28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮੋਬਾਈਲ ਫ਼ੋਨਾਂ ਦੇ ਨੈੱਟਵਰਕ ਦੀ ਅਚਾਨਕ ਆਈ ਸਮੱਸਿਆ ਦੀ ਉੱਚ ਪੱਧਰੀ ਜਾਂਚ ਕਰ ਕੇ ਹੱਲ ਕੀਤਾ ਜਾਵੇ-ਖਹਿਰਾ <br/>

Ad Position 21
No active advertisement
ਅਜੀਤ ਡੈਸਕ 23-02-2026
ਗੋਇੰਦਵਾਲ ਸਾਹਿਬ, 22 ਫਰਵਰੀ (ਸਕੱਤਰ ਸਿੰਘ ਅਟਵਾਲ)-ਬੀਤੇ ਅੱਠ ਦਸ ਦਿਨਾਂ ਤੋਂ ਗੋਇੰਦਵਾਲ ਸਾਹਿਬ ਅਤੇ ਆਸ ਪਾਸ ਦੇ ਇਲਾਕੇ, ਜਿੰਨਾਂ ਵਿਚ ਝੰਡੇਰ, ਧੂੰਦਾ, ਖੱਖ, ਮਿਆਣੀ, ਇੰਡਸਟਰੀਅਲ ਏਰੀਆ ਦੇ ਫੇਜ਼ ਇਕ, ਫੇਜ਼ ਦੋ ਵਿਚ ਸਾਰੀਆਂ ਮੋਬਾਈਲ ਕੰਪਨੀਆਂ ਦੀ ਨੈਟਵਰਕ ਨਾ ਆਉਣ ਦੀ ਬੇਹੱਦ ਪ੍ਰੇਸ਼ਾਨੀ ਵਾਲੀ ਸਥਿਤੀ ਬਣੀ ਹੋਈ ਹੈ | ਇਸ ਨਾਲ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਮੋਬਾਈਲ ਫੋਨ ਚਲਾਉਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ | ਇਥੋਂ ਤੱਕ ਕਿ ਲੋਕਾਂ ਦਾ ਯੂ.ਪੀ.ਆਈ. ਰਾਹੀਂ ਪੈਸੇ ਭੇਜਣ ਅਤੇ ਪ੍ਰਾਪਤ ਕਰਨ ਵਿਚ ਵੀ ਰੁਕਾਵਟ ਆ ਰਹੀ ਹੈ | ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾਈ ਕਰਨ ਅਤੇ ਲੋਕਾਂ ਨੂੰ ਵਿਦੇਸ਼ਾਂ ਵਿਚ ਆਪਣੇ ਪਰਿਵਾਰ ਨਾਲ ਗੱਲਬਾਤ ਨਹੀਂ ਹੋ ਰਹੀ | ਇਸ ਸੰਬੰਧੀ ਜਦੋਂ ਮੋਬਾਈਲ ਕੰਪਨੀਆਂ ਨਾਲ ਧੜਾਧੜ ਲੋਕ ਸ਼ਿਕਾਇਤਾਂ ਕਰਨ ਲੱਗੇ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਇੱਥੇ ਬਣੀ ਜੇਲ੍ਹ ਵਿਚ ਪ੍ਰਸ਼ਾਸਨ ਨੇ ਨੈਟਵਰਕ ਜੈਮਰ ਲਗਾਏ ਹਨ ਅਤੇ ਉਨ੍ਹਾਂ ਦੀ ਰੇਂਜ ਬੇਹੱਦ ਵਧਾਈ ਹੋਈ ਹੈ | ਜੇਕਰ ਅਜਿਹਾ ਕੁਝ ਹੈ ਤਾਂ ਇਹ ਲੋਕਾਂ ਨੂੰ ਨਵੀਂ ਮੁਸੀਬਤ ਵਿਚ ਪਾਉਣ ਵਾਲ਼ਾ ਕਦਮ ਹੈ | ਇਹ ਸ਼ਬਦ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਇਸ ਗੱਲ ਦੀ ਉੱਚ ਪੱਧਰੀ ਜਾਂਚ ਕਰਕੇ ਇਸ ਵੱਡੀ ਸਮੱਸਿਆ ਨੂੰ ਪ੍ਰਸ਼ਾਸਨ ਤੁਰੰਤ ਹੱਲ ਕਰੇ, ਕਿਉਂਕਿ ਇੱਥੇ ਰੋਜਾਨਾ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਵੀ ਆਉਂਦੇ ਹਨ ਅਤੇ ਫੈਕਟਰੀਆਂ ਵਿਚ ਵੀ ਹਜ਼ਾਰਾਂ ਮਜ਼ਦੂਰ ਅਤੇ ਟੈਕਨੀਸ਼ੀਅਨ ਕੰਮ ਕਰਦੇ ਹਨ, ਜੋ ਕਿ ਸਾਰੇ ਹੀ ਪ੍ਰਭਾਵਤ ਹੋ ਰਹੇ ਹਨ | ਉਨ੍ਹਾਂ ਹੋਰ ਕਿਹਾ ਕਿ ਜੇਕਰ ਇਹ ਸਮੱਸਿਆ ਜੇਲ੍ਹ ਜੈਮਰਾਂ ਕਰਕੇ ਹੈ ਤਾਂ ਇਨ੍ਹਾਂ ਦੀ ਰੇਂਜ ਜੇਲ੍ਹ ਦੀ ਹਦੂਦ ਤੱਕ ਰਹਿਣੀ ਚਾਹੀਦੀ ਹੈ ਨਾ ਕਿ ਸਾਰਾ ਇਲਾਕੇ ਨੂੰ ਹੀ ਇਨ੍ਹਾਂ ਦੀ ਲਪੇਟ ਵਿਚ ਲਿਆ ਜਾਵੇ | ਉਨ੍ਹਾਂ ਹੋਰ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਕ ਦੋ ਦਿਨਾਂ ਤੱਕ ਇਸਦਾ ਹੱਲ ਨਾ ਕੀਤਾ ਤਾਂ ਸਥਾਨਕ ਲੋਕ ਇਸ ਵਿਰੁੱਧ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਦਾ ਵਿਰੋਧ ਦਰਜ ਕਰਾਉਣਗੇ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਲੱਖਾਂ ਦੀ ਠੱਗੀ, ਏਜੰਟ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੁਲਿਸ ਪਿੰਡ ਡੱਲ ਵਿਖੇ ਲਾਵਾਰਸ ਹਾਲਤ ਵਿਚ ਇਕ ਪਿਸਟਲ, ਮੈਗਜ਼ੀਨ ਅਤੇ ਰੌਂਦ ਬਰਾਮਦ
Ad Position 24