28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੈਲੇਸ ਵਿਚ ਸੀ. ਸੀ. ਟੀ. ਵੀ. ਕੈਮਰੇ ਨਾ ਲਗਾਉਣ 'ਤੇ ਮਾਲਕਾਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 23-02-2026
ਤਰਨ ਤਾਰਨ, 22 ਫਰਵਰੀ (ਹਰਿੰਦਰ ਸਿੰਘ)-ਪਿਛਲੇ ਦਿਨੀਂ ਸਿੱਧੂ ਫਾਰਮ ਵਿਖੇ ਸਰਪੰਚ ਹਰਬਰਿੰਦਰ ਸਿੰਘ ਨੂੰ ਕਤਲ ਕਰਨ ਅਤੇ ਉਸ ਦੇ ਚਾਚੇ ਦੇ ਲੜਕੇ ਜਰਮਨਜੀਤ ਸਿੰਘ ਨੂੰ ਜ਼ਖਮੀ ਕਰਨ ਦੀ ਘਟਨਾ ਸਮੇਂ ਪੈਲੇਸ ਵਿਚ ਸੀ.ਸੀ.ਟੀ.ਵੀ. ਕੈਮਰੇ ਨਾ ਹੋਣ ਅਤੇ ਸੁਰੱਖਿਆ ਕਰਮਚਾਰੀ ਤਾਇਨਾਤ ਨਾ ਕਰਨ ਕਰਕੇ ਲਾਪ੍ਰਵਾਹੀ ਦੇ ਦੋਸ਼ ਹੇਠ ਪੁਲਿਸ ਨੇ ਪੈਲੇਸ ਦੇ ਮਾਲਕ ਅਤੇ ਉਸ ਦੇ ਲੜਕੇ ਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਮਸ਼ੇਰ ਸਿੰਘ ਪੁੱਤਰ ਸੇਵਕਜੀਤ ਸਿੰਘ ਵਾਸੀ ਠੱਠੀਆਂ ਮਹੰਤਾਂ ਦਾ ਸਿੱਧੂ ਫਾਰਮ ਸੇਰੋਂ ਵਿਖੇ ਵਿਆਹ ਸਮਾਗਮ ਸੀ | ਜਿਸ ਵਿਚ ਹਰਬਰਿੰਦਰ ਸਿੰਘ ਸਰਪੰਚ ਪੁੱਤਰ ਇਕਬਾਲ ਸਿੰਘ ਵਾਸੀ ਠੱਠੀਆਂ ਮਹੰਤਾਂ ਵੀ ਸ਼ਾਮਿਲ ਸੀ | ਹਰਬਰਿੰਦਰ ਸਿੰਘ ਸਰਪੰਚ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤਹਿਤ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਚੌਂਕੀ ਨੌਸ਼ਹਿਰਾ ਪੰਨੂੰਆਂ ਦੇ ਇੰਚਾਰਜ ਏ.ਐਸ.ਆਈ ਸਲਵਿੰਦਰ ਸਿੰਘ ਵਲੋਂ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਿੱਧੂ ਫਾਰਮ ਵਿਚ ਸੀ.ਸੀ.ਟੀ.ਵੀ. ਕੈਮਰੇ ਪੈਲੇਸ ਦੇ ਅੰਦਰ ਅਤੇ ਬਾਹਰ ਮੇਨ ਗੇਟ 'ਤੇ ਚਾਲੂ ਹਾਲਤ ਵਿਚ ਨਹੀਂ ਸਨ ਅਤੇ ਨਾ ਹੀ ਕੋਈ ਡੋਰ ਫਰੇਮ ਮੈਟਲ ਡਾਇਟੈਕਟਰ ਲੱਗਾ ਹੋਇਆ ਸੀ | ਗੇਟ 'ਤੇ ਪੈਲੇਸ ਦੇ ਅੰਦਰ ਅਸਲਾ ਲੈ ਕੇ ਜਾਣਾ ਮਨ੍ਹਾ ਹੈ ਦਾ ਬੋਰਡ ਵੀ ਨਹੀਂ ਲੱਗਾ ਹੋਇਆ ਸੀ ਅਤੇ ਨਾ ਹੀ ਕੋਈ ਸਕਿਓਰਿਟੀ ਗਾਰਡ ਤਾਇਨਾਤ ਸੀ, ਜਿਸ ਕਾਰਨ ਵਾਰਦਾਤ ਹੋਣ ਸਮੇਂ ਵਰਤੀ ਗਈ ਲਾਪ੍ਰਵਾਹੀ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੈਲੇਸ ਦੇ ਮਾਲਕ ਕੁਲਵੰਤ ਸਿੰਘ ਅਤੇ ਉਸ ਦੇ ਪੁੱਤਰ ਜੋਬਨਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੀ 7 ਮਾਰਚ ਦੀ ਅਮਰਕੋਟ ਰੈਲੀ ਇਤਿਹਾਸਕ ਹੋਵੋਗੀ-ਚੇਅਰਮੈਨ ਕੰਬੋਕੇ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਟ ਖ਼ਾਲਸਾ ਦੀ ਸਰਬਸੰਮਤੀ ਨਾਲ ਹੋਈ ਚੋਣ <br/>
Ad Position 24