ਭਿੱਖੀਵਿੰਡ, 4 ਫਰਵਰੀ (ਬੌਬੀ)- ਹਲਕਾ ਖੇਮਕਰਨ ਦੇ ਅਧੀਨ ਆਉਂਦੇ ਕਸਬਾ ਭਿੱਖੀਵਿੰਡ ਵਿਚ 26 ਜਨਵਰੀ ਤੋਂ ਪਹਿਲਾਂ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਹੋਣ ਵਾਲੇ ਮੇਲੇ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਕਰਮਚਾਰੀਆਂ ਵਲੋਂ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਦੀ ਕਮੇਟੀ ਵਲੋਂ ਕੀਤੀਆਂ ਸ਼ਿਕਾਇਤਾਂ ਅਤੇ ਭੇਜੇ ਪੱਤਰਾਂ ਨੂੰ ਲੈ ਕੇ ਮੇਲੇ ਨੂੰ ਵੇਖਦਿਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਵਾ ਕੇ ਪਿੱਛੇ ਫੁੱਟਪਾਥ 'ਤੇ ਕਰਵਾਏ ਗਏ ਸਨ, ਜਿਸ ਨਾਲ ਸੜਕਾਂ ਕਾਫੀ ਹੱਦ ਤੱਕ ਖੁੱਲੀਆਂ ਰਹੀਆਂ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਈ ਪਰ ਮੇਲਾ ਗੁਜਰਦਿਆਂ ਹੀ ਲੋਕਾਂ ਵਲੋਂ ਆਪਣੇ ਅੱਡੇ ਦੁਬਾਰਾ ਪਹਿਲਾਂ ਵਾਲੀ ਜਗ੍ਹਾ 'ਤੇ ਹੀ ਲੈ ਆਂਦੇ ਗਏ, ਜਿਸ ਨਾਲ ਰਾਹਗੀਰਾਂ ਨੂੰ ਅਤੇ ਖਾਸਕਰ ਗੱਡੀਆਂ ਤੇ ਆਉਣ ਵਾਲੇ ਲੋਕਾਂ ਨੂੰ ਵੱਡੇ ਜਾਮ ਵਿਚ ਫਿਰ ਫਸਣਾ ਪੈ ਰਿਹਾ ਹੈ | ਇਸ ਸਬੰਧੀ ਲੋਕ ਇਹ ਕਹਿੰਦੇ ਨਜ਼ਰ ਆਏ ਕਿ ਇਹ ਤਾਂ ਉਹ ਗੱਲ ਬਣੀ ਕਿ ਪੰਚਾਂ ਦਾ ਕਿ ਸਿਰਮੱਤੇ ਪਰਨਾਲਾ ਉੱਥੇ ਦਾ ਉੱਥੇ ਪ੍ਰਸ਼ਾਸਨ ਨੂੰ ਵੇਖ ਕੇ ਲੋਕਾਂ ਨੇ ਆਪਣੇ ਅੱਡੇ ਚੁੱਕ ਕੇ ਪਿੱਛੇ ਕਰ ਲਏ ਪਰ ਜਦੋਂ ਵੇਖਿਆ ਕਿ ਪ੍ਰਸ਼ਾਸਨ ਹੁਣ ਢਿੱਲਾ ਹੋ ਗਿਆ ਹੈ ਅੱਡੇ ਫਿਰ ਉਨ੍ਹਾਂ ਸੜਕ ਦੇ ਉੱਤੇ ਲਗਾ ਰਹੇ, ਜਿਸ ਨਾਲ ਟਰੈਫਿਕ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟਰੈਫਿਕ ਵਿਚ ਫਸਣ ਕਾਰਨ ਲੋਕ ਭਿੱਖੀਵਿੰਡ ਅੰਦਰੋਂ ਖਰੀਦਦਾਰੀ ਕਰਨਾ ਵੀ ਮੁਨਾਸਿਬ ਨਹੀਂ ਸਮਝਦੇ ਉਹ ਚਾਹੁੰਦੇ ਹਨ ਕਿ ਅਸੀਂ ਇਸ ਭੀੜ ਭੱਕੇ ਵਿਚ ਨਾ ਵੜ ਕੇ ਬਾਹਰੋਂ ਕਿਤੋਂ ਖਰੀਦਦਾਰੀ ਕਰ ਲਈਏ, ਜਿਸ ਨਾਲ ਭਿੱਖੀਵਿੰਡ ਦੇ ਦੁਕਾਨਦਾਰਾਂ ਨੂੰ ਵੀ ਕਾਫੀ ਅਸਰ ਪੈਂਦਾ ਹੈ ਵੀ ਕਿਵੇਂ ਦੇ ਸਮੂਹ ਦੁਕਾਨਦਾਰਾਂ ਵਲੋਂ ਇਹ ਅਪੀਲ ਹੈ ਕਿ ਪ੍ਰਸ਼ਾਸਨ ਵਲੋਂ ਸਖ਼ਤੀ ਵਿਖਾਉਂਦਿਆਂ ਜਿਸ ਤਰ੍ਹਾਂ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਹੋਣ ਵਾਲੇ ਮੇਲੇ ਤੋਂ ਪਹਿਲਾਂ ਅੱਡੇ ਪਿੱਛੇ ਕਰਵਾਏ ਗਏ ਸਨ ਜਾਂ ਰੇਹੜੀਆਂ ਨੂੰ ਫੁੱਟਪਾਥ 'ਤੇ ਕਰਵਾਇਆ ਗਿਆ ਸੀ, ਉਸੇ ਤਰ੍ਹਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਖ਼ਤੀ ਵਰਤਦਿਆਂ ਸੜਕ ਨੂੰ ਖੁੱਲਾ ਕਰਵਾਵੇ ਅਤੇ ਜੋ ਰੇੜੀ ਜਾਂ ਫੜੀ ਵਾਲੇ ਉਨ੍ਹਾਂ ਦੇ ਆਖੇ ਨਹੀਂ ਲੱਗਦੇ ਉਨ੍ਹਾਂ ਦਾ ਚਲਾਨ ਕੱਟਿਆ ਜਾਵੇ ਤਾਂ ਜੋ ਇਕ ਵਧੀਆ ਆਵਾਜਾਈ ਦੇ ਸਾਧਨ ਇਥੋਂ ਲੰਘ ਸਕਣ | ਇਸ ਸਬੰਧੀ ਗੱਲਬਾਤ ਕਰਦੇ ਹਾਂ ਕੌਂਸਲਰ ਸੱੁਖਪਾਲ ਸਿੰਘ ਗਾਬੜੀਆ ਨੇ ਕਿਹਾ ਕਿ ਜਿੱਥੇ ਰੇਹੜੀ ਫੜੀ ਵਾਲਿਆਂ ਨੂੰ ਵੀ ਜਗ੍ਹਾ ਮਿਲਣੀ ਚਾਹੀਦੀ ਹੈ, ਉਸਦੇ ਨਾਲ ਹੀ ਉਹਨਾਂ ਨੂੰ ਆਪਣੀ ਹੱਦ ਅੰਦਰ ਰਹਿ ਕੇ ਕੰਮ ਕਰਨਾ ਚਾਹੀਦਾ ਹੈ, ਉਹ ਨਾ ਆਵਾਜ਼ ਪ੍ਰਦੂਸ਼ਣ ਦੀ ਗੱਲ ਕਰਦਿਆਂ ਕਿਹਾ ਕਿ ਉੱਚੀ ਉੱਚੀ ਆਵਾਜ਼ਾਂ ਵਿਚ ਸਾਰਾ ਸਾਲ ਦਿਨ ਰੇੜੇ ਅਤੇ ਰੇੜੀਆਂ ਵਾਲੇ ਸਪੀਕਰ ਚਲਾਉਂਦੇ ਰਹਿੰਦੇ ਹਨ ਅਤੇ ਲੋਕ ਪਰੇਸ਼ਾਨ ਹੁੰਦੇ ਹਨ ਪਰ ਪ੍ਰਸ਼ਾਸਨ ਇਸ ਵੱਲ ਵੀ ਨਹੀਂ ਧਿਆਨ ਦੇ ਰਿਹਾ ਜੋ ਰੇੜੇ ਅਤੇ ਰੇੜੀਆਂ ਤੇ ਲੋਕਾਂ ਵਲੋਂ ਉੱਚੀ ਆਵਾਜ਼ ਵਿਚ ਛੋਟੇ ਸਪੀਕਰ ਲਗਾਏ ਜਾਂਦੇ ਹਨ, ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇ ਅਤੇ ਉਨ੍ਹਾਂ ਦੀ ਚਲਾਨ ਕੱਟੇ ਜਾਣ ਤਾਂ ਜੋ ਲੋਕ ਵਧੀਆ ਤਰੀਕੇ ਨਾਲ ਆਵਾਜਾਈ ਕਰ ਸਕਣ ਉਹ ਨਾ ਅੱਗੇ ਮੰਗ ਕੀਤੀ ਕਿ ਜੋ ਰੇੜੇ ਵਾਲੇ ਸਾਰਾ ਸਾਰਾ ਦਿਨ ਬੇਜ਼ੁਬਾਨ ਜਾਨਵਰਾਂ ਨੂੰ ਰੇੜੇ ਅੱਗੇ ਬੰਨ੍ਹ ਕੇ ਖੜੇ ਰਹਿੰਦੇ ਹਨ ਉਨ੍ਹਾਂ ਖਿਲਾਫ਼ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ |