28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੁਲਿਸ ਪਿੰਡ ਡੱਲ ਵਿਖੇ ਲਾਵਾਰਸ ਹਾਲਤ ਵਿਚ ਇਕ ਪਿਸਟਲ, ਮੈਗਜ਼ੀਨ ਅਤੇ ਰੌਂਦ ਬਰਾਮਦ

Ad Position 21
No active advertisement
ਅਜੀਤ ਡੈਸਕ 23-02-2026
ਤਰਨ ਤਾਰਨ, 22 ਫਰਵਰੀ (ਹਰਿੰਦਰ ਸਿੰਘ)-ਪਿੰਡ ਡੱਲ ਵਿਖੇ ਪੁਲਿਸ ਵਲੋਂ ਇਕ ਲਾਵਾਰਿਸ ਹਾਲਤ ਵਿਚ ਇਕ ਪਿਸਟਲ, ਮੈਗ਼ਜ਼ੀਨ ਅਤੇ ਰੌਂਦ ਬਰਾਮਦ ਹੋਇਆ | ਇਸ ਸੰਬੰਧੀ ਥਾਣਾ ਖਾਲੜਾ ਦੇ ਏ.ਐਸ.ਆਈ. ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸੰਬੰਧ ਵਿਚ ਪਿੰਡ ਡੱਲ ਵਿਖੇ ਮੌਜੂਦ ਸਨ ਕਿ ਉਨ੍ਹਾਂ ਨੂੰ ਅਬੇ ਸਿੰਘ ਏ.ਸੀ. ਕੰਪਨੀ ਕਮਾਂਡਰ ਜੀ. ਕੰਪਨੀ ਬੀ.ਓ.ਪੀ. ਧਰਮਾ ਬੀ.ਐਸ.ਐਫ. ਵਲੋਂ ਇਤਲਾਹ ਮਿਲੀ ਕਿ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਡੱਲ ਦੇ ਘਰ ਦੇ ਸਾਹਮਣੇ ਇਕ ਪੈਕੇਟ ਪਿਆ ਹੈ | ਪੁਲਿਸ ਵਲੋਂ ਬੀ.ਐਸ.ਐਫ. ਨਾਲ ਮੌਕੇ 'ਤੇ ਪਹੁੰਚ ਕੇ ਉਸ ਪੈਕੇਟ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਇਕ ਪਿਸਟਲ 30 ਬੋਰ ਟੁੱਟਾ ਹੋਇਆ, ਇਕ ਮੈਗਜੀਨ ਟੁੱਟਾ ਹੋਇਆ ਸਮੇਤ ਇਕ ਰੌਂਦ ਜਿੰਦਾ ਬ੍ਰਾਮਦ ਹੋਏ | ਇਸ ਸੰਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਫ਼ੋਨਾਂ ਦੇ ਨੈੱਟਵਰਕ ਦੀ ਅਚਾਨਕ ਆਈ ਸਮੱਸਿਆ ਦੀ ਉੱਚ ਪੱਧਰੀ ਜਾਂਚ ਕਰ ਕੇ ਹੱਲ ਕੀਤਾ ਜਾਵੇ-ਖਹਿਰਾ <br/> ਅਗਲੀ ਖ਼ਬਰ ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਦੋ ਗੈਂਗਸਟਰਾਂ ਦਾ ਪੁਲਿਸ ਵਲੋਂ ਐਨਕਾਊਾਟਰ <br/>
Ad Position 24