ਤਰਨ ਤਾਰਨ, 3 ਜਨਵਰੀ (ਇਕਬਾਲ ਸਿੰਘ ਸੋਢੀ)-ਬਲਜੀਤ ਫੋਟੋ ਸਟੂਡੀਓ ਦੇ ਮਾਲਕ ਬਲਜੀਤ ਸਿੰਘ (60), ਜਿੰਨਾਂ ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ ਸੀ, ਉਹ ਆਪਣੇ ਪਿੱਛੇ ਇਕ ਬੇਟੀ, ਇਕ ਬੇਟਾ ਨਵਦੀਪ ਸਿੰਘ ਜੋ ਕਿ ਫੋਟੋਗ੍ਰਾਫੀ ਪੇਸ਼ੀ ਨਾਲ ਉਹਨਾਂ ਦਾ ਸਾਥ ਦੇ ਰਿਹਾ ਸੀ, ਉਨ੍ਹਾਂ ਨੂੰ ਪਿੱਛੇ ਛੱਡ ਗਏ ਹਨ | ਉਨ੍ਹਾਂ ਦੇ ਹੋਏ ਇਸ ਬੇਵਕਤੀ ਦਿਹਾਂਤ 'ਤੇ ਤਰਨ ਤਾਰਨ ਸ਼ਹਿਰ ਅਤੇ ਇਲਾਕੇ ਭਰ ਦੇ ਵੱਖ-ਵੱਖ ਆਗੂਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਕੌਂਸਲਰ ਸਰਬ ਵਰਿੰਦਰ ਸਿੰਘ ਭਰੋਵਾਲ, ਸਾਬਕਾ ਚੇਅਰਮੈਨ ਸੁਬੇਗ ਸਿੰਘ ਧੁੰਨ, ਇਕਬਾਲ ਸਿੰਘ ਸੰਧੂ, ਜਤਿੰਦਰਜੀਤ ਸਿੰਘ ਕੈਰੋਂ, ਜਗਜੀਤ ਸਿੰਘ ਢਿੱਲੋਂ, ਸਪੋਰਟਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਢੋਟੀਆਂ, ਸਾਹਿਬ ਸਿੰਘ ਮਲੀਆ, ਮਾ. ਸਵਿੰਦਰ ਸਿੰਘ ਝਾਮਕਾ, ਰਵੀਸ਼ੇਰ ਸਿੰਘ ਮਲੀਆ, ਨਰਿੰਦਰ ਸਿੰਘ ਨਿੰਦੀ, ਧਰਮਜੀਤ ਸਿੰਘ ਕਾਕਾ, ਪਿ੍ਤਪਾਲ ਸਿੰਘ ਲਾਟੀ, ਸੁਖਵੰਤ ਸਿੰਘ ਬਿੱਟੂ, ਅਮਨਜੀਤ ਸਿੰਘ ਬੇਦੀ, ਬਲਜੀਤ ਸਿੰਘ ਬਿੱਟੂ, ਅਮਰਿੰਦਰ ਸਿੰਘ ਹੀਰਾ, ਥਾਣੇਦਾਰ ਹਰਭਜਨ ਸਿੰਘ ਕੈਰੋਂ, ਜਸਪਾਲ ਸਿੰਘ ਰੰਧਾਵਾ, ਸਰਬਜੀਤ ਸਿੰਘ ਰੰਧਾਵਾ, ਮੈਨੇਜਰ ਕੇਵਲ ਸਿੰਘ, ਜਰਮਨਜੀਤ ਸਿੰਘ, ਰਾਜੂ ਟਾਇਰਾਂ ਵਾਲਾ, ਤੇ ਹੋਰ ਇਲਾਕੇ ਭਰ ਦੇ ਆਗੂਆਂ ਤੇ ਸ਼ਹਿਰ ਦੇ ਮੁਹਤਬਰਾ ਵਲੋਂ ਬਲਜੀਤ ਸਿੰਘ ਦੀ ਬੇਵਕਤੀ ਅਤੇ ਅਚਾਨਕ ਮੌਤ ਹੋ ਜਾਣ 'ਤੇ ਉਨ੍ਹਾਂ ਦੇ ਸਪੁੱਤਰ ਨਵਦੀਪ ਸਿੰਘ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਬਲਜੀਤ ਸਿੰਘ ਨਮਿਤ ਅੰਤਿਮ ਅਰਦਾਸ ਅੱਜ 4 ਜਨਵਰੀ ਨੂੰ ਗੁਰਦੁਆਰਾ ਲਕੀਰ ਸਾਹਿਬ ਤਰਨ ਤਾਰਨ ਵਿਖੇ ਹੋਵੇਗੀ