31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗਲਤ ਹਲਫੀਆ ਬਿਆਨ ਦੇ ਕੇ ਆਪਣੇ ਨਾਂਅ ਕਰਵਾਇਆ ਬਿਜਲੀ ਦਾ ਮੀਟਰ

Ad Position 21
No active advertisement
ਅਜੀਤ ਡੈਸਕ 22-02-2026
ਪੱਟੀ, 21 ਫਰਵਰੀ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਕੁਆਰਾ ਦੱਸ ਕੇ ਬਿਜਲੀ ਦਾ ਮੀਟਰ ਗਲਤ ਹਲਫੀਆ ਬਿਆਨ ਦੇ ਕੇ ਆਪਣੇ ਨਾਮ ਕਰਵਾ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਬੀ ਉਰਫ ਦੇਵੀ ਪੁੱਤਰੀ ਗੁਰਦੇਵ ਸਿੰਘ ਅਤੇ ਸੋਨੂ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬੱਠੇ ਭੈਣੀ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਗੁਰਦੇਵ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬੱਠੇ ਭੈਣੀ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਦੇ ਨਾਮ 'ਤੇ ਇਕ ਘਰੇਲੂ ਬਿਜਲੀ ਮੀਟਰ ਜਿਸ ਦਾ ਖਾਤਾ ਨੰਬਰ: ਟੀ43 ਬੀ.ਐੱਸ 161502 ਕੇ ਅਤੇ ਮੀਟਰ ਨੰਬਰ 18563506 ਹੈ, ਜਿਸ ਨੂੰ ਉਹਨਾਂ ਦੇ ਚਾਚਾ ਕੁਲਵੰਤ ਸਿੰਘ ਪੁੱਤਰ ਤਾਰਾ ਸਿੰਘ ਨੇ ਪੀ.ਐੱਸ.ਪੀ.ਸੀ.ਐੱਲ ਨੂੰ ਗਲਤ ਹਲਫਨਾਮਾ ਦੇ ਕੇ ਇਹ ਕਨੈਕਸ਼ਨ ਆਪਣੇ ਨਾਮ ਕਰਵਾ ਲਿਆ ਹੈ | ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਕੁਲਵੰਤ ਸਿੰਘ ਨੇ ਪੀ.ਐੱਸ.ਪੀ.ਸੀ.ਐੱਲ ਸਬ ਅਰਬਨ ਦਫਤਰ ਆਸਲ ਪੱਟੀ ਵਿਖੇ 5 ਅਗਸਤ 2025 ਨੂੰ ਬਣਵਾਇਆ ਇਹ ਹਲਫਨਾਮਾ ਦਿੱਤਾ ਹੈ ਕਿ ਉਸਦਾ ਭਰਾ ਗੁਰਦੇਵ ਸਿੰਘ ਕੁਆਰਾ ਹੀ ਗੁਜ਼ਰ ਚੁੱਕਾ ਹੈ ਅਤੇ ਉਸਦੀ ਕੋਈ ਪਤਨੀ ਜਾਂ ਧੀ- ਪੁੱਤਰ ਨਹੀਂ ਹੈ | ਉਕਤ ਦੋਹਾਂ ਨੇ ਹਲਫੀਆ ਬਿਆਨ ਦਿੰਦਿਆਂ ਆਪਣੇ ਆਧਾਰ ਕਾਰਡ, ਆਪਣੀ ਮਾਤਾ ਗੁਰਮੀਤ ਕੌਰ ਅਤੇ ਪਿਤਾ ਗੁਰਦੇਵ ਸਿੰਘ ਦਾ ਮੌਤ ਦਾ ਸਰਟੀਫਿਕੇਟ, ਬੈਂਕ ਖਾਤੇ ਦੀ ਕਾਪੀ ਅਤੇ ਆਪਣੇ ਪਿਤਾ ਗੁਰਦੇਵ ਸਿੰਘ ਦਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਚੰਡੀਗੜ੍ਹ ਜ਼ਿਲ੍ਹਾ ਤਰਨ ਤਰਨ ਵਲੋਂ ਪਿੰਡ ਬੱਠੇ ਭੈਣੀ ਦਾ ਰਾਸ਼ਨ ਕਾਰਡ ਜਿਸਦਾ ਲਾਭਪਾਤਰੀ ਕਾਰਡ ਨੰਬਰ 51 ਹੈ, ਦੀ ਕਾਪੀ ਵੀ ਦਿਖਾਈ | ਸਾਰੇ ਪਰੂਫ ਹੋਣ ਦੇ ਬਾਵਜੂਦ ਵੀ ਪੀ.ਐੱਸ.ਪੀ.ਸੀ.ਐੱਲ ਵਲੋਂ ਉਨ੍ਹਾਂ ਨੂੰ ਦਰਖਾਸਤ ਦੇਣ ਦੇ ਬਾਵਜੂਦ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ | ਜਦੋਂ ਇਸ ਸਬੰਧੀ ਬੇਬੀ ਉਰਫ ਦੇਵੀ ਅਤੇ ਸੋਨੂ ਸਿੰਘ ਨੇ ਸਦਰ ਥਾਣਾ ਪੱਟੀ ਵਿਖੇ ਪੁਲਿਸ ਨੂੰ ਦਰਖਾਸਤ ਦਿੱਤੀ ਤਾਂ ਉਹ ਉੱਥੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਉਲਟਾ ਪੁਲਿਸ ਵਲੋਂ ਉਹਨਾ ਤੋਂ ਮਾਤਾ- ਪਿਤਾ ਦੇ ਵਿਆਹ ਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ | ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਸਮੇਤ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਵੀ ਦਿੱਤੀਆਂ ਹਨ ਤਾਂ ਜੋ ਇਨਸਾਫ ਮਿਲ ਸਕੇ | ਇਸ ਸਬੰਧੀ ਜਦੋਂ ਐੱਸ.ਡੀ.ਓ. ਸਬ ਅਰਬਨ ਪੀ.ਐੱਸ.ਪੀ.ਸੀ.ਐੱਲ ਆਸਲ ਅਵਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਕੇਸ ਉਹਨਾਂ ਦੇ ਧਿਆਨ ਵਿਚ ਨਹੀਂ ਹੈ | ਜਦ ਕਿ ਬਤੌਰ ਜੇ.ਈ. ਉਨ੍ਹਾਂ ਨੇ ਹੀ ਇਸ ਕੇਸ ਦੀ ਇਨਕੁਆਰੀ ਕਰਕੇ 22 ਦਸੰਬਰ 2025 ਨੂੰ ਕਨੈਕਸ਼ਨ ਭਰਾ ਤੋਂ ਭਰਾ ਦੇ ਨਾਮ 'ਤੇ ਤਬਦੀਲ ਕੀਤਾ ਹੈ | ਇਸ ਮਾਮਲੇ ਸਬੰਧੀ ਜਦੋਂ ਥਾਣਾ ਸਦਰ ਪੱਟੀ ਦੇ ਐੱਸ.ਐੱਚ.ਓ. ਵਿਪਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਇਹ ਕੇਸ ਨਹੀਂ ਹੈ, ਇਨ੍ਹਾਂ ਨੂੰ ਮੇਰੇ ਕੋਲ ਭੇਜ ਦਿਓ ਮੈਂ ਖੁਦ ਇਨਕੁਆਇਰੀ ਕਰਵਾ ਲਵਾਂਗਾ ਤੇ ਇਨਸਾਫ ਦਿਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਜ਼ਮੀਨ ਸਵਾਰਨ ਲਈ ਸੰਤ ਬਾਬਾ ਸੁੱਖਾ ਸਿੰਘ ਵਲੋਂ ਕਾਰ ਸੇਵਾ ਆਰੰਭ <br/> ਅਗਲੀ ਖ਼ਬਰ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ 300 ਸਾਲਾ ਸ਼ਤਾਬਦੀ ਸੰਬੰਧੀ ਪਿੰਡਾਂ 'ਚ ਪ੍ਰਚਾਰਕਾਂ ਵਲੋਂ ਜਾਗਰੂਕ ਕਰਨਾ ਸ਼ਲਾਘਾਯੋਗ -...
Ad Position 24