ਤਰਨ ਤਾਰਨ, 22 ਫਰਵਰੀ (ਹਰਿੰਦਰ ਸਿੰਘ)-ਥਾਣਾ ਕੱਚਾ ਪੱਕਾ ਦੀ ਪੁਲਿਸ ਵਲੋਂ ਇਕ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ 'ਤੇ ਇਕ ਏਜੰਟ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਅੰਮਿ੍ਤਪਾਲ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਮਨਿਹਾਲਾ ਜੈ ਸਿੰਘ ਦੱਸਿਆ ਕਿ ਉਸ ਦਾ ਪਿੰਡ ਦੇ ਨਿਰਮਲ ਸਿੰਘ ਪੁੱਤਰ ਭਜਨ ਸਿੰਘ ਵਾਸੀ ਮਨਿਹਾਲਾ ਰਾਹੀ ਰਿੰਕੂ ਏਜੰਟ ਢਿੱਲਵਾਂ ਨਾਲ ਬਾਹਰਲੇ ਦੇਸ਼ ਸਰਬੀਆ ਜਾਣ ਵਾਸਤੇ ਤਾਲਮੇਲ ਹੋਇਆ ਸੀ, ਜਿਸ ਨੇ ਉਸ ਨੰੂ ਕਿਹਾ ਕਿ ਉਹ ਉਸ ਨੂੰ ਪੰਜ ਲੱਖ ਰੁਪਏ ਵਿਚ ਬਾਹਰਲੇ ਦੇਸ਼ ਸਰਬੀਆ ਭੇਜ ਦੇਵੇਗਾ, ਜਿਸ 'ਤੇ ਮੈਂ ਰਿੰਕੂ ਏਜੰਟ ਦੇ ਦਫ਼ਤਰ ਢਿੱਲਵਾਂ ਜਾ ਕੇ ਉਸ ਦੀ ਟਰੇਡ ਟੈਸਟ ਸੈਂਟਰ ਵਿਖੇ ਜਾ ਕੇ 20000 ਰੁਪਏ ਉਸਨੂੰ ਹੱਥੀ ਦਿੱਤੇ ਅਤੇ ਬਾਅਦ ਵਿਚ ਮੈਂ ਤਿੰਨ ਲੱਖ ਰੁਪਏ ਵਿਆਜੀ ਚੁੱਕ ਕੇ ਅਤੇ ਆਪਣੇ ਸਕਿਆਂ ਵਿਚੋਂ ਭਰਾ ਲੱਗਦੇ ਨਿਸ਼ਾਨ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮਨਿਹਾਲਾ ਜੈ ਸਿੰਘ ਦੇ ਗੂਗਲ ਐਪ ਰਾਹੀਂ ਵੱਖ-ਵੱਖ ਮਿਤੀਆਂ ਨੂੰ ਰਿੰਕੂ ਏਜੰਟ ਢਿਲਵਾਂ ਦੀ ਪਤਨੀ ਪ੍ਰੀਤ ਕੌਰ ਦੇ ਮੋਬਾਈਲ ਗੂਗਲ ਐਪ 'ਤੇ 1 ਲੱਖ ਰੁਪਏ ਅਤੇ ਬਾਅਦ ਵਿਚ 1 ਲੱਖ ਰੁਪਏ, ਫਿਰ ਦੁਬਾਰਾ 1 ਲੱਖ ਰੁਪਏ (ਕੁੱਲ ਤਿੰਨ ਲੱਖ ਰੁਪਏ) ਪਾ ਦਿੱਤੇ, ਜਿਸ ਦੇ ਬਦਲੇ ਰਿੰਕੂ ਏਜੰਟ ਢਿੱਲਵਾਂ ਨੇ ਉਕਤ ਦਿੱਤੇ ਪੈਸਿਆਂ ਦੀ ਆਪਣੀ ਰਸੀਦ ਵੀ ਉਸ ਨੂੰ ਦਿੱਤੀ | ਰਿੰਕੂ ਏਜੰਟ ਉਸਨੂੰ ਬਾਹਰ ਭੇਜਣ ਦੇ ਲਾਰੇ ਲਗਾਉਂਦਾ ਰਿਹਾ, ਪਰ ਉਸ ਨੂੰ ਬਾਹਰ ਨਹੀਂ ਭੇਜ ਸਕਿਆ ਅਤੇ ਬਾਅਦ ਵਿਚ ਉਸ ਵਲੋਂ ਰਿੰਕੂ ਨੂੰ ਪੈਸੇ ਵਾਪਿਸ ਮੋੜਨ ਲਈ ਕਿਹਾ ਤਾਂ ਰਿੰਕੂ ਏਜੰਟ ਢਿੱਲਵਾਂ ਨੇ ਉਸ ਨੂੰ ਤਿੰਨ ਲੱਖ ਰੁਪਏ ਦਾ ਚੈਕ ਆਈ.ਸੀ.ਆਈ.ਸੀ.ਆਈ ਬੈਂਕ ਦਾ ਦਿੱਤਾ, ਜੋ ਉਸ ਨੇ ਆਪਣੀ ਬੈਂਕ ਵਿਚ ਲਗਾਇਆ, ਪ੍ਰੰਤੂ ਰਿੰਕੂ ਦੇ ਬੈਂਕ ਖਾਤੇ ਵਿਚ ਕੋਈ ਵੀ ਪੈਸਾ ਨਾ ਹੋਣ ਕਾਰਨ ਚੈਂਕ ਬਾਊਾਸ ਹੋ ਗਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸੇ ਗਮ ਵਿਚ ਪਹਿਲਾਂ ਮੇਰੀ ਮਾਤਾ ਬਲਵਿੰਦਰ ਕੌਰ ਦੀ ਮਿਤੀ 1 ਫਰਵਰੀ 2026 ਅਤੇ ਬਾਅਦ ਵਿਚ ਮੇਰੇ ਪਿਤਾ ਵਰਿਆਮ ਸਿੰਘ ਦੀ 18 ਫਰਵਰੀ 2026 ਨੂੰ ਮੌਤ ਹੋ ਗਈ ਸੀ | ਉਸ ਨੇ ਕਿਹਾ ਕਿ ਮੇਰੇ ਮਾਤਾ ਪਿਤਾ ਦੀ ਮੌਤ ਦਾ ਜਿੰਮੇਵਾਰ ਵੀ ਇਹ ਰਿੰਕੂ ਏਜੰਟ ਹੈ | ਇਸ ਸੰਬੰਧੀ ਏ.ਐਸ.ਆਈ. ਕਸ਼ਮੀਰ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਰਿੰਕੂ ਏਜੰਟ ਵਾਸੀ ਢਿੱਲਵਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੇ |