ਖਡੂਰ ਸਾਹਿਬ, 3 ਫਰਵਰੀ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਚਾਰ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਨੰਬਰਦਾਰਾਂ ਨੂੰ ਦਿੱਤੀ ਮਾਣ ਭੱਤੇ ਵਿਚ ਵਾਧੇ ਅਤੇ ਜ਼ੱਦੀ ਪੁਸ਼ਤੀ ਦੀ ਗਰੰਟੀ ਅਜੇ ਤੱਕ ਭਗਵੰਤ ਮਾਨ ਸਰਕਾਰ ਵਲੋਂ ਪੂਰੀ ਨਾ ਹੋਣ ਕਰਕੇ ਨੰਬਰਦਾਰਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਭਾਰੀ ਰੋਸ ਹੈ ਅਤੇ ਇਸ ਰੋਸ ਤੋਂ ਬਚਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਨੰਬਰਦਾਰਾਂ ਨੂੰ ਦਿੱਤੀ ਮਾਣ ਭੱਤੇ ਵਿਚ ਵਾਧੇ ਦੀ ਗਰੰਟੀ ਪੂਰੀ ਕਰਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਨੰਬਰਦਾਰ ਯੂਨੀਅਨ ਦੀ ਇਕ ਖਡੂਰ ਸਾਹਿਬ ਵਿਖੇ ਹੋਈ ਅਹਿਮ ਮੀਟਿੰਗ ਵਿਚ ਤਹਿਸੀਲ ਪ੍ਰਧਾਨ ਗੁਰਮੁਖ ਸਿੰਘ ਤੱਖਤੂਚੱਕ ਨੇ ਕੀਤਾ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਨੰਬਰਦਾਰਾਂ ਨੇ ਇਕ ਸੁਰ ਵਿਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 2027 ਵਿਚ ਇਸ ਦਾ ਅਸਰ ਆਮ ਆਦਮੀ ਪਾਰਟੀ ਨੂੰ ਆਪਣੇ ਆਪ ਦਿਖਾਈ ਦੇਵੇਗਾ | ਇਸ ਮੌਕੇ ਜਥੇਦਾਰ ਨਰਿੰਦਰ ਸਿੰਘ ਗੁੱਜਰਪੁਰਾ ਸਬ ਤਹਿਸੀਲ ਪ੍ਰਧਾਨ ਸ੍ਰੀ ਗੋਇੰਦਵਾਲ ਸਾਹਿਬ, ਮਨਪ੍ਰੀਤ ਸਿੰਘ ਭਲਾਈਪੁਰ ਐਗਜੈਕਟਿਵ ਮੈਂਬਰ ਪੰਜਾਬ, ਰਣਧੀਰ ਸਿੰਘ ਮੱਲਾ, ਰਸ਼ਪਾਲ ਸਿੰਘ ਜਵੰਦਪੁਰ, ਬੂਟਾ ਸਿੰਘ ਸਰਲੀ, ਜਸਵੰਤ ਸਿੰਘ ਖੋਜਕੀਪੁਰ, ਲਖਵਿੰਦਰ ਸਿੰਘ ਏਕਲਗੱਡਾ, ਦਲਜੀਤ ਸਿੰਘ ਖਡੂਰ ਸਾਹਿਬ, ਲਖਵਿੰਦਰ ਸਿੰਘ ਕੋਟ ਮੁਹੰਮਦ ਖਾਂ, ਮੋਹਤਮ ਸਿੰਘ ਚੱਕ ਕਰੇਖਾਂ, ਹਰਦੀਪ ਸਿੰਘ ਨੱਥੋਕੇ, ਮੇਜ਼ਰ ਸਿੰਘ ਜਲਾਲਾਬਾਦ, ਕੈਪਟਨ ਜਸਪਾਲ ਸਿੰਘ ਤੱਖਤੂਚੱਕ, ਕੁਲਵੰਤ ਸਿੰਘ ਕੋਟਲੀ, ਡਾ. ਸੁਭਾਸ਼ ਢੋਟਾ, ਕਰਤਾਰ ਸਿੰਘ, ਦਇਆ ਸਿੰਘ ਦੀਨੇਵਾਲ ਆਦਿ ਹਾਜ਼ਰ ਸਨ |