17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਫ਼ਾਈ ਸੇਵਕਾਂ ਨੂੰ ਕੱਢੇ ਜਾਣ 'ਤੇ ਕਿਸਾਨ ਜਥੇਬੰਦੀਆਂ ਨੇ ਨਗਰ ਪੰਚਾਇਤ ਖੇਮਕਰਨ ਮੂਹਰੇ ਧਰਨਾ ਲਗਾਇਆ <br/>

Ad Position 21
No active advertisement
ਅਜੀਤ ਡੈਸਕ 21-02-2026
ਖੇਮਕਰਨ, 20 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਨਗਰ ਪੰਚਾਇਤ ਖੇਮਕਰਨ ਵਲੋਂ ਸ਼ਹਿਰ ਦੀ ਸਫਾਈ ਕਰਾਉਣ ਵਾਸਤੇ ਪਿਛਲੇ ਸਮੇਂ ਤੋਂ ਕੰਮ ਠੇਕੇ 'ਤੇ ਦਿੱਤਾ ਜਾ ਰਿਹਾ ਹੈ | ਪਰ ਪਿਛਲੇ ਦਿਨੀ ਕੁਝ ਸਫਾਈ ਸੇਵਕਾਂ ਨੂੰ ਠੇਕੇਦਾਰ ਵਲੋਂ ਕੰਮ ਤੋਂ ਹਟਾ ਦਿੱਤਾ ਗਿਆ ਹੈ | ਜਿਸਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਵਲੋੋਂ ਸਫ਼ਾਈ ਠੇਕੇਦਾਰ ਵਿਰੁੱਧ ਦਫਤਰ ਨਗਰ ਪੰਚਾਇਤ ਖੇਮਕਰਨ ਦੇ ਮੂਹਰੇ ਧਰਨਾ ਮਾਰ ਕੇ ਠੇਕੇਦਾਰ ਦੇ ਵਿਰੁੱਧ ਪਿੱਟ ਸਿਆਪਾ ਕੀਤਾ ਗਿਆ | ਸੰਬੋਧਨ ਕਰਦੇ ਹੋਏ ਕਾਮਰੇਡ ਅਨੂਪ ਸਿੰਘ ਭੋਲਾ, ਕਿਸਾਨ ਆਗੂ ਹਰਜਿੰਦਰ ਸਿੰਘ ਭੰਬਾ ਤੇ ਗੁਰਦੇਵ ਸਿੰਘ ਜ਼ਿਲ੍ਹਾ ਆਗੂ ਨੇ ਦੱਸਿਆ ਕਿ ਸ਼ਹਿਰ ਖੇਮਕਰਨ ਸ਼ਹਿਰ ਵਿਚ ਕੁੱਲ 13 ਵਾਰਡਾਂ ਹਨ, ਜਿਸ ਕਰਕੇ ਸ਼ਹਿਰ ਦੀ ਸਫਾਈ ਕਰਾਉਣ ਲਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਠੇਕੇਦਾਰ ਵਲੋਂ 19 ਸਫਾਈ ਸੇਵਕਾਂ ਨੂੰ ਰੱਖਣਾ ਜਰੂਰੀ ਹੈ, ਪਰ ਅਫਸੋਸ ਠੇਕੇਦਾਰ ਵੱਲੋਂ ਬਿਨਾਂ ਕਿਸੇ ਕਾਰਨ ਦੋ ਪੁਰਾਣੇ ਸਫਾਈ ਸੇਵਕਾਂ ਦੀ ਛੁੱਟੀ ਕਰ ਦਿੱਤੀ ਗਈ ਹੈ | ਜਿਹੜੇ ਪਿਛਲੇ 30 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ, ਜਿੰਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ, ਜਿਸ ਕਾਰਨ ਧਰਨਾਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਅਗਰ ਇਕ ਹਫਤੇ ਦੇ ਅੰਦਰ ਅੰਦਰ ਸਫਾਈ ਸੇਵਕਾਂ ਨੂੰ ਦੁਬਾਰਾ ਬਹਾਲ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਨਗਰ ਪੰਚਾਇਤ ਖੇਮਕਰਨ ਦੇ ਦਫਤਰ ਮੂਹਰੇ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ | ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਕਿਸਾਨ ਮੇਜਰ ਸਿੰਘ ਚੱਠੂ, ਨੰਬਰਦਾਰ ਪਰਗਟ ਸਿੰਘ, ਹਰਜੀਤ ਸਿੰਘ, ਜੋਗਿੰਦਰ ਸਿੰਘ, ਸਲਵਿੰਦਰ ਸਿੰਘ, ਰੁਪਿੰਦਰ ਸਿੰਘ ਭੰਬਾ, ਜਸਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਕਾਮਰੇਡ ਹਾਜ਼ਰ ਸਨ | ਇਸ ਸਬੰਧੀ ਨਗਰ ਪੰਚਾਇਤ ਖੇਮਕਰਨ ਦੇ ਕਾਰਜ ਸਾਧਕ ਅਫਸਰ ਧਰਮਪਾਲ ਸਿੰਘ ਨੇ ਕਿਹਾ ਕਿ ਛੇਤੀ ਹੀ ਠੇਕੇਦਾਰ ਤੇ ਸਫਾਈ ਸੇਵਕਾਂ 'ਚ ਰਾਜ਼ੀਨਾਮਾ ਕਰਵਾ ਦਿੱਤਾ ਜਾਵੇਗਾ | ਜਦੋਂਕਿ ਸਫਾਈ ਠੇਕੇਦਾਰ ਸ਼ੇਰ ਸਿੰਘ ਨੇ ਉੱਲਟਾ ਸਫਾਈ ਸੇਵਕਾਂ ਤੇ ਸਫਾਈ ਦਾ ਕੰਮ ਸਹੀ ਤਰੀਕੇ ਨਾਲ ਨਾ ਕਰਨ ਦੇ ਦੋਸ਼ ਲਗਾਏ ਹਨ |

Ad Position 22
No active advertisement
ਪਿਛਲੀ ਖ਼ਬਰ ਮੰਨੂਵਾਦੀਆਂ ਦੇ ਪੰਜਾਬ ਅੰਦਰ ਗੇੜੇ ਪੰਜਾਬ ਦੀ ਚਿੰਤਾ ਵਧਾ ਰਹੇ- ਖਾਲੜਾ ਮਿਸ਼ਨ <br/> ਅਗਲੀ ਖ਼ਬਰ ਸਾਮਾਨ ਚੋਰੀ ਕਰਨ ਵਾਲੇ 2 ਵਿਅਕਤੀ ਗਿ੍ਫ਼ਤਾਰ
Ad Position 24