪਿ੍ੰਸਪਾਲ ਸਿੰਘ ਸੰਧੂ ਦੇ ਪਿਤਾ ਅਤੇ ਦਇਆ ਸਿੰਘ ਸੰਧੂ ਠੱਠਗੜ ਦੇ ਭਰਾ ਸਾਬਕਾ ਸਰਪੰਚ ਪਰਭਜੀਤ ਸਿੰਘ ਸੰਧੂ ਜਿਹਨਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੰਤ ਨਿਵਾਸ ਬੀੜ ਸਾਹਿਬ ਵਿਖੇ ਹੋਈ | ਇਸ ਸਮੇਂ ਪ੍ਰਭਜੀਤ ਸਿੰਘ ਠੱਠਗੜ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲੀਆ ਸਖਸ਼ੀਅਤਾਂ ਵਿਚ ਮੁੱਖ ਤੌਰ ਤੇ ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਸੁਖਵਿੰਦਰ ਕੌਰ ਰੰਧਾਵਾ, ਬਾਬਾ ਸੰਤੋਖ ਸਿੰਘ ਬੀੜ ਸਾਹਿਬ, ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਰਣਜੀਤ ਸਿੰਘ ਕਾਹਲੋ ਪ੍ਰਧਾਨ ਲੋਕ ਸੰਘਰਸ਼ ਮੋਰਚਾ ਪੰਜਾਬ, ਖਾਲੜਾ ਕਮੇਟੀ ਦੇ ਬਲਵਿੰਦਰ ਸਿੰਘ ਝਬਾਲ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਿੰਦਰਪਾਲ ਸਿੰਘ ਪਲਾਸੌਰ, ਭਾਜਪਾ ਆਗੂ ਰਣਜੀਤ ਸਿੰਘ ਰਾਣਾ ਗੰਡੀਵਿੰਡ, ਬਾਬਾ ਭੋਲਾ ਸਿੰਘ ਬੀੜ ਸਾਹਿਬ, ਸਾਬਕਾ ਸਰਪੰਚ ਗੁਰਪਾਲ ਸਿੰਘ ਜੱਗਤਪੁਰਾ, ਚੇਅਰਮੈਨ ਰਮਨ ਕੁਮਾਰ, ਚੇਅਰਮੈਨ ਹਰਵੰਤ ਸਿੰਘ ਝਬਾਲ, ਦਲਜੀਤ ਸਿੰਘ ਐਮਾ, ਸਰਪੰਚ ਮਨਜਿੰਦਰ ਸਿੰਘ ਐਮਾ ਕਲਾਂ, ਚਰਨਜੀਤ ਸਿੰਘ ਮਿੱਠੂ ਠੱਠਗੜ੍ਹ, ਸੁਰਿੰਦਰ ਸਿੰਘ ਬਾਦਸ਼ਾਹ ਠੱਠਗੜ੍ਹ, ਕਾਮਰੇਡ ਦਵਿੰਦਰ ਸੋਹਲ,ਦਿਲਬਾਗ ਸਿੰਘ ਠੱਠਗੜ, ਸੋਨੂੰ ਸਰਪੰਚ ਠੱਠਗੜ, ਜਸਨ ਪਲਾਸੌਰ, ਐਡਵੋਕੇਟ ਅਰਮਾਨ ਸਿੰਘ ਝਬਾਲ, ਮਾਸਟਰ ਭੋਲਾ ਸਿੰਘ ਠੱਠਾ, ਜਥੇਦਾਰ ਵਰਿੰਦਰ ਸਿੰਘ ਠੱਠਾ, ਮਨਜਿੰਦਰ ਸਿੰਘ ਜਗਤਪੁਰਾ, ਸਾਬਕਾ ਸਰਪੰਚ ਕੰਵਲ ਠੱਠਾ, ਸਾਬਕਾ ਸਰਪੰਚ ਪ੍ਰਗਟ ਸਿੰਘ, ਹਰਜੋਤ ਸਿੰਘ ਛਾਪਾ, ਅੰਮਿ੍ਤਪਾਲ ਸਿੰਘ ਭੁੱਚਰ ਚੇਅਰਮੈਨ ਗੁਰਬੀਰ ਸਿੰਘ ਝਬਾਲ, ਪੀ.ਏ ਸੰਨੀ ਸੇਰੋੋਂ, ਨੌਨਿਹਾਲ ਸਿੰਘ ਕਸੇਲ, ਪਟਵਾਰੀ ਬਲਜੀਤ ਸਿੰਘ, ਨਰੇਸ਼ ਕੁਮਾਰ ਡੀਲਰ, ਮੈਨੇਜਰ ਨਵਤੇਜ ਸਿੰਘ ਠੱਠਾ ਹਾਜ਼ਰ ਸਨ |