ਰਾਏਕੋਟ, 4 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਸਾਇਬਰ ਸੁਕੈਅਰ ਕੰਪਨੀ ਵੱਲੋਂ ਦੂਸਰਾ ਡਿਜੀਟਲ ਫਿਸਟ ਆਯੋਜਿਤ ਕੀਤਾ ਗਿਆ | ਜਿਸ ਵਿੱਚ ਵੀਜੂਅਲ ਕੋਡਿੰਗ, ਏ.ਆਈ, ਵੈਬਸਾਈਟ ਤੇ ਰੋਬੋਕਿਟਸ ਦੇ ਸੰਬੰਧ ਵਿੱਚ ਪ੍ਰੋਜੈਕਟ ਤਿਆਰ ਕੀਤੇ ਗਏ | ਜਿਸ ਵਿੱਚ ਸਕੂਲ ਦੀਆਂ ਲਗਭਗ 35 ਟੀਮਾਂ ਨੇ ਵੱਖ-ਵੱਖ ਦਿਲਖਿੱਚਵੇਂ ਪ੍ਰੋਜੈਕਟ ਬਣਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ | ਇਸ ਮੌਕੇ ਵਿਦਿਆਰਥੀਆਂ ਵਲੋਂ ਆਟੋਮੈਟਿਕ ਡੋਰ, ਕਾਰ ਪਾਰਕਿੰਗ, ਸਟਰੀਟ ਲਾਈਟ, ਡਰਾਇਵਰ ਲੈਸ ਕਾਰ, ਆਟੌਮੈਟਿਕ ਫਾਇਰ ਸੇਫਟੀ ਆਦਿ ਪ੍ਰੋਜੈਕਟ ਬਾਖੂਬੀ ਪੇਸ਼ ਕੀਤੇ ਗਏ | ਇਨ੍ਹਾਂ ਮੁਕਾਬਲਿਆਂ ਵਿੱਚ ਮਹਿਤਾਬ ਸਿੰਘ, ਜਸਰਾਜ ਕੁਮਾਰ, ਅੰਮਿ੍ਤਪਾਲ ਸਿੰਘ, ਰਵਨੀਤ ਕੌਰ, ਹਰਜੋਤ ਕੌਰ, ਕਰਮਜੋਤ ਕੌਰ, ਜੈਸਮੀਨ ਕੌਰ, ਕਿਰਨਦੀਪ ਕੌਰ, ਸਤਿਕਾਰ ਸਿੰਘ, ਰਾਮਪ੍ਰੀਤ ਸਿੰਘ, ਹਰਵਿੰਦਰ ਸਿੰਘ, ਨਵਜੋਤ ਸਿੰਘ, ਪ੍ਰਭਨੂਰ ਸਿੰਘ, ਪ੍ਰਭਇੰਦਰ ਸਿੰਘ, ਹੁਸਨਪ੍ਰੀਤ ਸਿੰਘ, ਅਵੀਜੋਤ ਸਿੰਘ, ਅਮਨਪ੍ਰੀਤ ਸਿੰਘ ਨੇ ਵੱਖ-ਵੱਖ ਸਥਾਨ ਪ੍ਰਾਪਤ ਕੀਤੇ | ਇਸ ਸਮੇਂ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਵੱਲੋਂ ਜੇਤੂ ਵਿਦਿਆਰਥੀਆਂ ਤੇ ਸਕੂਲ ਦੇ ਕੰਪਿਊਟਰ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ, ਵੀਰਾਂ ਬਾਲੀ ਕੌੜਾ, ਮਨਪ੍ਰੀਤ ਕੌਰ ਬੱਸੀਆਂ, ਰਮਨਦੀਪ ਕੌਰ, ਜਸਵੀਰ ਕੌਰ, ਰਵਨੀਤ ਕੌਰ, ਜਗਰੂਪ ਸਿੰਘ ਆਦਿ ਹਾਜ਼ਰ ਸਨ |