01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹੜ੍ਹ ਪ੍ਰਭਾਵਿਤ ਜ਼ਮੀਨ ਸਵਾਰਨ ਲਈ ਸੰਤ ਬਾਬਾ ਸੁੱਖਾ ਸਿੰਘ ਵਲੋਂ ਕਾਰ ਸੇਵਾ ਆਰੰਭ <br/>

Ad Position 21
No active advertisement
ਅਜੀਤ ਡੈਸਕ 22-02-2026
ਤਰਨ ਤਾਰਨ, 21 ਫਰਵਰੀ (ਹਰਿੰਦਰ ਸਿੰਘ)- ਸਾਲ 2025 ਦੇ ਹੜ੍ਹਾਂ ਦੇ ਬਹੁਤ ਜ਼ਖਮ ਅਜੇ ਅੱਲੇ ਹਨ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਹੜ੍ਹ ਪੀੜਤਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਦਾ ਕਾਰਜ ਲਗਾਤਾਰ ਜਾਰੀ ਹੈ | ਅੰਮਿ੍ਤਸਰ ਤੇ ਤਰਨ ਤਾਰਨ ਜ਼ਿਲ੍ਹੇ ਦੀ ਹੱਦ ਤੇ ਵੱਸੇ ਕਪੂਰਥਲਾ ਜ਼ਿਲੇ ਦੇ ਬਲਾਕ ਢਿਲਵਾਂ ਅਧੀਨ ਪੈਂਦੇ ਪਿੰਡ ਫਤਿਹਪੁਰ ਦੀ ਸਮੂਹ ਗ੍ਰਾਮ ਪੰਚਾਇਤ ਵਲੋਂ ਕੁਝ ਗਰੀਬ ਕਿਸਾਨਾਂ ਦੇ ਹੱਕ ਵਿਚ ਇਕ ਮਤਾ ਪਾਸ ਕੀਤਾ ਗਿਆ, ਜਿਨਾਂ ਦੀ ਲਗਪਗ 20 ਏਕੜ ਜ਼ਮੀਨ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਤੇ ਖੇਤੀ ਯੋਗ ਨਹੀਂ ਰਹੀ | ਇਸ ਜ਼ਮੀਨ ਵਿਚ 15 ਤੋਂ 20 ਫੁੱਟ ਤੱਕ ਰੇਤ ਭਰੀ ਹੋਈ ਹੈ | ਸੰਪਰਦਾਇ ਦੇ ਹੈਡ ਕੁਆਰਟਰ ਡੇਰਾ ਤਪੋਬਨ ਸਾਹਿਬ (ਨਵਾਂ ਪੜਾਅ ) ਪਹੁੰਚ ਕੇ ਗਰੀਬ ਕਿਸਾਨਾਂ ਦੀ ਜ਼ਮੀਨ ਸੰਵਾਰਨ ਹਿੱਤ ਸਮੂਹ ਗ੍ਰਾਮ ਪੰਚਾਇਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਬੇਨਤੀ ਕੀਤੀ ਗਈ | ਮਹਾਂਪੁਰਖਾਂ ਨੇ ਪੰਚਾਇਤ ਦੀ ਇਹ ਬੇਨਤੀ ਪ੍ਰਵਾਨ ਕੀਤੀ ਅਤੇ ਹੜ੍ਹ ਪ੍ਰਭਾਵਿਤ ਜ਼ਮੀਨ ਨੂੰ ਸੰਵਾਰਨ ਲਈ ਸੇਵਾ ਆਰੰਭ ਕਰ ਦਿੱਤੀ ਗਈ | ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਨੇ ਆਖਿਆ ਕਿ ਕਿਸੇ ਵੀ ਕੁਦਰਤੀ ਆਫਤ ਕਾਰਨ ਨੁਕਸਾਨੇ ਗਏ ਗਰੀਬ ਤੇ ਲੋੜਵੰਦਾਂ ਦੀ ਸਹਾਇਤਾ ਲਈ ਸੰਪਰਦਾਇ ਸਦਾ ਹਾਜ਼ਰ ਹੈ | ਜੇਕਰ ਸਮੇਂ ਸਿਰ ਪਤਾ ਚੱਲ ਜਾਂਦਾ ਤਾਂ ਕਣਕ ਬੀਜਣ ਤੋਂ ਪਹਿਲਾਂ ਹੀ ਇਹਨਾਂ ਕਿਸਾਨਾਂ ਦੀ ਜ਼ਮੀਨ ਵੀ ਸੰਵਾਰ ਜਾ ਸਕਦੀ ਸੀ, ਜਿਵੇਂ ਘੜਕਾ, ਕਰਮੂਵਾਲਾ, ਧੁੰਨ, ਸਭਰਾ, ਕੋਟ ਬੁੱਢਾ, ਬਾਊਪੁਰ ਅਤੇ ਹੋਰ ਕਈ ਇਲਾਕਿਆਂ ਦੀਆਂ ਸੈਂਕੜੇ ਜ਼ਮੀਨਾਂ ਸਵਾਰੀਆਂ ਅਤੇ ਕਣਕ ਬੀਜ ਖਾਦ ਦੇ ਕੇ ਕਿਸਾਨਾਂ ਨੂੰ ਮੁੜ ਪੈਰਾਂ ਸਿਰ ਕਰਨ ਦਾ ਯਤਨ ਕੀਤਾ | ਸਮੂਹ ਨਗਰ ਨਿਵਾਸੀ ਸੰਗਤ ਅਤੇ ਗ੍ਰਾਮ ਪੰਚਾਇਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹਾਜ਼ਰ ਮੁਹਤਬਰਾਂ ਵਿਚ ਸਰਪੰਚ ਮਨਪ੍ਰੀਤ ਸਿੰਘ ਗ੍ਰਾਮ ਪੰਚਾਇਤ ਫਤਿਹਪੁਰ, ਸਰਪੰਚ ਕੁਲਦੀਪ ਸਿੰਘ, ਪੰਚ ਲਵਜੀਤ ਸਿੰਘ, ਪੰਚ ਸੁਖਜੀਤ ਕੌਰ, ਪੰਚ ਕੁਲਦੀਪ ਸਿੰਘ, ਪੰਚ ਕੁਲਦੀਪ ਕੌਰ, ਸਰਪੰਚ ਯੁੱਧਵੀਰ ਸਿੰਘ ਗ੍ਰਾਮ ਪੰਚਾਇਤ ਸੰਗੋਜਲਾ, ਤਰਸੇਮ ਸਿੰਘ ਮਹਿੰਦਰ ਸਿੰਘ ਜਸਪਾਲ ਸਿੰਘ ਅਜੈਬ ਸਿੰਘ, ਪਰਮਜੀਤ ਸਿੰਘ, ਭਜਨ ਸਿੰਘ, ਜਸਵੀਰ ਸਿੰਘ, ਪ੍ਰਗਟ ਸਿੰਘ ਰੋਸ਼ਨ ਸਿੰਘ, ਦਲਜੀਤ ਸਿੰਘ, ਗੱਜਣ ਸਿੰਘ, ਲਖਬੀਰ ਸਿੰਘ, ਜੱਗਾ ਸਿੰਘ, ਕੁਲਵਿੰਦਰ ਸਿੰਘ, ਨੰਬਰਦਾਰ ਪ੍ਰੀਤਮ ਸਿੰਘ, ਕਰਮਜੀਤ ਸਿੰਘ ਅਤੇ ਹੋਰ ਕਈ ਮੁਹਤਬਰ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਰਿਸ਼ੀਬੋਧ ਉਤਸਵ (ਸ਼ਿਵਰਾਤਰੀ) 'ਤੇ ਲੰਗਰ ਲਗਾਇਆ <br/> ਅਗਲੀ ਖ਼ਬਰ ਗਲਤ ਹਲਫੀਆ ਬਿਆਨ ਦੇ ਕੇ ਆਪਣੇ ਨਾਂਅ ਕਰਵਾਇਆ ਬਿਜਲੀ ਦਾ ਮੀਟਰ
Ad Position 24