ਤਰਨ ਤਾਰਨ, 21 ਫਰਵਰੀ (ਹਰਿੰਦਰ ਸਿੰਘ)-ਇਕ ਤੇਜ ਰਫਤਾਰ ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਮੋਟਰਸਾਈਕਲ ਗੰਭੀਰ ਜ਼ਖ਼ਮੀ ਹੋ ਗਿਆ | ਥਾਣਾ ਸਿਟੀ ਤਰਨ ਤਾਰਨ ਵਿਖੇ ਗੁਰਬਚਨ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਦਿਆਲ ਰਾਜਪੂਤਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਮੋਟਰਸਾਈਕਲ ਪਲੈਟੀਨਾ ਨੰਬਰ ਪੀ.ਬੀ 46 ਆਰ 8093 'ਤੇ ਸਵਾਰ ਹੋ ਕੇ ਤਰਨ ਤਾਰਨ ਸ਼ਹਿਰ ਵਲੋਂ ਲੁੱਕ ਪਲਾਟ ਪਲਾਸੌਰ ਵੱਲ ਨੂੰ ਜਾ ਰਿਹਾ ਸੀ | ਜਦ ਮੈਂ ਪੁੱਲ ਡਰੇਨ ਜਮਸਤਪੁਰ ਪੁੱਜਾ ਤਾਂ ਇਕ ਕਾਰ ਨੰਬਰੀ ਪੀ.ਬੀ 81 3108 ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਨੇੜੇ ਮੇਨ ਬੱਸ ਸਟੈਂਡ ਮਜੀਠਾ ਅੰਮਿ੍ਤਸਰ ਚਲਾ ਰਿਹਾ ਸੀ ਨੇ ਝਬਾਲ ਸਾਈਡ ਤੋਂ ਤੇਜ਼ ਰਫਤਾਰ ਲਾਪਰਵਾਹੀ ਨਾਲ ਲਿਆ ਕੇ ਮੇਰੇ ਮੋਟਰਸਾਈਕਲ ਵਿਚ ਮਾਰੀ ਜਿਸ ਨਾਲ ਮੈਂ ਗੰਭੀਰ ਜ਼ਖਮੀ ਹੋ ਗਿਆ ਸੀ | ਲੋਕਾਂ ਵਲੋਂ ਮੈਨੂੰ ਸਿਵਲ ਹਸਪਤਾਲ ਤਰਨ ਤਰਨ ਦਾਖਲ ਕਰਵਾਇਆ ਜਿੱਥੇ ਮੇਰਾ ਇਲਾਜ ਚੱਲ ਰਿਹਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ.ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਗੁਰਪ੍ਰੀਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਨੇੜੇ ਮੇਨ ਬੱਸ ਸਟੈਂਜ ਮਜੀਠਾ ਅੰਮਿ੍ਤਸਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |