17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੱਟਾਂ ਮਾਰ ਕੇ ਕੀਤਾ ਜ਼ਖ਼ਮੀ, 9 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 21-02-2026
ਤਰਨ ਤਾਰਨ, 20 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਆੰ ਦੀ ਪੁਲਿਸ ਨੇ ਇਕ ਵਿਅਕਤੀ ਦੇ ਸੱਟਾਂ ਲਗਾ ਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਰਾਏ ਅਮਾਨਤ ਖਾਂ ਵਿਖੇ ਨਿਰਵੈਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸਰਾਏ ਅਮਾਨਤ ਖਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਅਰਸਾ ਕਰੀਬ 30 ਸਾਲ ਪਹਿਲਾ ਉਸਨੇ ਆਪਣੇ ਚਾਚੇ ਪ੍ਰਗਟ ਸਿੰਘ ਨਾਲ ਸਾਂਝੀ 5 ਮਰਲੇ ਜਗਾ ਬੈਅ ਖਰੀਦੀ ਸੀ, ਜਿਸ ਵਿਚ ਦੁਕਾਨਾਂ ਬਣੀਆਂ ਤੇ ਕੁਝ ਬਨਣ ਵਾਲੀਆਂ ਸਨ ਅਤੇ ਚਾਚੇ ਨੇ ਆਪਣੇ ਹਿੱਸੇ ਦੀਆਂ ਦੁਕਾਨਾਂ ਵੇਚ ਦਿੱਤੀਆਂ ਸਨ | 8 ਫਰਵਰੀ ਨੂੰ ਅੰਗਰੇਜ ਸਿੰਘ ਪੁੱਤਰ ਕੇਵਲ ਸਿੰਘ, ਸੁਖਵੰਤ ਸਿੰਘ ਪੁੱਤਰ ਕੇਵਲ ਸਿੰਘ, ਸਾਹਿਬ ਸਿੰਘ ਪੁੱਤਰ ਕੇਵਲ ਸਿੰਘ, ਪੰਜਾਬ ਸਿੰਘ ਪੁੱਤਰ ਕੇਵਲ ਸਿੰਘ, ਜੋਬਨਜੀਤ ਸਿੰਘ ਪੁੱਤਰ ਅੰਗਰੇਜ ਸਿੰਘ, ਰਾਜਨ ਸਿੰਘ ਪੁੱਤਰ ਜਸਵੰਤ ਸਿੰਘ, ਕੁਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਵਾਸੀਅਨ ਮਾਣਕਪੁਰਾ ਅਤੇ 2 ਅਣਪਛਾਤੇ ਵਿਅਕਤੀਆਂ ਨੇ ਉਸਦੀਆਂ ਦੁਕਾਨਾਂ ਅੱਗੇ ਆ ਕਿ ਲਲਕਾਰਾ ਮਾਰ ਕੇ ਕਿਹਾ ਕਿ ਨਿਰਵੈਲ ਸਿੰਘ ਸਾਡੇ ਨਾਲ ਧੱਕਾ ਕਰਦਾ ਹੈ, ਸਾਡੀ ਹੋਰ ਜਗਾ ਬਣਦੀ ਹੈ, ਇਹ ਵੱਡਾ ਦੁਕਾਨਾ ਦਾ ਮਾਲਕ ਬਣਿਆ ਫਿਰਦਾ ਹੈ | ਉਕਤ ਵਿਅਕਤੀਆਂ ਨੇ ਇਕ ਸਲਾਹ ਹੋ ਕੇ ਉਸ ਨੂੰ ਸੱਟਾਂ ਲਗਾਈਆਂ ਸਨ | ਜਾਂਚ ਅਧਿਕਾਰੀ ਐੱਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਸਮੇਤ 5 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. ਸੁਰਿੰਦਰ ਲਾਂਬਾ <br/> ਅਗਲੀ ਖ਼ਬਰ ਮੰਨੂਵਾਦੀਆਂ ਦੇ ਪੰਜਾਬ ਅੰਦਰ ਗੇੜੇ ਪੰਜਾਬ ਦੀ ਚਿੰਤਾ ਵਧਾ ਰਹੇ- ਖਾਲੜਾ ਮਿਸ਼ਨ <br/>
Ad Position 24