31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ 300 ਸਾਲਾ ਸ਼ਤਾਬਦੀ ਸੰਬੰਧੀ ਪਿੰਡਾਂ 'ਚ ਪ੍ਰਚਾਰਕਾਂ ਵਲੋਂ ਜਾਗਰੂਕ ਕਰਨਾ ਸ਼ਲਾਘਾਯੋਗ -ਜਥੇ ਨਾਗੋਕੇ

Ad Position 21
No active advertisement
ਖਡੂਰ ਸਾਹਿਬ ਵਿਖੇ ਧਰਮ ਪ੍ਰਚਾਰ ਕਮੇਟੀ ਵਲੋਂ ਸ਼ਤਾਬਦੀ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਜਥੇਦਾਰ ਹਰਦੇਵ ਸਿੰਘ ਨਾਗੋਕੇ ਨੂੰ ਸੱਦਾ ਪੱਤਰ ਦੇਣ ਸਮੇਂ ਗਿਆਨੀ ਲਖਬੀਰ ਸਿੰਘ ਤੇ ਸਾਥੀ ਜਾਣਕਾਰੀ ਦਿੰਦੇ ਹੋਏ | ਤਸਵੀਰ:ਕਾਲੇਕੇ <br/> 22-02-2026
ਖਡੂਰ ਸਾਹਿਬ, 21 ਫਰਵਰੀ (ਰਸ਼ਪਾਲ ਸਿੰਘ ਕੁਲਾਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦਾਂ ਦੀਆਂ ਸ਼ਤਾਬਦੀਆਂ ਮਨਾਉਣਾ ਬਹੁਤ ਹੀ ਸ਼ਲਾਘਾਯੋਗ ਉਦਮ ਹੈ ਅਤੇ ਇਹ ਕਾਰਜ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੀਤੇ ਜਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਹਰਦੇਵ ਸਿੰਘ ਨਾਗੋਕੇ ਸੀਨੀਅਰ ਅਕਾਲੀ ਆਗੂ ਨੇ ਕਰਦਿਆਂ ਐੱਸ.ਜੀ.ਪੀ.ਸੀ. ਵਲੋਂ ਭਾਈ ਤਾਰਾ ਸਿੰਘ ਵਾਂ ਅਤੇ ਉਨ੍ਹਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਮਨਾਈ ਜਾ ਰਹੀ 300 ਸਾਲਾਂ ਸ਼ਤਾਬਦੀ ਦੀ ਸ਼ਲਾਘਾ ਕੀਤੀ | ਇਸ ਮੌਕੇ ਐੱਸ.ਜੀ.ਪੀ.ਸੀ. ਵਲੋਂ ਪਿੰਡ ਪਿੰਡ ਪਹੁੰਚ ਕੇ ਸੱਦਾ ਪੱਤਰ ਦੇਣ ਲਈ ਲਗਾਈ ਡਿਊਟੀਆਂ ਤਹਿਤ ਗਿਆਨੀ ਲਖਮੀਰ ਸਿੰਘ ਕਕਾ ਕੰਡਿਆਲਾ ਪ੍ਰਚਾਰਕ ਕਮ ਨਿਗਰਾਨ ਜ਼ਿਲ੍ਹਾ ਤਰਨ ਤਾਰਨ, ਭਾਈ ਸੁਖਪਾਲ ਸਿੰਘ ਠੱਟਾ ਪ੍ਰਚਾਰਕ, ਭਾਈ ਨੌਸ਼ੇਵਰਜੀਤ ਸਿੰਘ ਪ੍ਰਚਾਰਕ, ਭਾਈ ਨਿਸ਼ਾਨ ਸਿੰਘ ਪ੍ਰਚਾਰਕ ਅਤੇ ਭਾਈ ਜਗਦੇਵ ਸਿੰਘ ਗੋਇੰਦਵਾਲ ਸਾਹਿਬ ਪ੍ਰਚਾਰਕ ਆਦਿ ਨੇ ਖਡੂਰ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਹਰਦੇਵ ਸਿੰਘ ਨਾਗੋਕੇ, ਮੈਨੇਜਰ ਪਰਮਜੀਤ ਸਿੰਘ ਬਾਣੀਆਂ ਆਦਿ ਨੂੰ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ | ਉਨ੍ਹਾਂ ਕਿਹਾ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਦੇ ਦਿਸ਼ਾ ਨਿਰਦੇਸਾ ਅਨੁਸਾਰ ਅਸੀਂ ਸ਼ਹੀਦ ਬਾਬਾ ਤਾਰਾ ਸਿੰਘ ਅਤੇ ਉਨ੍ਹਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ 300ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਸੰਗਤਾਂ ਨੂੰ ਸੱਦਾ ਪੱਤਰ ਦਿੱਤੇ ਗਏ | ਇਸ ਮੌਕੇ ਵੱਖ-ਵੱਖ ਸੰਪਰਦਾਵਾਂ, ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ ਨੇ ਸਮਾਗਮਾਂ ਵਿਚ ਪੂਰਨ ਸਹਿਯੋਗ ਦੇਣ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਦੀ ਸ਼ਮੂਲੀਅਤ ਕਰਨ ਦਾ ਵਾਅਦਾ ਕੀਤਾ | ਇਹ ਸ਼ਤਾਬਦੀ ਸਮਾਗਮ 11 ਮਾਰਚ ਤੋਂ ਲੈ ਕੇ 14 ਮਾਰਚ ਤੱਕ ਗੁਰਦੁਆਰਾ ਬਾਬਾ ਤਾਰਾ ਸਿੰਘ ਜੀ ਪਿੰਡ ਵਾਂ ਵਿਖੇ ਮਨਾਏ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਗਲਤ ਹਲਫੀਆ ਬਿਆਨ ਦੇ ਕੇ ਆਪਣੇ ਨਾਂਅ ਕਰਵਾਇਆ ਬਿਜਲੀ ਦਾ ਮੀਟਰ ਅਗਲੀ ਖ਼ਬਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 4 ਸਕੂਲੀ ਬੱਚਿਆਂ ਸਮੇਤ 5 ਜ਼ਖ਼ਮੀ <br/>
Ad Position 24