28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕਲਾ ਸੁਮਨ ਵਲੋਂ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ ਕਰਵਾਇਆ ਸਮਾਗਮ

Ad Position 21
No active advertisement
ਅਜੀਤ ਡੈਸਕ 02-02-2026
ਤਰਨ ਤਾਰਨ, 1 ਫਰਵਰੀ (ਇਕਬਾਲ ਸਿੰਘ ਸੋਢੀ)-ਵਿੱਦਿਅਕ ਐਨ.ਜੀ.ਓ. 'ਕਲਾ ਸੁਮਨ' ਵਲੋਂ ਰਾਸ਼ਟ੍ਰੀਯ ਗੀਤ 'ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ ਸਰਕਾਰੀ ਐਮੀਨੈਂਸ ਸੀਨੀ. ਸੈਕੰ. ਸਕੂਲ ਵਿਖੇ ਫਾਈਨਲ ਜ਼ਿਲ੍ਹਾ ਪੱਧਰੀੇ ਸਾਂਸਕਿ੍ਤਿਕ, ਵਿੱਦਿਅਕ, ਗੀਤ-ਸੰਗੀਤ ਅਤੇ ਰਾਸ਼ਟ੍ਰੀਯ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਜ਼ਿਲ੍ਹੇ ਦੇ ਕਈ ਸਕੂਲਾਂ ਨੇ ਭਾਗ ਲਿਆ | ਇਸ 'ਚ ਸਰਕਾਰੀ ਐਮੀਨੈਂਸ ਸੀਨੀ. ਸੈਕੰ. ਸਕੂਲ ਤਰਨ ਤਾਰਨ ਨੇ ਗੁਲਾਮ ਭਾਰਤ ਨੂੰ ਆਜ਼ਾਦੀ ਦੀ ਪ੍ਰੇਰਨਾ ਦੇਣ ਵਾਲੇ ਅਤੇ ਸਵ. ਬੰਕਿਮ ਚੰਦਰ ਚੈਟਰਜੀ ਵਲੋਂ ਰਚਿਤ ਰਾਸ਼ਟ੍ਰੀਯ ਗੀਤ 'ਵੰਦੇ ਮਾਤਰਮ' 'ਤੇ ਅਧਾਰਿਤ ਕੋਰੀਓਗਰਾਫੀ ਪੇਸ਼ ਕਰਕੇ ਓਵਰਆਲ ਸ਼ੀਲਡ ਜਿੱਤੀ | ਇਸ ਤੋਂ ਪਹਿਲਾਂ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਦੱਸਿਆ ਕਿ ਵੀਰ ਰੱਸ 'ਚ ਡੁੱਬੇ ਇਸ ਗੀਤ ਦੀ ਇੰਨੀ ਜਿਆਦਾ ਕਸ਼ਿਸ਼ ਹੈ ਕਿ ਬਿ੍ਟਿਸ਼ ਹਕੂਮਤ ਦੀ ਨੀਂਹ ਹਿਲ ਗਈ ਸੀ | ਇਸ ਮੌਕੇ ਮੁੱਖ ਮਹਿਮਾਨ ਅਤੇ ਐਮੀਨੈਂਸ ਦੇ ਵਾਈਸ ਪਿ੍ੰਸੀਪਲ ਬਿਕਰਮਜੀਤ ਸਿੰਘ ਅਤੇ ਇਸੇ ਸਕੂਲ ਤੋਂ ਸੇਵਾ ਮੁਕਤ ਅਧਿਆਪਕ ਚੰਦੇਲ ਨੇ ਜ਼ਿਲ੍ਹੇ ਦੇ ਇਨ੍ਹਾਂ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ | ਇਹ ਮੁਕਾਬਲਾ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਖੇਮਕਰਨ ਨੂੰ ਵਿਕਾਸ ਪੱਖੋਂ ਸੂਬੇ 'ਚੋਂ ਮੋਹਰੀ ਬਣਾਇਆ ਜਾਵੇਗਾ -ਵਿਧਾਇਕ ਧੁੰਨ ਅਗਲੀ ਖ਼ਬਰ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ਦੌਰਾਨ ਪਤਨੀ ਦੀ ਮੌਤ, ਪਤੀ ਗੰਭੀਰ ਰੂਪ ਵਿਚ ਜ਼ਖ਼ਮੀ
Ad Position 24